The Summer News
×
Wednesday, 26 June 2024

ਪਿੰਡ ਡੀਡਾ 'ਚ ਪੁਲਿਸ ਨੇ ਕੀਤੀ ਚੈਕਿੰਗ,ਕਈ ਲੋਕਾਂ ਦੇ ਘਰ ਸੀ ਬੰਦ

ਦੀਨਾਨਗਰ,15 ਜੂਨ : ਦੀਨਾਨਗਰ ਦੇ ਪਿੰਡ ਡੀਡਾ 'ਚੋਂ ਤਿੰਨ ਲਾਸ਼ਾਂ ਮਿਲੀਆਂ ਹਨ, ਜਿਨ੍ਹਾਂ 'ਚੋਂ ਇਕ ਲੜਕਾ ਪ੍ਰਿੰਸ ਪਠਾਨਕੋਟ ਦਾ ਰਹਿਣ ਵਾਲਾ ਹੈ ਅਤੇ ਦੋ ਲੜਕੇ ਸਚਿਨ ਅਤੇ ਰਾਕੇਸ਼ ਜੰਮੂ ਦੇ ਲਖਨਪੁਰ ਦੇ ਰਹਿਣ ਵਾਲੇ ਹਨ ਜਿਸ ਕਾਰਨ ਅੱਜ ਪੁਲਿਸ ਨੇ ਐਸ.ਐਸ.ਪੀ ਗੁਰਦਾਸਪੁਰ ਦੀ ਅਗਵਾਈ 'ਚ ਇਸ ਪਿੰਡ 'ਚ ਛਾਪੇਮਾਰੀ ਕੀਤੀ, ਜਿਸ ਦੌਰਾਨ ਕਈ ਲੋਕਾਂ ਦੇ ਘਰਾਂ ਨੂੰ ਤਾਲੇ ਲੱਗੇ ਹੋਏ ਦਿਖਾਈ ਦਿੱਤੇ |


ਐਸ.ਐਸ.ਪੀ ਨੇ ਕਿਹਾ ਕਿ ਇਹ ਉਹੀ ਲੋਕ ਹਨ ਜੋ ਨਸ਼ਾ ਵੇਚਦੇ ਹਨ ਅਤੇ ਹੁਣ ਪੁਲਿਸ ਦੇ ਡਰੋਂ ਆਪਣੇ ਘਰ ਛੱਡ ਗਏ ਹਨ।ਉਨ੍ਹਾਂ ਕਿਹਾ ਕਿ ਮੈਜਿਸਟਰੇਟ ਦੇ ਹੁਕਮਾਂ ਤਹਿਤ ਇਨ੍ਹਾਂ ਘਰਾਂ ਦੀ ਚੈਕਿੰਗ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਹੁਣ ਤੱਕ 17 ਲੋਕਾਂ ਨੂੰ ਗ੍ਰਿਫਤਾਰ ਕਰਨ ਲਈ ਸਰਕਾਰ ਨੂੰ ਪੱਤਰ ਲਿਖਿਆ ਜਾਵੇਗਾ।

Story You May Like