The Summer News
×
Saturday, 29 June 2024

ਕੀਰਤਪੁਰ ਸਾਹਿਬ ਤੇ ਨਜ਼ਦੀਕ ਵਾਪਰਿਆ ਵੱਡਾ ਹਾਦਸਾ ਟਮਾਟਰਾਂ ਨਾਲ ਭਰੀ ਗੱਡੀ ਡਿੱਗੀ ਖੱਡ 'ਚ

ਕੀਰਤਪੁਰ,25 ਜੂਨ : ਕੀਰਤਪੁਰ ਸਾਹਿਬ ਤੇ ਨਜ਼ਦੀਕ ਵੱਡਾ ਹਾਦਸਾ ਵਾਪਰਿਆ ਹੈਂ ਇਸ ਹਾਦਸੇ 'ਚ ਦੋ ਵਿਅਕਤੀਆਂ ਦੇ ਜ਼ਖਮੀ ਹੋਣ ਦੀ ਖਬਰ ਮਿਲੀ ਹੈ ਸਥਾਨਕ ਲੋਕਾਂ ਦੇ ਦੱਸਣ ਮੁਤਾਬਕ ਗੱਡੀ ਬਹੁਤ ਤੇਜ਼ੀ ਨਾਲ ਆ ਰਹੀ ਸੀ ਤੇ ਗੱਡੀ ਦਾ ਡਰਾਈਵਰ ਮੋੜ ਤੇ ਪੁੱਜ ਕੇ ਗੱਡੀ ਨੂੰ ਕੰਟਰੋਲ ਨਹੀਂ ਕਰ ਸਕਿਆ ਜਿਸ ਦੇ ਚਲਦਿਆਂ ਸੜਕ ਦੇ ਉੱਪਰ ਬਣੇ ਹੋਏ ਪੁਲ ਤੋਂ ਗੱਡੀ ਸਿੱਧੀ ਖਾਈ ਦੇ ਵਿੱਚ ਥੱਲੇ ਗਿਰ ਗਈ। ਹਾਦਸਾ ਕਾਫੀ ਭਿਆਨਕ ਸੀ ਕਿਉਂਕਿ ਸਥਾਨਕ ਲੋਕਾਂ ਦੇ ਦੱਸਣ ਦੇ ਅਨੁਸਾਰ ਇਸ ਹਾਦਸੇ ਦੇ ਵਿੱਚ ਜ਼ਖਮੀ ਦੋ ਵਿਅਕਤੀਆਂ ਨੂੰ ਗੱਡੀ ਚੋਂ ਬਾਹਰ ਕੱਢਣ ਲਈ ਸਥਾਨਕ ਮਕੈਨਿਕਾਂ ਵੱਲੋਂ ਆਪਣੇ ਕਟਰ ਦੇ ਨਾਲ ਗੱਡੀ ਦੇ ਕੁਝ ਹਿੱਸੇ ਕੱਟੇ ਗਏ ਤੇ ਜ਼ਖਮੀਆਂ ਨੂੰ ਬਾਹਰ ਕੱਢਿਆ ਗਿਆ। ਉਪਰੰਤ ਐਮਬੂਲੈਂਸ ਬੁਲਾ ਕੇ ਜਖਮੀਆਂ ਨੂੰ ਹਸਪਤਾਲ ਭੇਜਿਆ ਗਿਆ

Story You May Like