The Summer News
×
Saturday, 29 June 2024

ਬਿਜਲੀ ਦੀਆਂ ਤਾਰਾਂ ਦੀ ਲਪੇਟ 'ਚ ਆਉਣ ਕਾਰਨ ਸਹਾਇਕ ਲਾਈਨਮੈਨ ਦੀ ਹੋਈ ਮੌਤ

ਮੋਗਾ,25 ਜੂਨ : ਮੋਗਾ ਦੇ ਪਿੰਡ ਨਿਧਾਂਵਾਲਾ ਦੇ ਰਹਿਣ ਵਾਲੇ 30 ਸਾਲਾਂ ਸਹਾਇਕ ਲਾਈਨਮੈਨ ਗੁਰਦੀਪ ਸਿੰਘ ਦੀ 11 ਕੇ ਵੀ ਹਾਈ ਵੋਲਟੇਜ ਦੀਆਂ ਤਾਰਾਂ ਤੋਂ ਕਰੰਟ ਲੱਗਣ ਕਾਰਨ ਮੌਤ ਹੋ ਗਈ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਮੋਗਾ ਦੇ ਸਰਕਾਰੀ ਹਸਪਤਾਲ ਵਿੱਚ ਰਖਵਾ ਦਿੱਤਾ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਬਿਜਲੀ ਮੁਲਾਜ਼ਮ ਬਿਜਲੀ ਬੰਦ ਹੋਣ ਕਰਕੇ ਉਸ ਨੂੰ ਠੀਕ ਕਰਨ ਲਈ ਹਾਈ ਵੋਲਟੇਜ ਖੰਬੇ ਤੇ ਚੜਿਆ ਜਦੋ ਉਹ ਖੰਬੇਤੇ ਚੜਿਆ ਉਸ ਸਮੇ ਉਸਨੂੰ ਕਰੰਟ ਲੱਗ ਜਾਂਦਾ ਤੇ ਨੌਜਵਾਨ ਹੇਠਾਂ ਜਮੀਨ ਤੇ ਡਿੱਗ ਜਾਂਦਾ ਤੇ ਜਿਸਨੂੰ ਹਸਪਤਾਲ 'ਚ ਲਿਜਾਇਆ ਜਾਂਦਾ ਜਿਥੇ ਉਸਦੀ ਮੌਤ ਹੋ ਜਾਂਦੀ ਹੈ ਬਾਅਦ ਵਿੱਚ ਸਿਵਲ ਹਸਪਤਾਲ ਵਿੱਚ ਬਿਜਲੀ ਮੁਲਾਜ਼ਮ ਦਾ ਪਰਿਵਾਰ ਅਤੇ ਬਿਜਲੀ ਮਹਿਕਮੇ ਦੇ ਅਧਿਕਾਰੀਆਂ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਪੁਲਿਸ ਨੇ ਧਾਰਾ 174 ਦੇ ਅਧੀਨ ਕਾਰਵਾਈ ਕਰਕੇ ਮ੍ਰਿਤਕ ਦੇਹ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰ ਦੇ ਹਵਾਲੇ ਕਰ ਦਿੱਤਾ ਲੇਕਿਨ ਪਰਿਵਾਰ ਅਤੇ ਬਿਜਲੀ ਮੁਲਾਜ਼ਮਾਂ ਵਿੱਚ ਰੋਸ਼ ਹੈ ਕੀ ਹਾਦਸੇ ਦਾ ਪਤਾ ਹੋਣ ਤੋਂ ਬਾਅਦ ਵੀ ਹਸਪਤਾਲ ਵਿੱਚ ਕੋਈ ਵੀ ਵੱਡਾ ਅਧਿਕਾਰੀ ਨਹੀਂ ਪਹੁੰਚਿਆ ਜਿਸ ਕਰਕੇ ਉਹਨਾਂ ਨੇ ਬਿਜਲੀ ਅਧਿਕਾਰੀਆਂ ਦੇ ਖਿਲਾਫ ਨਾਰੇਬਾਜੀ ਕੀਤੀ ਅਤੇ ਬਿਜਲੀ ਮੁਲਾਜ਼ਮ ਗੁਰਦੀਪ ਸਿੰਘ ਦੀ ਲਾਸ਼ ਨੂੰ ਬਾਜ਼ਾਰ ਵਿੱਚ ਲੈ ਕੇ ਰੋਸ਼ ਮਾਰਚ ਕਰ ਦਿੱਤਾ

Story You May Like