The Summer News
×
Friday, 17 May 2024

ਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਪਿੰਡ ਗੰਭੀਰਪੁਰ ਤੋਂ 4161 ਮਾਸਟਰ ਕੇਡਰ ਵਲੋਂ ਪੱਕੇ ਮੋਰਚੇ ਦੀ ਕੀਤੀ ਗਈ ਸ਼ੁਰੂਆਤ

ਸ੍ਰੀ ਆਨੰਦਪੁਰ ਸਾਹਿਬ, 6 ਮਈ : 4161 ਮਾਸਟਰ ਕੇਡਰ ਯੂਨੀਅਨ ਦੇ ਆਗੂਆਂ ਗੁਰਮੇਲ ਸਿੰਘ ਕੁਲਰੀਆਂ ਅਤੇ ਰਸਪਾਲ ਜਲਾਲਾਬਾਦ ਦੀ ਅਗਵਾਈ ਹੇਠ ਸਕੂਲ ਜੋਇਨਿੰਗ ਨੂੰ ਲੈਕੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਪਿੰਡ ਗੰਭੀਰਪੁਰ (ਸ੍ਰੀ ਆਨੰਦਪੁਰ ਸਾਹਿਬ) ਵਿਖੇ ਅਣਮਿੱਥੇ ਸਮੇਂ ਲਈ ਧਰਨੇ ਦੀ ਸ਼ੁਰੂਆਤ ਕੀਤੀ ਗਈ ਹੈ। ਧਰਨੇ ਦੇ ਸਮਰਥਕ ਵਜੋਂ ਭਰਾਤਰੀ ਜਥੇਬੰਦੀਆਂ GTU ਦੇ ਜਰਨਲ ਸਕੱਤਰ ਗੁਰਵਿੰਦਰ ਸਿੰਘ ਸਸਕੋਰ ਅਤੇ ਉਨ੍ਹਾਂ ਦੇ ਸਾਥੀ, DTF ਜੱਥੇਬੰਦੀ ਦੇ ਆਗੂ ਅਤੇ ਸਮੂਹ ਕਿਸਾਨ ਜਥੇਬੰਦੀਆਂ ਦੇ ਆਗੂ ਸਾਥ ਦੇ ਰਹੇ ਹਨ । ਯੂਨੀਅਨ ਨੇ ਦਸਿਆ ਹੈ ਕਿ ਓਹਨਾ ਦੀ ਇੱਕੋ ਇੱਕ ਮੰਗ ਹੈ ਕਿ ਇਸੇ ਹਫ਼ਤੇ 4161 ਸੇਲੈਕਟਡ ਉਮੀਦਵਾਰਾਂ ਨੂੰ ਸਕੂਲਾਂ ਵਿਚ ਜੋਇਨ ਕਰਵਾਇਆ ਜਾਵੇ ।


ਵਰਣਨ ਯੋਗ ਹੈ ਕਿ ਪਿਛਲੇ ਦਿਨੀਂ 30 ਅਪ੍ਰੈਲ 2023 ਨੂੰ ਸਿੱਖਿਆ ਮੰਤਰੀ ਹਰਜੋਤ ਬੈਂਸ ਦੁਆਰਾ EM ਹਾਊਸ ਚੰਡੀਗੜ੍ਹ ਵਿਖੇ ਯੂਨੀਅਨ ਦੇ ਆਗੂਆਂ ਨਾਲ ਮੀਟਿੰਗ ਕੀਤੀ। ਜਿਸ ਵਿਚ ਸਿੱਖਿਆ ਮੰਤਰੀ ਨੇ ਪੱਕਾ ਭਰੋਸਾ ਦਿੱਤਾ ਹੈ ਕਿ ਮਈ ਦੇ ਪਹਿਲੇ ਹਫਤੇ ਦੇ ਸੁੱਕਰਵਾਰ ਤੱਕ 4161 ਮਾਸਟਰ ਕੇਡਰ ਦੇ ਸੇਲੈਕਟਡ ਉਮੀਦਵਾਰਾਂ ਨੂੰ ਟ੍ਰੇਨਿੰਗ ਲਗਾਕੇ ਸਕੂਲਾਂ ਵਿਚ ਭੇਜ ਦਿੱਤਾ ਜਾਵੇਗਾ। ਇਹ ਵੀ ਦੱਸਣਯੋਗ ਹੈ ਕਿ ਬੀਤੇ ਦਿਨ 1 ਮਈ 2023 ਨੂੰ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਜਲੰਧਰ ਇਕ ਪ੍ਰੈਸ ਕਾਫਰੰਸ ਵਿਚ ਇਹ ਅਨਾਉਂਸ ਕੀਤਾ ਹੈ ਕਿ ਮਈ ਦੇ ਪਹਿਲੇ ਹਫਤੇ ਅੰਦਰ ਹੀ 4161 ਮਾਸਟਰ ਕੇਡਰ ਭਰਤੀ ਨੂੰ ਪੂਰਾ ਕੀਤਾ ਜਾਵੇਗਾ। ਪਰ ਹਫਤਾ ਆਪਣੀ ਰਫਤਾਰ ਨਾਲ ਖਤਮ ਹੋਣ ਲੱਗਾ ਹੈ ਅਤੇ ਸਿੱਖਿਆ ਮੰਤਰੀ ਜੀ ਦੁਆਰਾ 4161 ਕੇਡਰ ਨੂੰ ਸਕੂਲਾਂ ਵਿਚ ਨਹੀਂ ਭੇਜਿਆ ਗਿਆ ।


ਯੂਨੀਅਨ ਨੇ ਦਸਿਆ ਹੈ  4161 ਮਾਸਟਰ ਕੇਡਰ 5 ਜਨਵਰੀ ਤੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਹੱਥੋਂ ਨਿਯੁਕਤੀ ਪੱਤਰ ਲੈਕੇ ਆਪਣੀਆਂ ਪ੍ਰਾਈਵੇਟ ਨੋਕਰੀਆ ਛੱਡ ਕੇ ਘਰਾਂ ਵਿਚ ਬੈਠੇ ਹਨ ।  ਅੱਜ ਤੱਕ ਉਹਨਾਂ ਨੂੰ ਸਕੂਲਾਂ ਵਿਚ ਨਹੀਂ ਭੇਜਿਆ ਗਿਆ। ਯੂਨੀਅਨ ਵਲੋ 3 ਮਹੀਨਿਆਂ ਤੋਂ ਕਈ ਵਾਰ ਸਕੂਲਾਂ ਵਿੱਚ ਜਾਣ ਲਈ ਵਾਰ ਵਾਰ ਸੰਘਰਸ਼ ਕੀਤਾ ਗਿਆ ਹੈ । ਪਿਛਲੀ ਵਾਰ ਜਦੋਂ 2 ਅਪ੍ਰੈਲ 2023 ਨੂੰ ਯੂਨੀਅਨ ਦੁਆਰਾ ਸਰਦਾਰ ਹਰਜੋਤ ਬੈਂਸ ਜੀ ਦੇ ਪਿੰਡ ਗੰਭੀਰਪੁਰ ਧਰਨਾ ਲਗਾਇਆ ਗਿਆ ਸੀ ਅਤੇ ਪ੍ਰਸ਼ਾਸਨ ਵਲੋਂ 4161 ਮਾਸਟਰ ਕੇਡਰ ਦੀ ਟ੍ਰੇਨਿੰਗ ਅਪ੍ਰੈਲ ਮਹੀਨੇ ਦੇ ਆਖਰੀ ਹਫ਼ਤੇ ਲਗਾਉਣ ਦਾ ਲਿਖਤੀ ਭਰੋਸਾ ਮਿਲਣ ਤੇ ਧਰਨਾ ਸਮਾਪਤ ਕੀਤਾ ਗਿਆ ਸੀ । ਪਰ ਹੁਣ ਤੱਕ ਸਿੱਖਿਆ ਮੰਤਰੀ ਜੀ ਨੇ 4161 ਮਾਸਟਰ ਕੇਡਰ ਨੂੰ ਸਕੂਲਾਂ ਵਿਚ ਨਹੀਂ ਭੇਜਿਆ ਗਿਆ। ਧਰਨੇ ਵਿਚ ਆਗੂਆਂ ਸੁਖਜੀਤ ਬੀਰ, ਖੁਸ਼ਦੀਪ ਸੰਗਰੂਰ, ਅਮਰਜੀਤ ਕੌਰ,ਬਲਬੀਰ ਸੈਣੀ,  ਹਰਜਿੰਦਰ ਕੌਰ, ਜਸਵਿੰਦਰ ਸਿੰਘ, ਸਿਮਰਨਦੀਪ ਕੌਰ, ਬਲਕਾਰ ਬੁਢਲਾਡਾ, ਇੰਦਰਾਜ਼, ਕੁਲਦੀਪ, ਬੀਰ ਇੰਦਰ, ਗੁਰਜੀਤ ਕੌਰ, ਮਨਜੀਤ ਲੁਬਾਣਾ, ਲਵੀ ਢਿੰਗੀ , ਮਨਜਿੰਦਰ ਸਿੰਘ, ਹਰਜੋਤ ਸਿੰਘ ਅਤੇ ਸਮੂਹ ਕੇਡਰ ਡਟਿਆ ਹੋਇਆ ਹੈ।

Story You May Like