The Summer News
×
Monday, 20 May 2024

ਤੇਜ਼ ਰਫ਼ਤਰ ਗੱਡੀ ਨੇ ਸੜਕ ਕਿਨਾਰੇ ਖੜੀ ਔਰਤ ਨੂੰ ਕੁਚਲਿਆ, ਤਿੰਨ ਲੋਕਾਂ ਨੂੰ ਮਾਰੀ ਸਾਈਡ, ਜਖ਼ਮੀ

ਅੰਮ੍ਰਿਤਸਰ - ਹਰਗੋਬਿੰਦਪੁਰ ਮਾਰਗ ਜਿਲਾ ਗੁਰਦਾਸਪੁਰ ਦੇ ਪਿੰਡ ਮੰਡੀਲਾ ਨਜ਼ਦੀਕ ਹੋਇਆ ਦਰਦਨਾਕ ਸੜਕ ਹਾਦਸਾ , ਸੜਕ ਹਾਦਸਾ ਤੇਜ਼ ਰਫਤਾਰ ਆ ਰਹੀ ਗੱਡੀ ਦੀ ਵਜਹ ਨਾਲ ਹੋਇਆ ਉਥੇ ਹੀ ਇਸ ਹਾਦਸੇ ਚ ਕੰਮ ਤੇ ਜਾਣ ਲਈ ਸੜਕ ਕਿਨਾਰੇ ਬਸ ਦੀ ਉਡੀਕ ਕਰ ਰਹੀ ਇਕ ਔਰਤ ਨੂੰ ਗੱਡੀ ਨੇ ਬੁਰੀ ਤਰ੍ਹਾਂ ਮਾਰੀ ਸਾਈਡ ਜਿਸ ਦੇ ਚਲਦੇ ਉਕਤ ਔਰਤ ਗੁਰਪ੍ਰੀਤ ਕੌਰ ਦੀ ਸੜਕ ਹਾਦਸੇ ਚ ਸਿਰ ਤੇ ਸਟ ਲੱਗਣ ਨਾਲ ਮੌਕੇ ਤੇ ਮੌਤ ਹੋ ਗਈ ਉਥੇ ਹੀ ਇਸ ਤੋਂ ਪਹਿਲਾ ਤੇਜ ਰਫਤਾਰ ਕਾਰ ਬੇਕਾਬੂ ਹੋ ਮੋਟਰਸਾਈਕਲ ਚ ਜਾ ਟਕਰਾਈ ਸੀ ਅਤੇ ਜਦ ਕਿ ਮੋਟਰਸਾਈਕਲ ਸਵਾਰ ਇਕ ਔਰਤ ਸਮੇਤ ਤਿੰਨ ਲੋਕ ਜਖ਼ਮੀ ਹੋ ਗਏ ਅਤੇ ਮੁੜ ਗੱਡੀ ਨੇ ਸੜਕ ਕਿਨਾਰੇ ਖੜੀ ਔਰਤ ਨੂੰ ਚੇਪਤ ਚ ਲਿਆ ਅਤੇ ਖੁਦ ਵੀ ਕਾਰ ਸੜਕ ਤੋਂ ਖੇਤਾਂ ਚ ਜਾ ਫਸੀ ਅਤੇ ਕਾਰ ਡਰਾਈਵਰ ਕਾਰ ਛੱਡ ਫਰਾਰ ਹੋ ਗਿਆ ,ਜਦਕਿ ਇਸ ਹਾਦਸੇ ਚ ਔਰਤ ਗੁਰਪ੍ਰੀਤ ਕੌਰ ਦੀ ਮੌਕੇ ਤੇ ਮੌਤ ਗਈ ਹੈ ਪੁਲਿਸ ਥਾਣਾ ਘੋਮਾਨ ਦੀ ਪੁਲਿਸ ਪਾਰਟੀ ਨੇ ਹਾਦਸੇ ਦੀ ਸੂਚਨਾ ਮਿਲਦੇ ਮੌਕੇ ਤੇ ਪਹੁਚ ਜਾਂਚ ਸ਼ੁਰੂ ਕਰ ਦਿਤੀ ਹੈ ਜਦਕਿ ਪੁਲਿਸ ਅਧਕਾਰੀ ਨੇ ਦੱਸਿਆ ਕਿ ਮ੍ਰਿਤਕ ਗੁਰਪ੍ਰੀਤ ਕੌਰ ਦੀ ਲਾਸ਼ ਨੂੰ ਕਬਜ਼ੇ ਚ ਲੈ ਪੋਸਟਮਾਰਟਮ ਲਈ ਬਟਾਲਾ ਸਿਵਲ ਹਸਪਤਾਲ ਚ ਭੇਜਿਆ ਗਿਆ ਹੈ ਅਤੇ ਮ੍ਰਿਤਕ ਦੇ ਪਤੀ ਸਤਨਾਮ ਸਿੰਘ ਦੇ ਬਿਆਨ ਦਰਜ ਕਰ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਉਥੇ ਹੀ ਪੁਲਿਸ ਮੁਤਾਬਿਕ ਜੋ ਇਸ ਹਾਦਸੇ ਚ ਮੋਟਰਸਾਈਕਲ ਸਵਾਰ ਤਿੰਨ ਲੋਕ ਜਖਮੀ ਹੋਏ ਹਨ ਉਹਨਾਂ ਦਾ ਇਲਾਜ ਇਕ ਨਿਜੀ ਹਸਪਤਾਲ ਚ ਚਲ ਰਿਹਾ ਹੈ ਅਤੇ ਉਹਨਾਂ ਦੇ ਵੀ ਬਿਆਨ ਦਰਜ ਕੀਤੇ ਜਾਣਗੇ ਜਦਕਿ ਕਾਰ ਚਲਾਕ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ ਹੈ | 

Story You May Like