The Summer News
×
Friday, 10 May 2024

ਸਵੇਰੇ ਭੁੱਲ ਕੇ ਵੀ ਨਾ ਦੇਖੋ ਇਹ ਚੀਜ਼, ਨਹੀਂ ਤਾਂ ਤੁਹਾਡਾ ਦਿਨ ਵੀ ਜਾ ਸਕਦਾ ਹੈ ਖਰਾਬ, ਜਾਣੋ ਕਿਉਂ..??

ਚੰਡੀਗੜ੍ਹ : ਹਰ ਕਿਸੇ ਨੂੰ ਸਵੇਰੇ ਉੱਠ ਦੀ ਸਾਰ ਹੀ ਸ਼ੀਸ਼ਾ ਦੇਖਣ ਦੀ ਆਦਤ ਹੁੰਦੀ ਹੈ। ਕਈ ਲੋਕਾਂ ਨੂੰ ਲਗਦਾ ਹੈ ਕਿ ਸ਼ੀਸ਼ਾ ਦੇਖਣ ਨਾਲ ਉਹਨਾਂ ਦਾ ਦਿਨ ਵਧੀਆ ਜਾਵੇਗਾ। ਪ੍ਰੰਤੂ ਜੇਕਰ ਤੁਹਾਨੂੰ ਐਵੇ ਲਗਦਾ ਹੈ ਤਾਂ ਤੁਹਾਨੂੰ ਤੁਰੰਤ ਹੀ ਸਾਵਥਾਨ ਹੋ ਜਾਣਾ ਚਾਹੀਦਾ ਹੈ ਕਿਉਂਕਿ ਸ਼ਾਸਤਰਾਂ ਅਨੁਸਾਰ ਕਿਹਾ ਜਾਂਦਾ ਹੈ ਕਿ ਜੇਕਰ ਮਨੁੱਖ ਸਵੇਰੇ ਉੱਠ ਦੀ ਸਰ ਹੀ ਸ਼ੀਸ਼ਾ ਦੇਖਦਾ ਹੈ ਤਾਂ ਉਹਨਾਂ ਦਾ ਸਾਰਾ ਦਿਨ ਖਰਾਬ ਹੋ ਸਕਦਾ ਹੈ।


ਕਹਿੰਦੇ ਹਨ ਕਿ ਸਾਨੂੰ ਸਵੇਰੇ ਉੱਠ ਦੀ ਸਾਰ ਵਧੀਆ ਕੰਮ ਕਰਨੇ ਚਾਹੀਦੇ ਹਨ ਜਿਸ ਨਾਲ ਸਾਰਾ ਦਿਨ ਚੰਗਾ ਜਾਵੇ, 'ਤੇ ਸਾਡੇ ਜੀਵਨ ਸਾਡੀ ਸਿਹਤ 'ਤੇ ਮਾੜਾ ਅਸਰ ਨਾ ਵੀ ਪਵੇ। ਪ੍ਰੰਤੂ ਅਸੀਂ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਾਂ। ਇਸੇ ਦੌਰਾਨ ਦਸ ਦਿੰਦੇ ਹਾਂ ਕਿ ਵਾਸਤੂ ਅਨੁਸਾਰ ਸਵੇਰੇ ਸ਼ੀਸ਼ਾ ਦੇਖਣਾ ਚੰਗਾ ਨਹੀਂ ਮੰਨਿਆ ਜਾਂਦਾ। ਉਨ੍ਹਾਂ ਦਾ ਕਹਿਣਾ ਹੈ ਕਿ ਸਵੇਰ ਦੀ ਸ਼ੁਰੂਆਤ ਆਪਣੇ ਵੱਲ ਦੇਖ ਕੇ ਨਹੀਂ ਕਰਨੀ ਚਾਹੀਦੀ।


ਚਲੋ ਤੁਹਾਨੂੰ ਇਸ ਬਾਰੇ ਵੀ ਦਸ ਦਿੰਦੇ ਹਾਂ ਕਿ ਅਜਿਹਾ ਕਿਉਂ ਹੁੰਦਾ ਹੈ :


ਵਾਸਤੂ ਸ਼ਾਸਤਰ ਦੇ ਅਨੁਸਾਰ, ਕਿਹਾ ਜਾਂਦਾ ਹੈ ਕਿ ਸਵੇਰੇ ਉੱਠਦੀ ਸਾਰ ਸ਼ੀਸ਼ਾ ਇਸ ਲਈ ਨਹੀਂ ਦੇਖਣਾ ਚਾਹੀਦਾ ,ਕਿਉਂਕਿ ਰਾਤ ਦੇ ਸਮੇਂ ਜਦੋ ਅਸੀਂ ਸੌਂਦੇ ਹਾਂ ਤਾਂ ਸਾਡਾ ਸਰੀਰ ਨਕਾਰਾਤਮਕ ਊਰਜਾ ਦੇ ਵਾਸ਼ 'ਚ ਹੁੰਦਾ ਹੈ, ਅਤੇ ਜਦੋਂ ਅਸੀਂ ਸਵੇਰੇ ਉੱਠਦੇ ਹਾਂ ਤਾਂ ਅਸੀਂ ਆਲਸ ਨਾਲ ਭਰੇ ਹੁੰਦੇ ਹਾਂ ਜਿਸ ਕਾਰਨ ਜੇਕਰ ਤੁਸੀ ਸ਼ੀਸ਼ੇ 'ਚ ਆਪਣੇ ਆਪ ਨੂੰ ਦੇਖਦੇ ਹੋ ਤਾਂ ਉਹ ਤੁਹਾਨੂੰ ਹੋਰ ਵੀ ਨਕਾਰਾਤਮਕ ਬਣਾ ਸਕਦਾ ਹੈ।


ਇਸ ਲਈ ਸਵੇਰੇ ਉੱਠਦੀ ਸਾਰ ਸ਼ੀਸ਼ਾ ਦੇਖਣ ਦੇ ਵਜਾਏ ਸ਼ੁੱਭ ਕੰਮ ਕਰਨੇ ਚਾਹੀਦੇ ਹਨ ਜਿਸ ਨਾਲ ਸਾਡੇ ਤੋਂ ਨਕਾਰਾਤਮਕ ਊਰਜਾ ਦੂਰ ਰਹੇ ਅਤੇ ਸਕਾਰਾਤਮਕ ਸ਼ਕਤੀ ਦਾ ਵਾਸ਼ ਹੋਵੇ। ਅਜਿਹਾ ਕਰਨ ਨਾਲ ਸਾਡੇ 'ਚ ਆਲਸ ਵੀ ਨਹੀਂ ਆਵੇਗੀ 'ਤੇ ਦਿਨ ਸ਼ੁਰੂਆਤ ਵੀ ਠੀਕ ਹੋਵੇਗੀ। ਸਵੇਰੇ ਉੱਠਦੇ ਸਾਰ ਹੀ ਸ਼ੁੱਭ ਕੰਮ ਕਰਨ ਦੇ ਬਹੁਤ ਸਾਰੇ ਫਾਇਦੇ ਵੀ ਹੁੰਦੇ ਹਨ, ਜਿਵੇ ਕਿ ਮਨ ਸ਼ਾਂਤ ਰਹਿੰਦਾ ਹੈ ਅਤੇ ਚੰਗੇ ਵਿਚਾਰ ਤੁਹਾਡੇ ਮਨ ਵਿਚ ਆਉਂਦੇ ਹਨ। ਵਸਤੂ ਅਨੁਸਾਰ ਸਵੇਰੇ ਤੜਕੇ ਹਥੇਲੀਆਂ ਨੂੰ ਦੇਖਣਾ ਸ਼ੁਭ ਮੰਨਿਆ ਜਾਂਦਾ ਹੈ।


(ਮਨਪ੍ਰੀਤ ਰਾਓ)

Story You May Like