The Summer News
×
Monday, 20 May 2024

ਤਲਵੰਡੀ ਚੌਧਰੀਆਂ ਮਾਰਗ ‘ਤੇ ਵਾਪਰਿਆ ਭਿਆਨਕ ਸੜਕ ਹਾਦਸਾ, ਵਾਲ ਵਾਲ ਬਚੇ ਮੁਸਾਫ਼ਿਰ

ਕਪੂਰਥਲਾ, 14 ਫਰਵਰੀ| ਪੰਜਾਬ ਵਿੱਚ ਆਏ ਦਿਨ ਸੜਕ ਹਾਦਸਿਆਂ ਵਿੱਚ ਦਿਨ ਭਰ ਦਿਨ ਇਜਾਫਾ ਹੁੰਦਾ ਜਾ ਰਿਹਾ ਹੈ, ਕਾਰਣ ਸਿਰਫ ਇਕ ਲਾਪਰਵਾਹੀ ਤੇ ਅਣਗਿਹਲੀ। ਜਿਸ ਕਾਰਨ ਕਈ ਵਾਰ ਤੇ ਲੋਕਾਂ ਨੂੰ ਆਪਣੀ ਜਾਨ ਤੋਂ ਹੱਥ ਵੀ ਧੋਣਾ ਪੈ ਜਾਂਦਾ ਹੈ। ਇਸੇ ਤਰ੍ਹਾਂ ਅੱਜ ਕਪੂਰਥਲਾ - ਤਲਵੰਡੀ ਚੌਧਰੀਆਂ ਮਾਰਗ ਤੇ ਇੱਕ ਬਿਆਨਕ ਸੜਕ ਹਾਦਸਾ ਵਾਪਰ ਗਿਆ। ਜਿਸ ਵਿਚ ਕਰੀਬ ਤਿੰਨ ਲੋਕ ਜ਼ਖਮੀ ਹੋਏ, ਜਿਨ੍ਹਾਂ ਨੂੰ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਵਿਖੇ ਦਾਖਲ ਕਰਵਾਇਆ ਗਿਆ। ਹਾਦਸਾ ਐਨਾ ਖ਼ਤਰਨਾਕ ਸੀ ਕਿ ਗੱਡੀ ਦੇ ਪਰਖੱਚੇ ਤਕ ਉੱਡ ਗਏ ਤੇ ਗੱਡੀ ਸੜਕ ਕਿਨਾਰੇ ਇੱਕ ਡੂੰਘੇ ਟੋਏ ਵਿੱਚ ਜਾ ਡਿੱਗੀ।


ਘਟਨਾ ਬਾਰੇ ਦੱਸਿਆ ਜਾਂਦਾ ਹੈ ਕਿ ਗੱਡੀ ਚਾਲਕ ਹਰਵਿੰਦਰ ਸਿੰਘ ਜੋ ਦਾਰੇਵਾਲ ਦਾ ਵਸਨੀਕ ਹੈ। ਤਲਵੰਡੀ ਚੌਧਰੀਆਂ ਵਾਲੀ ਸਾਈਡ ਤੋਂ ਆਪਣੇ ਇਕ ਸਾਥੀ ਨਾਲ ਵਾਪਿਸ ਘਰ ਵੱਲ ਜਾ ਰਿਹਾ ਸੀ ਤਾਂ ਉਸਦੇ ਦੱਸਣ ਮੁਤਾਬਿਕ ਇਕ ਮੋਟਰਸਾਈਕਲ ਸਵਾਰ ਵਿਅਕਤੀ ਅਚਾਨਕ ਉਸਦੀ ਗੱਡੀ ਅੱਗੇ ਆ ਜਾਂਦਾ ਹੈ। ਜਿਸ ਕਾਰਨ ਉਸਨੂੰ ਬਚਾਉਣ ਖਾਤਿਰ ਉਸਦੀ ਗੱਡੀ ਬੇਕਾਬੂ ਹੋ ਸੜਕ ਕਿਨਾਰੇ ਡੂੰਘੇ ਟੋਏ ਵਿੱਚ ਜਾ ਡਿੱਗਦੀ ਹੈ।


ਓਧਰ ਦੂਜੇ ਪਾਸੇ ਮੋਟਰਸਾਈਕਲ਼ ਚਾਲਕ ਦਾ ਕਹਿਣਾ ਹੈ ਕਿ ਉਸਨੂੰ ਗੱਡੀ ਦੇ ਡਰਾਈਵਰ ਵੱਲੋਂ ਪਿੱਛੇ ਵਾਲੇ ਪਾਸੇ ਦੀ ਫੇਟ ਮਾਰੀ ਗਈ ਹੈ ਜਿਸ ਕਾਰਨ ਉਹ ਡਿੱਗ ਗਿਆ ਤੇ ਉਸਨੂੰ ਵੀ ਕੁਝ ਮਾਮੂਲੀ ਸੱਟਾਂ ਵੱਜੀਆਂ। ਇਸ ਪੂਰੀ ਘਟਨਾ ਤੋਂ ਬਾਅਦ ਸੜਕ ਹਾਦਸੇ ਵਿੱਚ ਜ਼ਖਮੀ ਤਿੰਨੋ ਵਿਅਕਤੀਆਂ ਨੂੰ ਜੇਰੇ ਇਲਾਜ ਲਈ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਵਿਖੇ ਦਾਖਲ ਕਰਵਾਇਆ ਗਿਆ। ਇਸ ਸਬੰਧੀ ਡਿਊਟੀ ਡਾਕਟਰ ਨੇ ਦੱਸਿਆ ਕਿ ਉਹਨਾਂ ਵਲੋਂ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਤੇ ਜਖਮੀਆਂ ਦਾ ਇਲਾਜ ਚਲ ਰਿਹਾ ਹੈ।

Story You May Like