The Summer News
×
Monday, 20 May 2024

ਰੇਤ ਨਾਲ ਭਰੇ ਟਿੱਪਰ ਨੇ ਗੱਡੀਆਂ ਨੂੰ ਮਾਰੀ ਟੱਕਰ, ਬਾਲ ਬਾਲ ਬੱਚੇ

ਗੁਰਦਾਸਪੁਰ, 14 ਫਰਵਰੀ (ਅਵਤਾਰ ਸਿੰਘ) ਗੁਰਦਾਸਪੁਰ ਦੇ ਕਸਬਾ ਹਰਚੋਵਾਲ ਚੌਂਕ ਵਿੱਚ ਇਕ ਰੇਤ ਨਾਲ ਓਵਰਲੋਡ ਟਿੱਪਰ ਨੇ ਦੋ ਗੱਡੀਆਂ ਨੂੰ ਟੱਕਰ ਮਾਰ ਦਿੱਤੀ। ਪੁਲਸ ਨੇ ਟਿੱਪਰ ਅਤੇ ਗੱਡੀਆਂ ਨੂੰ ਕਬਜ਼ੇ ਵਿਚ ਲੈਕੇ ਜਾਂਚ ਸ਼ੁਰੂ ਕਰ ਦਿੱਤੀ ਹੈ।


ਜਾਣਕਾਰੀ ਅਨੁਸਾਰ ਗੁਰਦਾਸਪੁਰ ਸਾਈਡ ਤੋਂ ਆ ਰਹੇ ਟਰੱਕ ਦਾ ਬ੍ਰੇਕ ਪੈਂਡਲ ਟੁੱਟਣ ਕਾਰਨ ਟਰੱਕ ਨੇ ਸਹਮਣੇ ਤੋਂ ਆ ਰਹੀਆਂ ਦੋ ਗੱਡੀਆਂ ਪਜੈਰੋ ਅੱਤੇ ਸਵਿਫਟ ਕਾਰ ਟੱਕਰ ਮਾਰ ਦਿੱਤੀ। ਜਿਸ ਨਾਲ ਇਹ ਦੋਵੇਂ ਕਾਰਾਂ ਬੁਰੀ ਤਰ੍ਹਾਂ ਦੇ ਨਾਲ ਨੁਕਸਾਨੀਆਂ ਗਈਆਂ ਅਤੇ ਇਸ ਘਟਨਾ ਵਿਚ ਇਕ ਮੋਟਰ ਸਾਈਕਲ ਸਵਾਰ ਬਜ਼ੁਰਗ ਵੀ ਵਾਲ-ਵਾਲ ਬਚਿਆ ਅਤੇ ਕਾਰ ਕਾਰ ਸਵਾਰਾਂ ਨੇ ਵੀ ਬੜੀ ਮੁਸ਼ਕਿਲ ਨਾਲ ਆਪਣੀ ਜਾਨ ਬਚਾਈ। ਹਾਦਸੇ ਦੀ ਇਹ ਸਾਰੀ ਵੀਡੀਓ ਦੁਕਾਨ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਈ ਹੈ। ਫਿਲਹਾਲ ਪੁਲਿਸ ਨੇ ਇਨ੍ਹਾਂ ਗੱਡੀਆਂ ਨੂੰ ਕਬਜ਼ੇ ਵਿਚ ਲੈ ਕੇ ਅੱਗੇ ਦੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ।

Story You May Like