The Summer News
×
Friday, 10 May 2024

ਇੱਕ ਅਨੋਖਾ ਰਹੱਸਮਈ ਮੰਦਰ ਜਿਸਦਾ ਖੰਭਾ ਉੱਡਦਾ ਹੈ ਹਵਾ 'ਚ, ਜਾਣੋ ਇਸਦੇ ਪਿੱਛੇ ਦਾ ਕਾਰਨ ਅਤੇ ਇਤਿਹਾਸ

ਚੰਡੀਗੜ੍ਹ : ਭਾਰਤ ਇਕ ਅਜਿਹਾ ਦੇਸ਼ ਹੈ,ਜਿੱਥੇ ਹਰ ਇੱਕ ਭਾਈਚਾਰਾ ਇਕੱਠਾ ਹੀ ਰਹਿੰਦਾ ਹੈ। ਇਸ ਧਰਤੀ ਉਪਰ ਬਹੁਤ ਸਾਰੇ ਧਾਰਮਿਕ ਸਥਾਨ ਹਨ।ਜਿਨ੍ਹਾਂ ਨੂੰ ਗਿਣਦਿਆਂ ਤੁਸੀਂ ਥੱਕ ਜਾਓਗੇ। ਪ੍ਰੰਤੂ ਤੁਹਾਡੇ ਤੋਂ ਸਾਰੇ ਨਹੀਂ ਗਿਣੇ ਜਾਣਗੇ। ਦੱਸ ਦੇਈਏ ਕਿ ਇਸ ਧਰਤੀ ਉਪਰ ਲੱਖਾਂ ਤੋਂ ਵੀ ਵੱਧ ਧਾਰਮਿਕ ਸਥਾਨ ਬਣੇ ਹੋਏ ਹਨ। ਅੱਜ ਅਸੀਂ ਤੁਹਾਨੂੰ ਇਕ ਅਜਿਹੇ ਹੀ ਇੱਕ ਅਨੋਖੇ ਮੰਦਰ ਬਾਰੇ ਦਸਾਂਗੇ,ਜਿਸ ਦਾ ਥੰਮ੍ਹ ਹਵਾ 'ਚ ਲਟਕ ਰਿਹਾ ਹੈ।


ਤੁਹਾਨੂੰ ਦੱਸਣ ਜਾ ਰਹੇ ਹਾਂ ਆਂਧਰਾ ਪ੍ਰਦੇਸ਼ ਦੇ ਅਨੰਤਪੁਰ ਜ਼ਿਲ੍ਹੇ 'ਚ ਸਥਿਤ ਲੇਪਾਕਸ਼ੀ ਮੰਦਰ ਦੀ। ਇਸ ਨੂੰ 'ਹੈਂਗਿੰਗ ਪਿਲਰ ਟੈਂਪਲ'('Hanging Pillar Temple') ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਜਾਣਕਾਰੀ ਮੁਤਾਬਕ ਇਸ ਮੰਦਰ 'ਚ ਕੁੱਲ 70 ਥੰਮ੍ਹ ਹਨ ਅਤੇ ਇਨ੍ਹਾਂ ਵਿੱਚੋਂ ਇੱਕ ਥੰਮ੍ਹ ਦਾ ਜ਼ਮੀਨ ਨਾਲ ਕੋਈ ਸੰਪਰਕ ਨਹੀਂ ਹੈ। ਜੀ ਹਾਂ,ਬਿਲਕੁਲ ਸਹੀ ਸੁਣਿਆ ਦੱਸ ਦੇਈਏ ਕਿ ਇਹ ਖੰਭਾ ਰਹੱਸਮਈ ਢੰਗ ਨਾਲ ਹਵਾ ਵਿੱਚ ਲਟਕ ਰਿਹਾ ਹੈ।


ਸੂਤਰਾਂ ਮੁਤਾਬਕ ਲੇਪਾਕਸ਼ੀ ਮੰਦਿਰ ਦੇ ਥੰਮ੍ਹਾਂ ਨੂੰ ਆਕਾਸ਼ ਸਤੰਭ ਵੀ ਕਿਹਾ ਜਾਂਦਾ ਹੈ।ਜਿਨ੍ਹਾਂ ਵਿੱਚੋਂ ਇੱਕ ਜ਼ਮੀਨ ਤੋਂ ਅੱਧਾ ਇੰਚ ਉੱਪਰ ਉੱਠਿਆ ਹੋਇਆ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਇਸ ਥੰਮ੍ਹ ਦੇ ਹੇਠਾਂ ਤੋਂ ਕੋਈ ਚੀਜ਼ ਬਾਹਰ ਕੱਢਣ ਨਾਲ ਘਰ ਵਿੱਚ ਸ਼ਾਂਤੀ ਅਤੇ ਖੁਸ਼ਹਾਲੀ ਆਉਂਦੀ ਹੈ। ਇਸ ਲਈ ਇੱਥੇ ਆਉਣ ਵਾਲੇ ਲੋਕ ਪਿੱਲਰ ਦੇ ਹੇਠਾਂ ਤੋਂ ਕੱਪੜਾ ਕੱਢ ਲੈਂਦੇ ਹਨ।


ਕਿਹਾ ਜਾਂਦਾ ਹੈ ਕਿ ਇਹ ਥੰਮ੍ਹ ਪਹਿਲਾਂ ਜ਼ਮੀਨ ਨਾਲ ਜੁੜਿਆ ਹੋਇਆ ਸੀ, ਪ੍ਰੰਤੂ ਇੱਕ ਬ੍ਰਿਟਿਸ਼ ਇੰਜੀਨੀਅਰ ਇਹ ਜਾਣਨਾ ਚਾਹੁੰਦਾ ਸੀ ਕਿ ਇਹ ਮੰਦਿਰ ਕਿਸ ਤਰ੍ਹਾਂ ਥੰਮ੍ਹ 'ਤੇ ਟਿਕਿਆ ਹੋਇਆ ਹੈ। ਇਸ ਲਈ ਉਸ ਨੇ ਇਸ ਨੂੰ ਹਿਲਾ ਦਿੱਤਾ ਸੀ ਜਿਸ ਤੋਂ ਬਾਅਦ ਇਹ ਥੰਮ੍ਹ ਹਵਾ 'ਚ ਝੂਲ ਰਿਹਾ ਹੈ।


ਦੱਸ ਦੇਈਏ ਕਿ ਇਹ ਮੰਦਰ ਕੁਰਮਾਸੇਲਮ ਦੀਆਂ ਪਹਾੜੀਆਂ 'ਤੇ ਸਥਿਤ ਹੈ ਅਤੇ ਇਹ ਕੱਛੂ ਦੀ ਸ਼ਕਲ 'ਚ ਬਣਿਆ ਹੈ। ਕਿਹਾ ਜਾਂਦਾ ਹੈ ਕਿ 16ਵੀਂ ਸਦੀ ਵਿੱਚ ਵਿਰੁਪੰਨਾ ਅਤੇ ਵਿਰਾੰਨਾ ਨਾਮ ਦੇ ਦੋ ਭਰਾਵਾਂ ਨੇ ਇਸ ਮੰਦਰ ਦਾ ਨਿਰਮਾਣ ਕਰਵਾਇਆ ਸੀ। ਇਹ ਦੋਵੇਂ ਭਰਾ ਵਿਜੇਨਗਰ ਦੇ ਰਾਜੇ ਦੇ ਸਥਾਨ 'ਤੇ ਕੰਮ ਕਰਦੇ ਸਨ। ਮਿਥਿਹਾਸਕ ਮਾਨਤਾਵਾਂ ਦੇ ਅਨੁਸਾਰ, ਮੰਦਰ ਦਾ ਨਿਰਮਾਣ ਰਿਸ਼ੀ ਅਗਸਤਯ ਦੁਆਰਾ ਕੀਤਾ ਗਿਆ ਸੀ।


(ਮਨਪ੍ਰੀਤ ਰਾਓ)


 

Story You May Like