The Summer News
×
Monday, 20 May 2024

ਬਟਾਲਾ ਦਾ ਕਿਸਾਨ ਆਲੂ ਦੀ ਖੇਤੀ ਦੇ ਨਾਲ ਇਕ ਸਾਲ ‘ਚ ਤਿੰਨ ਫ਼ਸਲਾਂ ਨਾਲ ਕਮਾ ਰਿਹੈ ਚੰਗੀ ਆਮਦਨ

ਬਟਾਲਾ, 9 ਫਰਵਰੀ : ਜਿਲਾ ਗੁਰਦਾਸਪੁਰ ਦੇ ਪਿੰਡ ਮਾਨ ਦਾ ਰਹਿਣ ਵਾਲਾ ਅਗਾਂਹਵਧੂ ਕਿਸਾਨ ਭੁਪਿੰਦਰ ਸਿੰਘ ਰਵਾਇਤੀ ਫ਼ਸਲੀ ਚੱਕਰ ਚੋ ਬਾਹਰ ਹੋ ਇਕ ਸਾਲ ਚ ਵੱਖ ਵੱਖ ਫ਼ਸਲਾਂ ਦੀ ਬਿਜਾਈ ਕਰ ਕਮਾ ਰਿਹਾ ਹੈ ਚੰਗੀ ਆਮਦਨ। ਕਿਸਾਨ ਭੁਪਿੰਦਰ ਸਿੰਘ ਨੇ ਦੱਸਿਆ ਕਿ ਕਿ ਉਹ ਖੇਤੀਬਾੜੀ ਵਿਭਾਗ ਦੇ ਮਾਹਿਰਾਂ ਦੀ ਰਾਇ ਨਾਲ ਪਿਛਲੇ ਕਈ ਸਾਲਾਂ ਤੋਂ ਖੇਤੀ ਚ ਬਦਲ ਕਰ ਇਕ ਸਾਲ ‘ਚ ਤਿੰਨ ਫ਼ਸਲਾਂ ਦੀ ਬਿਜਾਈ ਕਰ ਰਿਹਾ ਹੈ। ਖੇਤੀ ਨੂੰ ਲਾਹੇਵੰਦ ਧੰਦਾ ਬਣਾਉਣ ਚ ਪਿਛਲੇ ਸਾਲਾਂ ਤੋਂ ਸਫਲ ਹੈ।


ਉਥੇ ਹੀ ਭੁਪਿੰਦਰ ਸਿੰਘ ਨੇ ਦੱਸਿਆ ਕਿ ਉਸ ਵਲੋਂ ਝੋਨੇ ਦੀ ਕਟਾਈ ਤੋਂ ਬਾਅਦ ਪਿਛਲੇ ਕਈ ਸਾਲਾਂ ਤੋਂ ਆਲੂ ਦੀ ਫ਼ਸਲ ਦੀ ਬਿਜਾਈ ਕੀਤੀ ਜਾਂਦੀ ਹੈ। ਜੋਕਿ ਆਲੂ ਦੀ ਬਿਜਾਈ ਲਈ ਅਕਤੂਬਰ ਦਾ ਸਮਾਂ ਸਭ ਤੋਂ ਵਧੀਆ ਹੈ ਅਤੇ ਆਲੂ ‘ਚ ਵੀ ਵੱਖ ਵੱਖ ਵਾਰੀ ਹੈ। ਉਸ ਵਲੋਂ ਇਕ ਖਾਸ ਵਰਾਇਟੀ ਦੀ ਬਿਜਾਈ ਕੀਤੀ ਜਾਂਦੀ ਹੈ। ਜਿਸ ਦਾ ਭਾਅ ਵੀ ਚੰਗਾ ਮਿਲਦਾ ਹੈ ਅਤੇ ਮੰਡੀ ‘ਚ ਉਸ ਆਲੂ ਨੂੰ ਪਹਾੜੀ ਆਲੂ ਆਖ ਵੇਚਦੇ ਹਨ ਅਤੇ ਉਹ ਖਾਣ ਲਈ ਵੀ ਚੰਗਾ ਹੈ ਅਤੇ ਇਸ ਦੇ ਨਾਲ ਹੀ ਉਕਤ ਕਿਸਾਨ ਨੇ ਦੱਸਿਆ ਕਿ ਆਲੂ ਦੀ ਫ਼ਸਲ ਦਾ ਮੰਡੀਕਰਨ ਵੀ ਸੌਖਾ ਹੈ। ਨੇੜਲੀ ਮੰਡੀ ‘ਚ ਉਸ ਦੀ ਫ਼ਸਲ ਵਿਕ ਰਹੀ ਹੈ ਅਤੇ ਭਾਅ ਵੀ ਪਿਛਲੇ ਸਾਲਾਂ ਤੋਂ ਚੰਗਾ ਹੈ। ਜਿਸ ਨਾਲ ਕਿਸਾਨੀ ਲਾਹੇਵੰਦ ਹੈ ਕਿਉਕਿ ਇਸ ਆਲੂ ਦੀ ਫ਼ਸਲ 120 ਦਿਨ ਦੀ ਹੈ ਅਤੇ ਉਸ ਤੋਂ ਬਾਅਦ ਉਹ ਮੂੰਗੀ ਜਾ ਫਿਰ ਮੱਕੀ ਦੀ ਬਿਜਾਈ ਕਰ ਸਕਦਾ ਹੈ ਜਿਸ ਤੋਂ ਵੱਖ ਆਮਦਨ ਜੁੜ ਜਾਂਦੀ ਹੈ।


ਕਿਸਾਨ ਭੁਪਿੰਦਰ ਸਿੰਘ ਨੇ ਦੱਸਿਆ ਕਿ ਕਈ ਕਿਸਾਨਾਂ ਵਲੋਂ ਅਗੇਤਾ ਕਿਸਮ ਦੇ ਆਲੂ ਦੀ ਬਿਜਾਈ ਕੀਤੀ ਜਾਂਦੀ ਹੈ। ਜਿਸ ਨਾਲ ਉਹ ਝੋਨੇ ਅਤੇ ਆਲੂ ਅਤੇ ਮੁੜ ਕਣਕ ਦੀ ਫ਼ਸਲ ਦੀ ਬਿਜਾਈ ਵੀ ਕਰ ਸਕਦੇ ਹਨ। ਇਸ ਕਿਸਾਨ ਦਾ ਕਹਿਣਾ ਹੈ ਕਿ ਕਿਸਾਨਾਂ ਨੂੰ ਚਾਹੀਦਾ ਹੈ ਕਿ ਉਹਨਾਂ ਨੂੰ ਮਾਹਿਰਾਂ ਕੋਲੋਂ ਸਲਾਹ ਲੈਕੇ ਆਲੂ ਜਾ ਫਿਰ ਹੋਰਨਾਂ ਐਸੀਆਂ ਫ਼ਸਲਾਂ ਦੀ ਬਿਜਾਈ ਕਰਨ ਦੀ ਅੱਜ ਮੁਖ ਲੋੜ ਹੈ। ਜੇਕਰ ਕਿਸਾਨੀ ਧੰਦੇ ਚੋ ਲਾਭ ਲੈਣਾ ਹੈ। 


 

Story You May Like