The Summer News
×
Tuesday, 21 May 2024

ਵਿੱਕੀ ਗੌਂਡਰ ਦੇ ਪਿਤਾ ਦੀ ਮੌਤ ਤੋਂ ਬਾਅਦ ਫਿਰ ਪਰਿਵਾਰਕ ਮੈਂਬਰਾਂ ਨੇ ਪੁਲਿਸ ਮੁਕਾਬਲੇ ‘ਤੇ ਖੜ੍ਹੇ ਕੀਤੇ ਸਵਾਲ

ਸ੍ਰੀ ਮੁਕਤਸਰ ਸਾਹਿਬ, 9 ਫਰਵਰੀ : ਸ੍ਰੀ ਮੁਕਤਸਰ ਸਾਹਿਬ ਜਿਲ੍ਹੇ ਦੇ ਪਿੰਡ ਸਰਾਵਾਂ ਬੋਦਲਾ ਦਾ ਵਾਸੀ ਵਿੱਕੀ ਗੌਂਡਰ ਜਿਸਦੀ 2017 ਵਿਚ ਪੁਲਿਸ ਮੁਕਾਬਲੇ ਵਿਚ ਮੌਤ ਹੋ ਗਈ ਸੀ ਦੇ ਪਿਤਾ ਮਹਿਲ ਸਿੰਘ ਦੀ ਲਾਸ਼ ਮਲੋਟ ਵਿਖੇ ਰੇਲਵੇ ਲਾਇਨ ਤੇ ਮਿਲੀ। ਮਹਿਲ ਸਿੰਘ ਦੀ ਮੌਤ ਤੋਂ ਬਾਅਦ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਵਿੱਕੀ ਦੀ ਮੌਤ ਤੋਂ ਬਾਅਦ ਹੀ ਮਹਿਲ ਸਿੰਘ ਵੱਡੇ ਸਦਮੇ ਵਿਚ ਸੀ। ਘਰ ਉਹ ਦਵਾਈ ਲੈ ਕੇ ਆਉਣ ਦਾ ਕਹਿ ਕੇ ਗਿਆ ਪਰ ਉਸਦੀ ਰੇਲਵੇ ਲਾਇਨ ਤੋਂ ਲਾਸ਼ ਹੀ ਮਿਲੀ।


ਪਰਿਵਾਰਕ ਮੈਂਬਰਾਂ ਨੇ ਇੱਕ ਵਾਰ ਫਿਰ ਤੋਂ ਗੈਂਗਸ਼ਟਰ ਵਿੱਕੀ ਗੌਂਡਰ ਦੀ ਪੁਲਿਸ ਮੁਕਾਬਲੇ ਵਿਚ ਮੌਤ ਤੇ ਵੀ ਸਵਾਲ ਖੜ੍ਹੇ ਕੀਤੇ ਹਨ। ਉਹਨਾਂ ਕਿਹਾ ਕਿ ਵਿੱਕੀ ਵਧੀਆ ਖਿਡਾਰੀ ਸੀ। ੳਹ ਜੁਲਮ ਦੀ ਦੁਨੀਆਂ ਵਿਚ ਚਲਾ ਗਿਆ, ਉਹ ਆਤਮ ਸਮਰਪਣ ਕਰਨਾ ਚਾਹੁੰਦਾ ਸੀ। ਉਸ ਨਾਲ ਵੀ ਧੋਖਾ ਹੋਇਆ। ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਮੌਤ ਦਾ ਕਾਰਨ ਟੈਨਸ਼ਨ ਹੀ ਸੀ। ਪਰਿਵਾਰ ਵਿਚ ਹੁਣ ਵਿੱਕੀ ਦੀਆਂ ਦੋ ਭੈਣਾਂ ਅਤੇ ਮਾਂ ਹੀ ਹੈ।

Story You May Like