The Summer News
×
Monday, 20 May 2024

ਹੜ੍ਹ ਪੀੜਤ ਪਸ਼ੂਆਂ ਲਈ ਘੜਾਮ ਵਿਖੇ ਪਸ਼ੂ ਭਲਾਈ ਕੈਂਪ ਲਗਾਇਆ

ਦੇਵੀਗੜ੍ਹ, 26 ਜੁਲਾਈ: ਪੰਜਾਬ ਸਰਕਾਰ ਵੱਲੋਂ ਦਿੱਤੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਪਸ਼ੂ ਪਾਲਣ ਵਿਭਾਗ ਦੇ ਨਿਰਦੇਸ਼ਕ ਡਾ.ਰਾਮਪਾਲ ਮਿੱਤਲ ਨੇ ਅਤੇ ਡਿਪਟੀ ਡਾਇਰੈਕਟਰ, ਪਟਿਆਲਾ ਡਾ. ਗੁਰਚਰਨ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ, ਐਸ.ਵੀ.ਓ, ਦੁੱਧਨਸਾਧਾਂ, ਡਾ.ਰਾਜ ਕੁਮਾਰ ਗੁਪਤਾ ਦੀ ਰਹਿਨੁਮਾਈ ਹੇਠ ਅੱਜ ਮਿਤੀ 26/07/2023 ਨੂੰ ਪਿੰਡ ਘੜਾਮ ਵਿਖੇ ਵਿਸ਼ੇਸ਼ ਤੌਰ ਤੇ ਹੜ੍ਹ ਪੀੜਤ ਪਸ਼ੂਆਂ ਲਈ ਪਸ਼ੂ ਭਲਾਈ ਕੈਂਪ ਲਗਾਇਆ ਗਿਆ । ਇਸ ਕੈਂਪ ਵਿੱਚ ਹਲਕਾ ਸਨੌਰ ਦੇ ਵਿਧਾਇਕ ਸ: ਹਰਮੀਤ ਸਿੰਘ ਪਠਾਣਮਾਜਰਾ ਦੀ ਸੁਪਤਨੀ ਸਿਮਰਨਜੀਤ ਕੌਰ ਪਠਾਣਮਾਜਰਾ ਨੇ ਵਿਸ਼ੇਸ਼ ਤੌਰ ਤੇ ਪੁੱਜੇ।


ਡਾ. ਰਾਜਕੁਮਾਰ ਗੁਪਤਾ ਨੇ ਦੱਸਿਆ ਕਿ ਹਲਕੇ ਦੇ ਪਸ਼ੂ ਪਾਲਕਾਂ ਅਤੇ ਵਸਨੀਕਾਂ ਨੂੰ ਹੜ੍ਹ ਦੌਰਾਨ ਹਰ ਸੰਭਵ ਸਹਾਇਤਾ ਦੇਣ ਦੀ ਪੁਰਜ਼ੋਰ ਕੋਸ਼ਿਸ਼ ਹਲਕਾ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਵੱਲੋਂ ਕੀਤੀ ਜਾ ਰਹੀ ਹੈ। ਉਹ ਇਸ ਮੁਸ਼ਕਿਲ ਦੀ ਘੜੀ ਵਿਚ ਆਪਣੇ ਹਲਕਾ ਨਿਵਾਸੀਆਂ ਨਾਲ ਖੜੇ ਹਨ । ਇਸ ਮੌਕੇ ਪਸ਼ੂ ਪਾਲਣ ਵਿਭਾਗ ਵੱਲੋਂ ਪਹੁੰਚੀ ਡਾਕਟਰਾਂ ਦੀ ਟੀਮ ਜਿਸ ਵਿੱਚ ਡਾ.ਅਮਨਦੀਪ ਰਾਜਨ, ਡਾ. ਸੋਨਿਕਾ ਸ਼ਰਮਾ, ਡਾ.ਆਕਾਸ਼ਦੀਪ ਸੀਨਮਾਰ ਅਤੇ ਡਾ.ਰਾਜ ਕੁਮਾਰ ਗੁਪਤਾ, ਐਸ.ਵੀ.ਓ, ਦੁਧਨ ਸਾਧਾਂ ਤੇ ਵੈਟਰਨਰੀ ਇੰਸਪੈਕਟਰ, ਰਾਹੁਲ ਅਤੇ ਵਿਭਾਗ ਦੇ ਦਰਜਾ ਚਾਰ ਕਰਮਚਾਰੀ ਵੀ ਮੌਜੂਦ ਸਨ।


ਉਨ੍ਹਾਂ ਨੇ ਪਸ਼ੂ ਪਾਲਕਾਂ ਨੂੰ ਹੜ੍ਹਾਂ ਮਗਰੋਂ ਪਸ਼ੂਆਂ ਦੀ ਦੇਖਭਾਲ, ਬਿਮਾਰੀਆਂ ਤੋ ਬਚਾਅ, ਟੀਕਾਕਰਨ, ਰੱਖ-ਰਖਾਅ, ਡੀਵਰਮਿੰਗ ਅਤੇ ਖਾਧ ਖ਼ੁਰਾਕ ਆਦਿ ਬਾਰੇ ਜਾਣਕਾਰੀ ਦਿੱਤੀ । ਟੀਮ ਵੱਲੋਂ ਬਿਮਾਰ ਪਸ਼ੂਆਂ ਦਾ ਇਲਾਜ ਕੀਤਾ ਗਿਆ। ਗਲਘੋਟੂ ਬਿਮਾਰੀ ਤੋਂ ਰੋਕਥਾਮ ਲਈ ਟੀਕਾਕਰਨ ਕੀਤਾ ਗਿਆ ਅਤੇ ਸਰਕਾਰੀ ਦਵਾਈਆਂ ਮੁਹੱਈਆ ਕਰਵਾਉਂਦੇ ਹੋਏ ਪਸ਼ੂਆਂ ਨੂੰ ਸਾਫ਼ ਪਾਣੀ ਵਿੱਚ ਲਾਲ ਦਵਾਈ ਪਾ ਕੇ ਪਿਲਾਉਣ, ਸਫ਼ਾਈ ਰੱਖਣ, ਮੱਖੀ ਮੱਛਰ ਤੇ ਚਿੱਚੜਾਂ ਤੋ ਬਚਾਅ ਕਰਨ ਬਾਰੇ ਖ਼ਾਸ ਤੌਰ ਤੇ ਹਦਾਇਤ ਕੀਤੀ ਗਈ। ਇਸ ਮੌਕੇ ਡਾ.ਰਾਜ ਕੁਮਾਰ ਗੁਪਤਾ ਨੇ ਪਸ਼ੂ ਪਾਲਣ ਵਿਭਾਗ ਵੱਲੋਂ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ।

Story You May Like