The Summer News
×
Monday, 20 May 2024

ਸਿਹਤ ਵਿਭਾਗ ਦੀ ਟੀਮ ਵੱਲੋ ਲੋਕਾਂ ਦੇ ਘਰਾਂ ਵਿਚ ਜਾ ਕੇ ਡੇਂਗੂ ਦਾ ਲਾਰਵਾ ਕੀਤਾ ਚੈੱਕ

ਬਟਾਲਾ, 26 ਜੁਲਾਈ | ਸਿਵਲ ਸਰਜਨ ਗੁਰਦਾਸਪੁਰ ਡਾ. ਹਰਭਜਨ ਰਾਮ "ਮਾਂਡੀ" ਦੀਆਂ ਹਦਾਇਤਾਂ ਤੇ ਜਿਲ੍ਹਾ ਐਪੀਡਿਮਾਲੋਜ਼ਿਸਟ ਡਾ. ਪ੍ਰਭਜੋਤ ਕੌਰ "ਕਲਸ਼ੀ" ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੀਨੀਅਰ ਮੈਡੀਕਲ਼ ਅਫ਼ਸਰ ਡਾ. ਨੀਲਮ ਦੀ ਰਹਿਨੁਮਾਈ ਹੇਠ ਕਮਿਉਨਿਟੀ ਹੈਲਥ ਸੈਂਟਰ ਕਾਹਨੂੰਵਾਨ ਵਿਖ਼ੇ ਆਉਣ ਵਾਲੇ ਡੇਂਗੂ ਬੁਖਾਰ ਦੇ ਸੀਜ਼ਨ ਨੂੰ ਮੁੱਖ ਰੱਖਦੇ ਹੋਏ ਸ੍ਰ. ਰਛਪਾਲ ਸਿੰਘ ਸਹਾ: ਮਲੇਰੀਆ ਅਫ਼ਸਰ ਨੇ ਡੇਂਗੂ ਬੁਖਾਰ ਸਬੰਧੀ ਪਿੰਡ ਕਾਹਨੂੰਵਾਨ ਵਿਖ਼ੇ ਘਰਾਂ ਵਿੱਚ ਸਿਹਤ ਕਰਮਚਾਰੀਆਂ ਨਾਲ ਐਂਟੀ ਲਾਰਵਾ ਸਬੰਧੀ ਕੰਮ ਦੀ ਸੁਪਰਵੀਜ਼ਨ ਕੀਤੀ ਗਈ, ਘਰਾਂ ਦੀ ਵਿਜ਼ਟ ਦੌਰਾਨ ਮੱਛਰ ਦਾ ਲਾਰਵਾ ਚੈੱਕ ਕੀਤਾ ਗਿਆ ਲਾਰਵਾ ਮਿਲਣ ਤੇ ਮੌਕੇ ਤੇ ਨਸ਼ਟ ਕੀਤਾ ਗਿਆ l 


 

ਡੇਂਗੂ ਸਬੰਧੀ ਲੋਕਾਂ ਨੂੰ ਜਾਣਕਾਰੀ ਦਿੱਤੀ ਕਿ ਡੇਂਗੂ ਬੁਖਾਰ ਇੱਕ ਏਡੀਜ਼ ਅਜੈਪਟੀ ਮੱਛਰ ਦੇ ਮਨੁੱਖ ਦੇ ਸਰੀਰ ਤੇ ਕੱਟਣ ਨਾਲ ਹੁੰਦਾ ਹੈ l ਇਹ ਮੱਛਰ ਚਿੱਟੀਆਂ ਤੇ ਕਾਲੀਆਂ ਧਾਰੀਆਂ ਵਾਲਾ ਹੁੰਦਾ ਹੈ ਇਹ ਮੱਛਰ ਸਵੇਰੇ ਤੇ ਸ਼ਾਮ ਨੂੰ ਕੱਟਦਾ ਹੈ l ਡੇਂਗੂ ਬੁਖਾਰ ਦੀਆਂ ਨਿਸ਼ਾਨੀਆਂ ਤੇਜ਼ ਬੁਖਾਰ, ਸਿਰ ਤੇ ਮਾਸ ਪੇਸ਼ੀਆ ਵਿੱਚ ਦਰਦ, ਚਮੜੀ ਤੇ ਦਾਣੇ, ਅੱਖਾਂ ਦੇ ਪਿੱਛਲੇ ਹਿੱਸੇ ਦਰਦ, ਮਸ਼ੂੜ੍ਹਿਆ,ਨੱਕ ਤੇ ਕੰਨ ਵਿੱਚੋ ਖੂਨ ਵਗਣਾ ਆਦਿ ਹਨ, ਅਜਿਹੇ ਲੱਛਣ ਦਿਖਾਈ ਦੇਣ ਤਾਂ ਤਰੁੰਤ ਨਜ਼ਦੀਕੀ ਸਿਹਤ ਸੈਂਟਰ ਵਿੱਚ ਜਾਣਾ ਚਾਹੀਦਾ ਹੈ ਤੇ ਮਰੀਜ਼ ਨੂੰ ਡਾਕਟਰ ਦੀ ਸਲਾਹ ਤੋਂ ਬਿਨਾਂ ਕੋਈ ਵੀ ਦਵਾਈ ਨਹੀਂ ਦੇਣੀ ਚਾਹੀਦੀ ਡੇਂਗੂ ਬੁਖਾਰ ਤੋਂ ਬਚਾਓ ਦੇ ਤਰੀਕੇ, ਇਹ ਡੇਂਗੂ ਦਾ ਮੱਛਰ ਸਾਫ਼ ਪਾਣੀ ਜਿਵੇਂ ਘਰਾਂ ਵਿੱਚ ਕੂਲਰ ਦੇ ਪਾਣੀ ਤੇ ਫਰਿਜਾਂ ਦੀਆਂ ਵੇਸਟ ਪਾਣੀ ਟਰੇਆਂ, ਪਾਣੀ -ਪੀਣ ਵਾਲੀਆਂ ਹੋਦੀਆਂ, ਫਟੇ ਪੁਰਾਣੇ ਟਾਇਰ ਵਿੱਚ,ਟੁੱਟੇ ਭੱਜੇ ਬਰਤਣਾਂ ਤੇ ਟੋਏ ਟਿੱਬਿਆਂ ਵਿੱਚ ਮੀਂਹ ਦੇ ਪਏ ਪਾਣੀ ਵਿੱਚ ਪੈਦਾ ਹੁੰਦਾ ਹੈ,ਇਸ ਲਈ ਹਰ ਸ਼ੁੱਕਰਵਾਰ ਡਰਾਈ - ਡੇ ਮਨਾਉਣਾ ਤੇ ਇਹ ਸਾਰੇ ਪਏ ਪਾਣੀ ਨੂੰ ਚੰਗੀ ਤਰਾਂ ਕੱਢਣਾਂ ਜਾਂ ਟੋਇਆ ਵਿੱਚ ਖੜ੍ਹੇ ਪਾਣੀ ਤੇ ਸੜ੍ਹਿਆ ਤੇਲ ਪਾਉਣਾ ਚਾਹੀਦਾ ਹੈ I 

 

ਇਸ ਮੌਕੇ ਮਹਿੰਦਰਪਾਲ ਹੈਲਥ ਇੰਸਪੈਕਟਰ, ਦਲੀਪ ਰਾਜ ਹੈਲਥ ਇੰਸਪੈਕਟਰ, ਭੁਪਿੰਦਰ ਸਿੰਘ ਕੰਮ ਬੀ.ਈ.ਈ , ਜੋਗਾ ਸਿੰਘ, ਤੇ ਪਿੰਡ ਦੇ ਵਿਆਕਤੀ ਹਾਜ਼ਰ ਸਨ l

Story You May Like