The Summer News
×
Wednesday, 15 May 2024

ਗਰਮੀ ਦੀਆਂ ਛੁੱਟੀਆਂ ਤੋੰ ਪਹਿਲਾਂ ਲੁਧਿਆਣਾ ਜ਼ਿਲ੍ਹੇ ਦੇ 121 ਅਧਿਆਪਕਾਂ ਨੂੰ ਮਿਲੀ ਵਿਦੇਸ਼ ਜਾਣ ਦੀ ਛੁੱਟੀ

ਲੁਧਿਆਣਾ :  ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿੱਚ ਜਲਦ ਹੀ ਗਰਮੀ ਦੀਆਂ ਛੁੱਟੀਆਂ ਹੋਣ ਜਾ ਰਹੀਆਂ ਹਨ। ਪਰ ਇਨ੍ਹਾਂ ਗਰਮੀ ਦੀਆਂ ਛੁੱਟੀਆਂ ਤੋਂ ਪਹਿਲਾਂ ਹੀ ਸਰਕਾਰੀ ਸਕੂਲ ਦੇ ਅਧਿਆਪਕ ਵਿਦੇਸ਼ ਜਾ ਕੇ ਛੁੱਟੀਆਂ ਬਿਤਾਉਣ ਦੇ ਇਛੁੱਕ ਹਨ ਜਿਸ ਕਰਕੇ ਵੱਡੀ ਗਿਣਤੀ ਦੇ ਵਿਚ ਕਨੇਡਾ ਅਮਰੀਕਾ ਜਾਣ ਦੀਆਂ ਸਰਕਾਰੀ ਸਕੂਲ ਦੇ ਅਧਿਆਪਕਾਂ ਵੱਲੋਂ ਅਰਜ਼ੀਆਂ ਦਿੱਤੀਆਂ ਜਾ ਰਹੀਆਂ ਹਨ। ਇਕੱਲੇ ਲੁਧਿਆਣਾ ਦੇ ਵਿੱਚ ਸੈਂਕੜੇ ਅਜਿਹੀਆਂ ਅਰਜ਼ੀਆਂ ਸਿੱਖਿਆ ਵਿਭਾਗ ਦੇ ਜ਼ਿਲਾ ਅਫਸਰ ਨੂੰ ਪ੍ਰਾਪਤ ਹੋਈਆਂ ਹਨ ਜਿਸਦੀ ਉਨ੍ਹਾਂ ਨੇ ਪੁਸ਼ਟੀ ਵੀ ਕੀਤੀ ਹੈ।


ਉਨ੍ਹਾਂ ਕਿਹਾ ਹੈ ਕਿ ਗਰਮੀ ਦੀਆਂ ਛੁੱਟੀਆਂ ਤੇ ਵਿਚ ਵਿਦਿਆਰਥੀਆਂ ਦੇ ਨਾਲ ਟੀਚਿੰਗ ਸਟਾਫ ਨੂੰ ਵੀ ਛੁੱਟੀਆਂ ਹੋ ਜਾਂਦੀਆਂ ਹਨ, ਇਹੀ ਕਾਰਨ ਹੈ ਕਿ ਸਰਕਾਰੀ ਸਕੂਲਾਂ ਦੇ ਅਧਿਆਪਕ ਵਿਦੇਸ਼ ਜਾਣ ਦੀ ਅਰਜ਼ੀ ਪਾ ਰਹੇ ਹਨ। ਹਾਲਾਂਕਿ ਉਨ੍ਹਾਂ ਨੇ ਇਸ ਸਬੰਧੀ ਅੰਕੜੇ ਤਾਂ ਸਾਫ ਨਹੀਂ ਕੀਤੇ ਪਰ ਏਨਾ ਜ਼ਰੂਰ ਕਿਹਾ ਕੀ ਇਹ ਅਰਜ਼ੀਆਂ ਉਨ੍ਹਾਂ ਨੂੰ ਪ੍ਰਾਪਤ ਹੋਈਆਂ ਹਨ ਜਿਹੜੀਆਂ ਕਿ ਹੈ ਅਪਰੂਵਲ ਲਈ ਉੱਚ ਅਧਿਕਾਰੀਆਂ ਨੂੰ ਭੇਜ ਦਿੱਤੀਆਂ ਗਈਆਂ ਨੇ। ਸਿੱਖਿਆ ਵਿਭਾਗ ਦੇ ਅਫਸਰ ਹਰਜੀਤ ਸਿੰਘ ਨੇ ਕਿਹਾ ਕਿ ਅਧਿਆਪਕਾਂ ਦੀ ਲੋੜ ਦੇ ਮੁਤਾਬਕ ਉਹਨਾਂ ਨੂੰ ਛੁੱਟੀਆਂ ਮਿਲਦੀਆਂ ਹਨ ਕਈ ਵਾਰ ਇੱਕ ਮਹੀਨੇ ਦੀ ਅਤੇ ਕਈ ਵਾਰ ਦੋ ਮਹੀਨੇ ਦੀ ਵੀ ਛੁੱਟੀਆਂ ਦੀ ਅਪਰੂਵਲ ਮਿਲ ਜਾਂਦੀ ਹੈ।

Story You May Like