The Summer News
×
Monday, 20 May 2024

ਫਿਲੌਰ ਨਵਾਂਸ਼ਹਿਰ ਰੋਡ 'ਤੇ ਪੈਟਰੋਲ ਪੰਪ 'ਤੇ ਵੱਡਾ ਹਾਦ*ਸਾ, 2 ਦੀ ਦਰਦ*ਨਾਕ ਮੌ*ਤ

ਫਿਲੌਰ : ਫਿਲੌਰ ਨਵਾਂਸ਼ਹਿਰ ਰੋਡ ਤੇ ਇਕ ਪੈਟਰੋਲ ਪੰਪ ਤੇ ਭਿਆਨਕ ਹਾਦਸਾ ਵਾਪਰਿਆ। ਜਾਣਕਾਰੀ ਮੁਤਾਬਕ ਇਹ ਹਾਦਸਾ ਸਵੇਰੇ ਕਰੀਬ 10 ਵਜੇ ਵਾਪਰਿਆ ਜਿਸ ਵਿੱਚ 2 ਲੋਕਾਂ ਦੀ ਦਰਦਨਾਕ ਮੌ*ਤ ਹੋ ਗਈ। ਇਕ ਪੁਰਾਣੀ ਇਮਾਰਤ ਨੂੰ ਢਾਹੁਣ ਦੌਰਾਨ ਜਦੋਂ ਲੋਹੇ ਦੀ ਗਰਿੱਲ ਹਟਾਈ ਜਾ ਰਹੀ ਸੀ ਤਾਂ ਅਚਾਨਕ ਲੈਂਟਰ ਡਿੱਗ ਗਿਆ ਅਤੇ 4 ਲੋਕ ਉਸ ਦੀ ਲਪੇਟ ਚ ਆ ਗਏ। ਇਨ੍ਹਾਂ ਚੋਂ ਮਜ਼ਦੂਰ ਸਤੀਸ਼ ਕੁਮਾਰ ਪੁੱਤਰ ਜੀਤ ਰਾਮ ਪਿੰਡ ਕਰਲਾਤੀ ਬਿਲਾਸਪੁਰ (ਹਿਮਾਚਲ ਪ੍ਰਦੇਸ਼) ਅਤੇ ਵਿਨੋਦ ਨਾਮਕ ਮਜ਼ਦੂਰ ਦੀ ਮੌ*ਤ ਹੋ ਗਈ। ਪੰਪ ਦੇ ਕਰਮਚਾਰੀਆਂ ਅਤੇ ਪਿੰਡ ਵਾਸੀਆਂ ਨੇ ਉਸ ਨੂੰ ਨਵਾਂਸ਼ਹਿਰ ਹਸਪਤਾਲ ਪਹੁੰਚਾਇਆ ਅਤੇ ਫਿਲੌਰ ਪੁਲਿਸ ਨੂੰ ਸੂਚਨਾ ਦਿੱਤੀ ਗਈ। ਫਿਲੌਰ ਪੁਲਿਸ ਨੂੰ ਮੌਕੇ 'ਤੇ ਸੂਚਿਤ ਕੀਤਾ ਗਿਆ ਅਤੇ ਮ੍ਰਿਤਕਾਂ ਦੀਆਂ ਲਾ*ਸ਼ਾਂ ਨੂੰ ਸਿਵਲ ਹਸਪਤਾਲ ਫਿਲੌਰ ਭੇਜ ਦਿੱਤਾ ਗਿਆ। ਚੌਕੀ ਇੰਚਾਰਜ ਓਮੇਸ਼ ਕੁਮਾਰ ਆਪਣੇ ਸਾਥੀ ਕਰਮਚਾਰੀਆਂ ਸਮੇਤ ਮੌਕੇ 'ਤੇ ਪਹੁੰਚੇ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ। ਦੋਵਾਂ ਜ਼ਖ਼ਮੀਆਂ ਦੀ ਹਾਲਤ ਠੀਕ ਦੱਸੀ ਜਾ ਰਹੀ ਹੈ। ਇਸ ਮੌਕੇ ਫਿਲੌਰ ਵਿਧਾਨ ਸਭਾ ਹਲਕਾ 'ਆਪ' ਪਾਰਟੀ ਦੇ ਇੰਚਾਰਜ ਪਿ੍ੰਸੀਪਲ ਪ੍ਰੇਮ ਕੁਮਾਰ ਨੇ ਆਪਣੇ ਸਾਥੀਆਂ ਸਮੇਤ ਪਹੁੰਚ ਕੇ ਘਟ*ਨਾ ਦੀ ਸਾਰੀ ਜਾਣਕਾਰੀ ਲਈ ਅਤੇ ਮ੍ਰਿਤ*ਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕਰਦਿਆਂ ਕਿਹਾ ਕਿ ਉਹ ਸਰਕਾਰ ਤੋਂ ਮੰਗ ਕਰਨਗੇ ਕਿ ਪੀੜਤ ਪਰਿਵਾਰਾਂ ਦੀ ਮਦਦ ਕੀਤੀ ਜਾਵੇ। 


 

Story You May Like