The Summer News
×
Monday, 13 May 2024

ਸੀ.ਐਮ. ਦੀ ਯੋਗਸ਼ਾਲਾ' ਨਾਲ ਫਗਵਾੜਾ ਦੇ ਪਾਰਕਾਂ 'ਚ ਲੱਗੀਆਂ ਰੌਣਕਾਂ,ਪੜੋ ਖਬਰ

ਫਗਵਾੜਾ , 8 ਮਈ : ਫਗਵਾੜਾ ਵਾਸੀਆਂ ਨੂੰ ਪੰਜਾਬ ਸਰਕਾਰ ਵੱਲੋਂ ਸਿਹਤ ਸੁਧਾਰ ਲਈ ਦਿੱਤੇ ਸੀ.ਐਮ. ਦੀ ਯੋਗਸ਼ਾਲਾ ਦੇ ਤੋਹਫ਼ੇ ਨੇ ਸ਼ਹਿਰ ਦੇ ਪਾਰਕਾਂ 'ਚ ਸਵੇਰ ਸਮੇਂ ਰੌਣਕਾਂ ਲਿਆਂਦੀਆਂ ਹਨ ਅਤੇ ਬੱਚੇ ਤੋਂ ਲੈਕੇ ਬਜ਼ੁਰਗ ਤੱਕ ਇਨ੍ਹਾਂ ਯੋਗਸ਼ਾਲਾਵਾਂ ਦਾ ਲਾਭ ਲੈਂਦੇ ਪਾਰਕਾਂ 'ਚ ਦੇਖੇ ਜਾ ਸਕਦੇ ਹਨ। ਫਗਵਾੜਾ ਦੇ ਅਰਬਨ ਅਸਟੇਟ ਨੇੜੇ ਜੇ ਸੀ ਟੀ , ਨੇੜੇ ਸਵਾਮੀ ਸੰਤ ਦਾਸ ਪਬਲਿਕ ਸਕੂਲ , ਬਾਬਾ ਗਧੀਆ ਖੇਡ ਗਰਾਊਂਡ ਵਿਖੇ ਸੀ.ਐਮ. ਦੀ ਯੋਗਸ਼ਾਲਾ ਨੇ ਲੰਮੇ ਸਮੇਂ ਤੋਂ ਰੌਣਕ ਲਾਈ ਹੋਈ ਹੈ ।


ਯੋਗ ਕਰਨ ਆਈਆਂ ਔਰਤਾਂ ਨੇ ਕਿਹਾ ਕਿ ਇਸ ਨਾਲ ਜਿਥੇ ਸਿਹਤ ਸੁਧਾਰ ਹੋਇਆ ਹੈ, ਉਥੇ ਹੀ ਸਾਲਾਂ ਤੋਂ ਗਵਾਂਢ 'ਚ ਰਹਿਣ ਦੇ ਬਾਵਜੂਦ ਅਣਜਾਣ ਰਹੇ ਗਵਾਂਢੀਆਂ 'ਚ ਵੀ ਆਪਸੀ ਭਾਈਚਾਰਕ ਸਾਂਝ ਵਧੀ ਹੈ।ਯੋਗਸ਼ਾਲਾ ਦੀ ਟਰੇਨਰ ਸੁਨੀਤਾ ਮਦਾਨ ਨੇ ਦੱਸਿਆ ਕਿ ਸਵੇਰੇ 5:30 ਤੋਂ 6 ਵਜੇ ਤੱਕ ਵਜੇ ਸੀ.ਐਮ. ਦੀ ਯੋਗਸ਼ਾਲਾ ਸ਼ੁਰੂ ਹੁੰਦੀ ਹੈ ਤੇ ਪਹਿਲੇ ਬੈਂਚ 'ਚ 25 -30 ਔਰਤਾਂ ਵੱਲੋਂ ਸ਼ਮੂਲੀਅਤ ਕੀਤੀ ਜਾਂਦੀ ਹੈ ।


ਉਨ੍ਹਾਂ ਦੱਸਿਆ ਕਿ ਮੁਫ਼ਤ ਵਿੱਚ ਯੋਗ ਸਿਖਲਾਈ ਲੈਣ ਲਈ ਲੋਕ ਟੋਲ ਫਰੀ ਨੰਬਰ 76694-0050 ਜਾਂ https://cmdiyogshala.punjab.gov.in ਉਤੇ ਲਾਗਇਨ ਕੀਤਾ ਜਾ ਸਕਦਾ ਹੈ।


 

Story You May Like