The Summer News
×
Tuesday, 21 May 2024

ਪੰਜਾਬ ਵਿੱਚ ਸ਼ੀਤ ਲਹਿਰ ਨੇ ਤੋੜੇ ਰਿਕਾਰਡ, ਇਹ ਜ਼ਿਲ੍ਹਾ ਸਭ ਤੋਂ ਠੰਢਾ

ਲੁਧਿਆਣਾ : ਪੰਜਾਬ 'ਚ ਦਿਨੋਂ-ਦਿਨ ਵਧ ਰਹੀ ਸੀਤ ਲਹਿਰ ਪਿਛਲੇ ਸਾਰੇ ਰਿਕਾਰਡ ਤੋੜ ਰਹੀ ਹੈ। ਮੌਸਮ ਵਿਭਾਗ ਚੰਡੀਗੜ੍ਹ ਦੇ ਡਾਇਰੈਕਟਰ ਡਾ: ਮਨਮੋਹਨ ਸਿੰਘ ਨੇ ਦੱਸਿਆ ਕਿ ਐਤਵਾਰ ਨੂੰ ਘੱਟੋ-ਘੱਟ ਤਾਪਮਾਨ 2.2 ਡਿਗਰੀ ਸੈਲਸੀਅਸ ਦੇ ਨਾਲ ਮੋਗਾ ਪੰਜਾਬ 'ਚ ਸਭ ਤੋਂ ਠੰਢਾ ਰਿਹਾ, ਜਦਕਿ ਸਮਾਣਾ ਦੀ ਇੱਕ ਰਾਈਸ ਮਿੱਲ 'ਚ ਕੰਮ ਕਰਦੇ ਨੇਪਾਲੀ ਵਿਅਕਤੀ ਦੀ ਸੀਤ ਲਹਿਰ ਕਾਰਨ ਮੌਤ ਹੋ ਗਈ | ਸਮਾਣਾ ਸਿਟੀ ਪੁਲੀਸ ਦੇ ਏ.ਐਸ.ਆਈ ਜਸਪਾਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਲਖਨਪਾਲ ਵਾਸੀ ਨੇਪਾਲ ਵਜੋਂ ਹੋਈ ਹੈ। ਪੁਲੀਸ ਨੇ ਉਸ ਦੇ ਭਰਾ ਦੇਵ ਸੁੰਦਰ ਰਾਮ ਮੋਚੀ ਦੇ ਬਿਆਨਾਂ ’ਤੇ ਧਾਰਾ 174 ਤਹਿਤ ਕਾਰਵਾਈ ਕੀਤੀ ਹੈ।


ਮੌਸਮ ਵਿਭਾਗ ਅਨੁਸਾਰ ਚੰਡੀਗੜ੍ਹ ਵਿੱਚ ਇਸ ਸਾਲ ਠੰਢ ਦਾ ਰਿਕਾਰਡ ਟੁੱਟ ਗਿਆ ਹੈ ਜਿੱਥੇ ਵੱਧ ਤੋਂ ਵੱਧ ਤਾਪਮਾਨ 15 ਅਤੇ ਘੱਟੋ-ਘੱਟ 3.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਅੱਜ ਅੰਮ੍ਰਿਤਸਰ ਵਿੱਚ ਘੱਟੋ-ਘੱਟ ਤਾਪਮਾਨ 4 ਡਿਗਰੀ ਸੈਲਸੀਅਸ, ਲੁਧਿਆਣਾ 5.1, ਪਟਿਆਲਾ 5, ਪਠਾਨਕੋਟ 8.4, ਬਠਿੰਡਾ 6, ਫਰੀਦਕੋਟ 3, ਬਰਨਾਲਾ 7.1, ਫਤਿਹਗੜ੍ਹ ਸਾਹਿਬ 6.3, ਫ਼ਿਰੋਜ਼ਪੁਰ 8.5, ਹੁਸ਼ਿਆਰਪੁਰ 6.8, ਜਲੰਧਰ 5.6, ਗੁਰਦਾਸਪੁਰ 5.6, ਐੱਸ. ਨਗਰ 5.5, ਹੁਸ਼ਿਆਰਪੁਰ 6.1, ਮੋਹਾਲੀ 7.6, ਮੁਕਤਸਰ 3.9, ਰੂਪਨਗਰ 6.1, ਸ਼ਹੀਦ ਭਗਤ ਸਿੰਘ ਨਗਰ 3.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਪੰਜਾਬ ਵਿੱਚ ਫਿਲਹਾਲ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ।

Story You May Like