The Summer News
×
Thursday, 16 May 2024

ਸਿੱਧੂਵਾਲ ਵਿਖੇ 28 ਬੱਚਿਆਂ ਲਈ ਖੋਲ੍ਹੇ ਆਰਜ਼ੀ ਸਕੂਲ ਦਾ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਕੀਤਾ ਦੌਰਾ

ਪਟਿਆਲਾ, 12 ਅਪ੍ਰੈਲ : ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ  ਵੱਲੋਂ ਚਲਾਈ ਮੈਗਾ ਦਾਖਲਾ ਮੁਹਿੰਮ ਤਹਿਤ ਬੱਚਿਆਂ ਨੂੰ ਸਿੱਖਿਆ ਦੇਣ ਲਈ ਸਪੋਰਟਸ ਯੂਨੀਵਰਸਿਟੀ ਸਿੱਧੂਵਾਲ (ਪਟਿਆਲਾ) ਵਿਖੇ 28 ਬੱਚਿਆਂ ਲਈ ਆਰਜ਼ੀ ਸਕੂਲ ਦਾ ਆਗਾਜ਼ ਕੀਤਾ ਗਿਆ। ਸ. ਜਸਵਿੰਦਰ ਸਿੰਘ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਪਟਿਆਲਾ-3 ਦੀ ਅਗਵਾਈ ਵਿੱਚ ਇਸ ਕਾਰਜ ਨੂੰ ਨੇਪਰੇ ਚਾੜ੍ਹਿਆ ਗਿਆ।


ਉਪ ਜਿਲਾ ਸਿਖਿਆ ਅਫਸਰ ਸ਼੍ਰੀਮਤੀ ਮਾਨਵਿੰਦਰ ਕੌਰ ਭੁੱਲਰ ਨੇ ਅੱਜ ਮੌਕੇ ’ਤੇ ਪਹੁੰਚ ਕੇ ਜਿੱਥੇ ਬੀਪੀਈਓ ਅਤੇ ਅਧਿਆਪਕਾਂ ਦੇ ਇਸ ਕਾਰਜ ਲਈ ਉਹਨਾਂ ਨੂੰ ਵਧਾਈ ਦਿੱਤੀ ਉਥੇ ਹੀ ਉਹਨਾਂ ਨੇ ਨਵੇਂ ਦਾਖ਼ਲ ਬਚਿਆਂ ਨੂੰ ਉਹਨਾਂ ਦੇ ਬਿਹਤਰ ਭਵਿੱਖ ਲਈ ਅਸ਼ੀਰਵਾਦ ਵੀ ਦਿੱਤਾ। ਇਸ ਮੌਕੇ ਬੱਚਿਆਂ ਨੂੰ ਸਕੂਲ ਬੈਗ ਅਤੇ ਸਟੇਸ਼ਨਰੀ ਅਧਿਆਪਕਾਂ ਦੇ ਸਹਿਯੋਗ ਸਦਕਾ ਵੰਡੀ ਗਈ। ਕੰਪਨੀ ਮੈਨੇਜਰ ਸ. ਦਰਸ਼ਨ ਸਿੰਘ ਵੱਲੋਂ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ ਗਿਆ।


ਇਸ ਮੌਕੇ ਸੁਖਦੀਪ ਕੌਰ ਅਤੇ ਮਲਕੀਤ ਕੌਰ (ਦੋਵੇਂ ਸਿੱਧੂਵਾਲ ਸਕੂਲ) ਦੁਆਰਾ ਲਗਾਈ ਗਈ। ਇਸ ਮੌਕੇ ਰਾਜਵੰਤ ਸਿੰਘ ਜਿਲ੍ਹਾ - ਕੋਆਰਡੀਨੇਟਰ, ਡਾ.ਨਰਿੰਦਰ ਸਿੰਘ , ਇੰਦਰਪਾਲ ਸਿੰਘ ਸੀ.ਐਚ.ਟੀ, ਹਰਵਿੰਦਰ ਸਿੰਘ ਸੀ.ਐਚ.ਟੀ, ਰਾਜਵੀਰ ਸਿੰਘ ਬੀ.ਐਮ.ਟੀ, ਕੁਲਦੀਪ ਸਿੰਘ ਐਚ.ਟੀ,  ਬੇਅੰਤ ਸਿੰਘ ਈ. ਜੀ. ਐੱਸ. ਵਲੰਟੀਅਰ ਦੇ ਨਾਲ ਨਾਲ ਬੱਚਿਆਂ ਦੇ ਮਾਪਿਆਂ ਨੇ ਸ਼ਿਰਕਤ ਕੀਤੀ।

Story You May Like