The Summer News
×
Wednesday, 15 May 2024

ਦੇਸ਼ ਭਗਤ ਯੂਨੀਵਰਸਿਟੀ ਵਲੋਂ ਸੈਸ਼ਨ 2023-24 ਲਈ 23 ਕਰੋੜ ਤੋਂ ਵੱਧ ਦੇ ਵਜੀਫੇ ਵੰਡਣ ਦਾ ਕੀਤਾ ਐਲਾਨ

ਫ਼ਤਹਿਗੜ੍ਹ ਸਾਹਿਬ, 02 ਜੂਨ 2023 : ਦੇਸ਼ ਭਗਤ ਯੂਨੀਵਰਸਿਟੀ ਵਲੋਂ ਪ੍ਰੈਸ ਕਾਨਫਰੰਸ ਦੌਰਾਨ ਯੂਨੀਵਰਸਿਟੀ ਦੇ ਨਵੇਂ ਕੋਰਸਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ। ਜਿਸ ਦੋਰਾਨ ਰਾਸ਼ਟਰੀ ਸਿੱਖਿਆ ਨੀਤੀ (ਐਨ.ਈ.ਪੀ 2020) ਅਤੇ ਯੂਨੀਵਰਸਿਟੀ ਦੁਆਰਾ ਡੀ.ਬੈਸਟ (ਦੇਸ਼ ਭਗਤ ਯੂਨੀਵਰਸਿਟੀ ਦਾਖਲਾ ਸਕਾਲਰਸ਼ਿਪ ਟੈਸਟ) ਸਕੀਮ ਬਾਰੇ ਚਰਚਾ ਕੀਤੀ ਗਈ। ਇਸ ਮੌਕੇ ਤੇ ਡਾ. ਸੰਦੀਪ ਸਿੰਘ ਪ੍ਰੈਜ਼ੀਡੈਂਟ, ਡਾ. ਹਰਸ਼ ਸਦਾਵਰਤੀ, ਵਾਈਸ ਪ੍ਰੈਜ਼ੀਡੈਂਟ ਨੇ ਦੱਸਿਆ ਕਿ ਦੇਸ਼ ਭਗਤ ਯੂਨੀਵਰਸਿਟੀ ਦੁਆਰਾ ਚਾਲਾਏ ਜਾ ਰਹੇ ਵੱਖ–ਵੱਖ ਕੋਰਸਾਂ  ਪੈਰਾਮੈਡੀਕਲ, ਨਰਸਿੰਗ, ਡੈਂਟਲ, ਫਾਰਮੇਸੀ, ਆਯੁਰਵੇਦਾ, ਮੈਨੇਜਮੈਂਟ, ਭਾਸ਼ਾਵਾਂ, ਕਾਨੂੰਨ, ਆਰਟੀਫੀਸ਼ੀਅਲ ਇੰਟੈਲੀਜੈਂਸ, ਰੋਬੋਟਿਕਸ, ਸਾਈਬਰ ਸੁਰੱਖਿਆ ਅਤੇ ਹੋਰ ਬਹੁਤ ਸਾਰੇ ਖੇਤਰਾਂ ਵਿੱਚ ਚੱਲ ਰਹੇ 200 ਤੋਂ ਵੱਧ ਕੋਰਸ ਮੁਹਾਇਆ ਕਰਵਾਏ ਜਾ ਰਹੇ ਹਨ।

ਯੂਨੀਵਰਸਿਟੀ ਵੱਲੋਂ ਵੱਖ-ਵੱਖ ਸ਼੍ਰੇਣੀਆਂ 'ਚ 23 ਕਰੋੜ ਤੋਂ ਵੱਧ ਸਕਾਲਰਸ਼ਿਪ ਨਵੇਂ ਸੈਸ਼ਨ 2023-24 ਦੌਰਾਨ ਮੁਹੱਈਆ ਕਰਵਾਈ ਜਾਵੇਗੀ । ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਵੱਲੋਂ ਹੋਣਹਾਰ ਅਤੇ ਲੋੜਵੰਦ ਵਿਿਦਆਰਥੀਆਂ ਲਈ ਡੀ.ਬੈਸਟ ਦੇ ਤਹਿਤ ਵਿਦਿਆਰਥੀਆਂ ਨੂੰ 100% ਤੱਕ ਸਕਾਲਰਸ਼ਿਪ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਐਨ.ਈ.ਪੀ 2020 ਬਾਰੇ ਆਪਣੇ ਵਿਚਾਰ ਸਾਂਝੇ ਕਰਦਿਆਂ ਦੱਸਿਆ ਕਿ ਐਨ.ਈ.ਪੀ ਦਾ ਮੂਲ ਉਦੇਸ਼ ਪ੍ਰਾਇਮਰੀ ਤੋਂ ਸੈਕੰਡਰੀ ਪੱਧਰ ਤੱਕ ਸਿੱਖਿਆ ਨੂੰ ਸਰਵ ਵਿਆਪਕ ਤੌਰ 'ਤੇ ਪਹੁੰਚਯੋਗ ਬਣਾਉਣਾ ਹੈ। ਇਹ ਵੱਡੇ ਪੱਧਰ 'ਤੇ ਸਿੱਖਿਅਕ ਅਤੇ ਸਮਾਜ ਵਿਚਕਾਰ ਸਬੰਧ ਬਣਾਉਣ ਵਿੱਚ ਮਦਦ ਕਰਦਾ ਹੈ। ਡਾ. ਸਿੰਘ ਨੇ ਇਹ ਵੀ ਕਿਹਾ ਕਿ ਦੇਸ਼ ਭਗਤ ਯੂਨੀਵਰਸਿਟੀ ਫਲੈਕਸੀਬਲ ਅਤੇ ਆਜੀਵਨ ਸਿਿਖਆ ਲਈ ਵਿਿਦਆਰਥੀਆਂ ਨੂੰ ਆਪਣਾ ਢੁਕਵਾਂ ਅਕਾਦਮਿਕ ਮਾਰਗ ਚੁਣਨ ਲਈ ਉਤਸ਼ਾਹਿਤ ਕਰਦੀ ਹੈ।
 
ਡਾ. ਹਰਸ਼ ਸਦਾਵਰਤੀ, ਵਾਈਸ ਪ੍ਰੈਜ਼ੀਡੈਂਟ ਨੇ ਦੱਸਿਆ ਕਿ ਯੂਨੀਵਰਸਿਟੀ ਵੱਲੋਂ ਹੋਣਹਾਰ ਅਤੇ ਲੋੜਵੰਦ ਵਿਿਦਆਰਥੀਆਂ ਲਈ ਡੀ.ਬੈਸਟ ਦੇ ਤਹਿਤ, ਦਾਖਲਾ ਪ੍ਰੀਖਿਆ ਪਾਸ ਕਰਨ ਵਾਲੇ ਵਿਿਦਆਰਥੀਆਂ ਨੂੰ 100% ਤੱਕ ਸਕਾਲਰਸ਼ਿਪ ਦਿੱਤੀ ਜਾਂਦੀ ਹੈ। ਇਸ ਪਹਿਲਕਦਮੀ ਨਾਲ, ਡੀ.ਬੀ.ਯੂ ਸਿੱਖਿਆ ਨੂੰ ਪਹੁੰਚਯੋਗ ਅਤੇ ਕਿਫਾਇਤੀ ਬਣਾਉਣ ਦਾ ਰਾਹ ਪੱਧਰਾ ਕਰ ਰਹੀ ਹੈ।ਡਾ. ਸਦਾਵਰਤੀ ਨੇ ਦੱਸਿਆ ਕਿ ਯੂਨੀਵਰਸਿਟੀ ਉਚ ਵਿਿਦਆ, ਰਿਸਰਚ, ਖੇਡਾਂ, ਪਲੇਸਮੈਂਟ, ਇਨੋਵੇਸ਼ਨ ਅਤੇ ਅੰਤਰਪ੍ਰਨਿਉਰਸ਼ਿਪ ਦੇ ਖੇਤਰਾਂ ਵਿੱਚ ਨਵੀਂ ਮਿਆਦਾਂ ਪੁਟ ਰਹੀ ਹੈ।

Story You May Like