The Summer News
×
Tuesday, 21 May 2024

ਜੁਆਇੰਟ ਐਂਟਰੈਂਸ ਐਕਸਾਮੀਨੇਸ਼ਨ ਪ੍ਰੀਖਿਆ 2023 ਦੇ ਸੈਸ਼ਨ ਵਨ ਦੀ ਆਂਸਰ ਕੀ ਜਾਰੀ

ਚੰਡੀਗੜ੍ਹ, 4 ਫਰਵਰੀ : ਜੁਆਇੰਟ ਐਂਟਰੈਂਸ ਐਕਸਾਮੀਨੇਸ਼ਨ ਪ੍ਰੀਖਿਆ 2023 ਦੇ ਸੈਸ਼ਨ ਵਨ ਦੀ ਆਂਸਰ ਕੀ ਜਾਰੀ ਕਰ ਦਿੱਤੀ ਹੈ। ਇਹ ਉੱਤਰ ਕੁੰਜੀ ਪ੍ਰੋਵਿਜ਼ਨਲ ਹੈ ਭਾਵ ਇਸ 'ਤੇ ਇਤਰਾਜ਼ ਕੀਤਾ ਜਾ ਸਕਦਾ ਹੈ। ਜਿਨ੍ਹਾਂ ਉਮੀਦਵਾਰਾਂ ਨੇ ਇਹ ਪ੍ਰੀਖਿਆ ਦਿੱਤੀ ਹੈ, ਉਹ ਅਧਿਕਾਰਤ ਵੈੱਬਸਾਈਟ ਤੋਂ ਆਂਸਰ ਕੀ ਦੀ ਜਾਂਚ ਕਰ ਸਕਦੇ ਹਨ ਅਤੇ ਕਿਸੇ ਵੀ ਪ੍ਰਸ਼ਨ 'ਤੇ ਇਤਰਾਜ਼ ਵੀ ਚੁੱਕ ਸਕਦੇ ਹਨ, ਜੇਕਰ ਉਨ੍ਹਾਂ ਨੂੰ ਕੋਈ ਗੜਬੜ ਲੱਗਦੀ ਹੈ। ਅਜਿਹਾ ਕਰਨ ਲਈ, ਉਨ੍ਹਾਂ ਨੂੰ ਸਟੈਪ ਬਾਏ ਸਟੈਪ ਪ੍ਰਕਿਰਿਆ ਦੀ ਪਾਲਣਾ ਕਰਨੀ ਪਵੇਗੀ। ਉਮੀਦਵਾਰਾਂ ਨੂੰ ਆਂਸਰ ਕੀ ਨੂੰ ਡਾਊਨਲੋਡ ਕਰਨ ਅਤੇ ਇਸ 'ਤੇ ਇਤਰਾਜ਼ ਕਰਨ ਦੋਵਾਂ ਲਈ ਇਸ ਵੈੱਬਸਾਈਟ 'ਤੇ ਜਾਣਾ ਪਵੇਗਾ।


ਤੁਹਾਨੂੰ ਦੱਸ ਦੇਈਏ ਕਿ ਜੇਈਈ ਮੇਨ ਸੈਸ਼ਨ ਵਨ ਦੀ ਪ੍ਰੀਖਿਆ ਲਈ ਇਤਰਾਜ਼ 2 ਫਰਵਰੀ 2023 ਤੋਂ ਸ਼ੁਰੂ ਹੋ ਚੁੱਕੇ ਹਨ ਅਤੇ ਇਤਰਾਜ਼ ਕਰਨ ਦੀ ਆਖਰੀ ਤਰੀਕ 4 ਫਰਵਰੀ 2023 ਹੈ। ਹੈ। ਜਿਹੜੇ ਉਮੀਦਵਾਰ ਇਸ ਆਂਸਰ ਕੀ ਤੋਂ ਸੰਤੁਸ਼ਟ ਨਹੀਂ ਹਨ, ਉਹ ਇਤਰਾਜ਼ ਕਰ ਸਕਦੇ ਹਨ। ਆਂਸਰ ਕੀ 'ਤੇ ਇਤਰਾਜ਼ ਕਰਨ ਲਈ, ਉਮੀਦਵਾਰਾਂ ਨੂੰ ਪ੍ਰਤੀ ਪ੍ਰਸ਼ਨ 200 ਰੁਪਏ ਦੀ ਫੀਸ ਅਦਾ ਕਰਨੀ ਪਵੇਗੀ। ਇਹ ਇੱਕ ਨਾਨ-ਰਿਫੰਡੇਬਲ ਫੀਸ ਹੈ ਜੋ ਵਾਪਸ ਨਹੀਂ ਕੀਤੀ ਜਾਵੇਗੀ। ਇਹ ਫੀਸ ਡੈਬਿਟ ਕਾਰਡ/ਕ੍ਰੈਡਿਟ ਕਾਰਡ/ਨੈੱਟ ਬੈਂਕਿੰਗ ਰਾਹੀਂ ਅਦਾ ਕੀਤੀ ਜਾ ਸਕਦੀ ਹੈ।


ਜੇਕਰ ਉਮੀਦਵਾਰਾਂ ਵੱਲੋਂ ਦਰਜ ਇਤਰਾਜ਼ ਸਹੀ ਪਾਏ ਜਾਂਦੇ ਹਨ, ਤਾਂ ਹੁਣ ਜਾਰੀ ਹੋਈ ਪ੍ਰੋਵਿਜ਼ਨਲ ਆਂਸਰ ਕੀ ਨੂੰ ਸੋਧਿਆ ਜਾਵੇਗਾ ਅਤੇ ਇੱਕ ਨਵੀਂ ਆਂਸਰ ਕੀ ਜਾਰੀ ਕੀਤੀ ਜਾਵੇਗੀ। ਇਹ ਫਾਈਨਲ ਆਂਸਰ ਦੀ ਸਬਜੈਕਟ ਐਕਸਪਰਟ ਦੇ ਪੈਨਲ ਦੁਆਰਾ ਪ੍ਰਮਾਣਿਤ ਕੀਤੀ ਜਾਵੇਗੀ।


ਏਜੰਸੀ ਫਾਈਨਲ ਆਂਸਰ ਕੀ ਦੇ ਆਧਾਰ 'ਤੇ ਨਤੀਜਾ ਤਿਆਰ ਕਰੇਗੀ। ਕਿਸੇ ਵੀ ਉਮੀਦਵਾਰ ਨੂੰ ਉਸਦੇ/ ਉਸਦੀ ਆਂਸਰ ਕੀ ਚੈਲੇਂਜ ਨੂੰ ਮਨਜ਼ੂਰ ਜਾਂ ਰਿਜ਼ੈਕਸ਼ਨ ਸਬੰਧੀ ਵੱਖਰੇ ਤੌਰ ‘ਤੇ ਨਹੀਂ ਦੱਸਿਆ ਜਾਵੇਗਾ। ਚੈਲੇਂਜ ਆਉਣ ਤੋਂ ਬਾਅਦ, ਮਾਹਰਾਂ ਦੁਆਰਾ ਤਿਆਰ ਕੀਤੀ ਫਾਈਨਲ ਆਂਸਰ ਕੀ ਅੰਤਿਮ ਹੋਵੇਗੀ। ਤੁਸੀਂ ਕਿਸੇ ਹੋਰ ਚੀਜ਼ ਬਾਰੇ ਵਿਸਤ੍ਰਿਤ ਜਾਣਕਾਰੀ ਪ੍ਰਾਪਤ ਕਰਨ ਲਈ ਅਧਿਕਾਰਤ ਵੈੱਬਸਾਈਟ 'ਤੇ ਜਾ ਸਕਦੇ ਹੋ।

Story You May Like