The Summer News
×
Friday, 10 May 2024

ਭੁੱਲ ਕੇ ਵੀ ਨਾ ਰੱਖੋ ਘਰ 'ਚ ਇਹ ਚੀਜ਼ਾਂ, ਤੁਹਾਡਾ ਵੀ ਕਰ ਸਕਦੀਆਂ ਹਨ ਨੁਕਸਾਨ ਜਾਣੋ ਕਿਵੇਂ..!!

ਚੰਡੀਗੜ੍ਹ : ਅਸੀਂ ਆਪਣੇ ਘਰ ਦੀ ਸਜਾਵਟ ਕਰਨ ਲਈ ਬਹੁਤ ਸਾਰੀਆਂ ਵਸਤੂਆਂ ਦੀ ਵਰਤੋਂ ਕਰਦੇ ਹਾਂ। ਜਿਸ ਨਾਲ ਸਾਡਾ ਘਰ ਸੁੰਦਰ ਅਤੇ ਦੇਖਣ 'ਚ ਵਧੀਆ ਲੱਗੇ। ਪ੍ਰੰਤੂ ਕੀ ਤੁਸੀਂ ਜਾਂਦੇ ਹੋ ਕਿ ਤੁਹਾਡੇ ਘਰ 'ਚ ਪਈਆਂ ਖਰਾਬ ਚੀਜ਼ਾਂ ਤੁਹਾਨੂੰ ਕੰਗਾਲ ਬਣਾ ਸਕਦੀਆਂ ਹਨ। ਦੱਸ ਦਿੰਦੇ ਹਾਂ ਕਿ ਜੋ ਸਾਡੇ ਘਰ 'ਚ ਬੇਕਾਰ ਚੀਜ਼ਾਂ ਪਈਆਂ ਹੁੰਦੀਆਂ ਹਨ ਉਹ ਸਾਡੀ ਕਿਸਮਤ ਨੂੰ ਖਰਾਬ 'ਤੇ ਵਿਗਾੜਨ 'ਚ ਬਹੁਤ ਯੋਗਦਾਨ ਪਾਉਂਦੀਆਂ ਹਨ। ਵਾਸਤੂ ਸ਼ਾਸਤਰ ਅਨੁਸਾਰ ਘਰ ਵਿੱਚ ਪਈਆਂ ਮਾੜੀਆਂ ਚੀਜ਼ਾਂ ਨੂੰ ਤੁਰੰਤ ਦੂਰ ਕਰ ਦੇਣਾ ਚਾਹੀਦਾ ਹੈ। ਨਾ ਹੀ ਕਬਾੜ 'ਚ ਰੱਖਣੀਆਂ ਚਾਹੀਦੀਆਂ ਹਨ। ਇਸ ਨਾਲ ਘਰ 'ਚ ਕੋਈ ਗ੍ਰਹਿ ਦੋਸ਼ ਹੁੰਦਾ ਹੈ ਜਿਸ ਦੀ ਵਜ੍ਹਾ ਨਾਲ ਘਰ ਵਿਚ ਹਰ ਰੋਜ਼ ਝਗੜਾ ਹੋਣ ਲੱਗ ਜਾਂਦਾ ਹੈ।


ਇਸ ਤੋਂ ਬਚਣ ਲਈ ਤੁਹਾਨੂੰ ਕੁਝ ਅਜਿਹੀਆਂ ਕਈ ਗੱਲਾਂ ਦਸਾਂਗੇ,ਜਿਸ ਕਾਰਨ ਗ੍ਰਹਿ ਨੁਕਸ ਬਣਦੇ ਹਨ :


ਖਰਾਬ tap ਨੂੰ ਤੁਰੰਤ ਠੀਕ ਕਰਵਾਓ :


ਦੱਸ ਦਿੰਦੇ ਹਾਂ ਕਿ ਜੇਕਰ ਤੁਹਾਡੇ ਘਰ ਦੇ ਕਿਸੇ ਵੀ ਕੋਨੇ 'ਚ ਬਾਥਰੂਮ ਦੀ ਟੂਟੀ ਜਾਂ ਨਲ਼ ਲੱਗਿਆ ਹੋਇਆ ਹੈ 'ਤੇ ਉਸ ਵਿਚੋਂ ਪਾਣੀ ਰਿਸਦਾ ਹੈ ਤਾਂ ਉਸ ਨੂੰ ਤੁਰੰਤ ਠੀਕ ਕਰਵਾ ਲਓ।ਕਿਉਂਕਿ ਵਸਤੂ ਅਨੁਸਾਰ ਕਿਹਾ ਜਾਂਦਾ ਹੈ ਕਿ ਜਲ ਚੰਦਰਮਾ ਅਤੇ ਸ਼ੁੱਕਰ ਨਾਲ ਸਬੰਧ ਰੱਖਦੇ ਹਨ। ਜੇਕਰ ਚੰਦਰਮਾ ਅਤੇ ਸ਼ੁੱਕਰ ਕਮਜ਼ੋਰ ਹਨ ਤਾਂ ਤੁਹਾਡੇ ਘਰ ਵਿੱਚ ਸ਼ਾਂਤੀ ਨਹੀਂ ਰਹਿੰਦੀ। ਕਿਹਾ ਜਾਂਦਾ ਹੈ ਕਿ ਟੂਟੀ ਤੋਂ ਪਾਣੀ ਟਪਕਣਾ ਅਸ਼ੁਭ ਮੰਨਿਆ ਜਾਂਦਾ ਹੈ। ਇਸ ਨਾਲ ਘਰ 'ਚ ਨਕਾਰਾਤਮਕ ਊਰਜਾ ਆਉਂਦੀ ਹੈ ਅਤੇ ਵਾਧੂ ਖਰਚੇ ਵਧਦੇ ਹਨ।


ਘਰ 'ਚ ਨਾ ਰੱਖੋ ਖਰਾਬ ਇਲੈਕਟ੍ਰੋਨਿਕਸ ਦਾ ਸਮਾਨ :


ਜੇਕਰ ਤੁਹਾਡੇ ਘਰ 'ਚ ਕੋਈ ਵੀ ਇਲੈਕਟ੍ਰਾਨਿਕ ਚੀਜ਼ ਖਰਾਬ ਪਈ ਹੈ ਤਾਂ ਉਸ ਨੂੰ ਤੁਰੰਤ ਸੁੱਟ ਦਿਓ। ਖਰਾਬ ਘੜੀ, ਬਲਬ, ਟਿਊਬ ਲਾਈਟ, ਫਰਿੱਲ ਆਦਿ ਚੀਜ਼ਾਂ ਤੁਹਾਡੇ ਰਾਹੂ ਨੂੰ ਕਮਜ਼ੋਰ ਕਰਦੀਆਂ ਹਨ। ਦੱਸ ਦੇਈਏ ਕਿ ਜੇਕਰ ਰਾਹੂ ਕਮਜ਼ੋਰ ਹੁੰਦਾ ਹੈ ਤਾਂ ਤੁਹਾਡੇ ਨਾਲ ਦੁਰਘਟਨਾ ਦੀ ਸੰਭਾਵਨਾ ਵੱਧ ਜਾਂਦੀ ਹੈ। ਇਸ ਤੋਂ ਬਚਣ ਲਈ ਘਰ ਦੇ ਮੁੱਖ ਦਰਵਾਜ਼ੇ 'ਤੇ ਲਾਲ ਸਵਾਸਤਿਕ ਬਣਾਉਣਾ ਚਾਹੀਦਾ ਹੈ।


ਜਾਣੋ ਕਿਉਂ ਰਹਿੰਦੀ ਹੈ ਘਰ 'ਚ ਨਕਾਰਾਤਮਕ ਊਰਜਾ :


ਵਸਤੂ ਅਨੁਸਾਰ ਨਕਾਰਾਤਮਕ ਊਰਜਾ ਉਨ੍ਹਾਂ ਘਰਾਂ ਵਿੱਚ ਰਹਿੰਦੀ ਹੈ ਜਿੱਥੇ ਇਲੈਕਟ੍ਰਾਨਿਕ ਵਸਤੂਆਂ ਖਰਾਬ ਪਈਆਂ ਹੁੰਦੀਆਂ ਹਨ ਜਾਂ ਕਬਾੜ ਇਕੱਠਾ ਹੁੰਦਾ ਹੈ।ਜਿਸ ਕਾਰਨ ਘਰ ਦੇ ਮੈਂਬਰ ਹਮੇਸ਼ਾ ਉਦਾਸ ਰਹਿੰਦੇ ਹਨ ਅਤੇ ਗੁਰੂ ਗ੍ਰਹਿ ਵੀ ਕਮਜ਼ੋਰ ਹੁੰਦਾ ਹੈ। ਅਜਿਹੇ 'ਚ ਕਿਹਾ ਜਾਂਦਾ ਹੈ ਕਿ ਹਰ ਸ਼ਾਮ ਆਪਣੇ ਘਰ 'ਚ ਪੂਜਾ ਸਥਾਨ 'ਤੇ ਦੀਵਾ ਜਗਾਉਣਾ ਚਾਹੀਦਾ ਹੈ। ਇਸਦੇ ਨਾਲ ਹੀ ਪੂਰੇ ਘਰ 'ਚ ਗੂਗਲ ਦੀ ਧੂਪਦੇਣੀ ਚਾਹੀਦੀ ਹੈ ,ਇਸ ਨਾਲ ਨਕਾਰਾਤਮਕ ਊਰਜਾ ਦੂਰ ਹੁੰਦੀ ਹੈ।


(ਮਨਪ੍ਰੀਤ ਰਾਓ)


 

Story You May Like