The Summer News
×
Tuesday, 21 May 2024

ਬਟਾਲਾ 'ਚ ਸਰਕਾਰੀ ਸਕੂਲ ਨਹੀਂ ਹਨ ਸੁਰੱਖਿਅਤ, ਚੋਰ ਲਗਾਤਾਰ ਬਣਾ ਰਹੇ ਹਨ ਸਕੂਲਾਂ ਨੂੰ ਨਿਸ਼ਾਨਾ

ਬਟਾਲਾ : ਵਿੱਕੀ ਮਲਿਕ | ਬਟਾਲਾ ਚ ਚੋਰਾਂ ਵਲੋਂ ਲਗਾਤਾਰ ਸ਼ਹਿਰ ਦੇ ਸਰਕਾਰੀ ਪ੍ਰਾਇਮਰੀ ਸਕੂਲ ਨੂੰ ਬਣਾਇਆ ਜਾ ਰਿਹਾ ਹੈ ਆਪਣਾ ਨਿਸ਼ਾਨਾ ਬੀਤੀ ਰਾਤ ਬਟਾਲਾ ਦੇ ਫੇਜਪੁਰਾ ਇਲਾਕੇ ਚ ਸਰਕਾਰੀ ਪ੍ਰਾਇਮਰੀ ਸਕੂਲ ਚ ਚੋਰਾਂ ਵਲੋਂ ਸਕੂਲ ਦੀ ਕੰਧ ਟੱਪ ਸਕੂਲ ਦੀ ਰਸੋਈ ਦਾ ਤਾਲਾ ਤੋੜ ਉਥੋਂ ਛੋਟੇ ਛੋਟੇ ਬੱਚਿਆਂ ਲਈ ਤਿਆਰ ਹੋਣ ਵਾਲੇ ਮਿਡ ਡੇ ਮੀਲ ਦੀ ਕਣਕ , ਚਾਵਲ ਅਤੇ 3 ਗੈਸ ਸਿਲੰਡਰ ਲੈਕੇ ਹੋਏ ਫਰਾਰ ਹੋ ਗਏ ,ਸਕੂਲ ਪ੍ਰਸ਼ਾਸ਼ਨ ਦਾ ਕਹਿਣਾ ਕਿ ਦੂਸਰੀ ਵਾਰ ਹੋ ਚੁਕੀ ਹੈ ਚੋਰੀ ,ਇਸ ਮਾਮਲੇ ਚ ਸਕੂਲ ਸਟਾਫ ਵਲੋਂ ਪੁਲਿਸ ਨੂੰ ਵੀ ਸੂਚਿਤ ਕੀਤਾ ਗਿਆ ਹੈ| 

 

ਬਟਾਲਾ ਦੇ ਫੇਜਪੁਰ ਇਲਾਕੇ ਚ ਸਥਿਤ ਸਰਕਾਰੀ ਪ੍ਰਾਇਮਰੀ ਸਕੂਲ ਚ ਬੀਤੀ ਰਾਤ ਹੋਈ ਚੋਰੀ ਚੋਰਾਂ ਨੇ ਸਕੂਲ ਚ ਬੱਚਿਆਂ ਦੇ ਮਿਡ ਡੇ ਮੀਲ ਦਾ ਰਾਸ਼ਨ ਨੂੰ ਬਣਾਇਆ ਨਿਸ਼ਾਨਾ ਉਥੇ ਰਸੋਈ ਚ ਮਜੂਦ ਕਰੀਬ 40 ਕਿਲੋ ਕਣਕ ਅਤੇ ਚਾਵਲ ਅਤੇ ਉਥੇ ਮਜੂਦ 3 ਗੈਸ ਸਿਲੰਡਰ ਕੀਤੇ ਚੋਰੀ ਸਕੂਲ ਸਟਾਫ ਦਾ ਕਹਿਣਾ ਪਹਿਲਾ ਵੀ ਉਹਨਾਂ ਦੇ ਸਕੂਲ ਚ ਚੋਰੀ ਹੋਈ ਸੀ ਅਤੇ ਉਦੋਂ ਵੀ ਰਾਸ਼ਨ ਲੈਕੇ ਫਰਾਰ ਹੋ ਗਏ ਸਨ | ਅਤੇ ਸਕੂਲ ਸਟਾਫ ਨੇ ਦਾ ਕਹਿਣਾ ਪਹਿਲਾ ਹੀ ਪੁਲਿਸ ਨੂੰ ਸ਼ਕਾਇਤ ਦਰਜ਼ ਕਾਰਵਾਈ ਗਈ ਹੈ ਅਤੇ ਹੁਣ ਵੀ ਉਹਨਾਂ ਵਲੋਂ ਪੁਲਿਸ ਨੂੰ ਸੂਚਨਾ ਦਿਤੀ ਗਈ ਹੈ|

Story You May Like