The Summer News
×
Thursday, 09 May 2024

ਭਲਕੇ ਲੁਧਿਆਣੇ ਵਿੱਚ ਈਟ ਰਾਈਟ ਮੇਲਾ ਅਤੇ ਵਾਕਾਥਨ

ਲੁਧਿਆਣਾ, 6 ਅਗਸਤ:ਅਜ਼ਾਦੀ ਕਾ ਅੰਮ੍ਰਿਤ ਮਹੋਤਸਵ ਮਨਾਉਣ ਦੇ ਹਿੱਸੇ ਵਜੋਂ, ਜ਼ਿਲ੍ਹਾ ਪ੍ਰਸ਼ਾਸਨ 7 ਅਗਸਤ ਨੂੰ ਈਟ ਰਾਈਟ ਮੇਲਾ ਆਯੋਜਿਤ ਕਰੇਗਾ ਜਿਸ ਵਿੱਚ ਸਮਾਜ ਦੇ ਹਰ ਵਰਗ ਦੇ ਲੋਕ ਸ਼ਾਮਲ ਹੋ ਕੇ ਬਿਮਾਰੀਆਂ ਤੋਂ ਮੁਕਤੀ ਅਤੇ ਭੋਜਨ ਦੀ ਚੋਣ ਦੀ ਆਜ਼ਾਦੀ ਦਾ ਜਸ਼ਨ ਮਨਾਉਣਗੇ ਤਾਂ ਜੋ ਸਾਰੇ ਨਾਗਰਿਕ ਸਹੀ ਭੋਜਨ ਖਾ ਸਕਣ।

ਡਿਪਟੀ ਕਮਿਸ਼ਨਰ ਸੁਰਭੀ ਮਲਿਕ ਨੇ ਦੱਸਿਆ ਕਿ 7 ਅਗਸਤ ਨੂੰ ਅਜ਼ਾਦੀ ਕਾ ਅੰਮ੍ਰਿਤ ਮਹੋਤਸਵ ਤਹਿਤ ਈਟ ਰਾਈਟ ਮੇਲਾ ਅਤੇ ਵਾਕਾਥਨ ਦਾ ਆਯੋਜਨ ਕੀਤਾ ਜਾਵੇਗਾ।ਉਨ੍ਹਾਂ ਕਿਹਾ ਕਿ ਇਸ ਸਮਾਗਮ ਦਾ ਉਦੇਸ਼ ਲੋਕਾਂ ਨੂੰ ਸਿਹਤਮੰਦ ਰਹਿਣ ਲਈ ਸਹੀ ਭੋਜਨ ਖਾਣ ਪ੍ਰਤੀ ਜਾਗਰੂਕ ਕਰਨਾ ਹੈ। ਉਨ੍ਹਾਂ ਕਿਹਾ ਕਿ ਮਾਹਿਰ ਸਮਾਗਮਾਂ ਵਿੱਚ ਸੁਰੱਖਿਅਤ ਅਤੇ ਸਿਹਤਮੰਦ ਖਾਣ-ਪੀਣ ਦੀਆਂ ਆਦਤਾਂ ਬਾਰੇ ਵੀ ਚਾਨਣਾ ਪਾਉਣਗੇ।

ਇਹ ਵਾਕਾਥਨ ਭਲਕੇ ਸਵੇਰੇ 6 ਵਜੇ ਗੁਰੂ ਨਾਨਕ ਸਟੇਡੀਅਮ ਤੋਂ ਸ਼ੁਰੂ ਹੋ ਕੇ ਫੁਹਾਰਾ ਚੌਕ, ਕਾਲਜ ਰੋਡ, ਘੁਮਾਰ ਮੰਡੀ ਚੌਕ ਤੋਂ ਹੁੰਦੀ ਹੋਈ ਲੁਧਿਆਣਾ ਕਲੱਬ ਵਿਖੇ ਸਮਾਪਤ ਹੋਵੇਗੀ। ਲੁਧਿਆਣਾ ਕਲੱਬ ਵਿੱਚ ਸਿਹਤਮੰਦ ਭੋਜਨ ਦੇ ਸਟਾਲ ਵੀ ਲਗਾਏ ਜਾਣਗੇ ਅਤੇ ਸੱਭਿਆਚਾਰਕ ਸਮਾਗਮ ਵੀ ਕਰਵਾਇਆ ਜਾਵੇਗਾ।

ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਮੂਹ ਜ਼ਿਲ੍ਹਾ ਵਾਸੀਆਂ ਨੂੰ ਇਸ ਈਟ ਰਾਈਟ ਮੇਲੇ ਵਿੱਚ ਵੱਧ-ਚੜ੍ਹ ਕੇ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ ਗਈ ਹੈ।


Story You May Like