The Summer News
×
Tuesday, 21 May 2024

ਮਿਸ਼ਨ ਉੱਨਤ ਕਿਸਾਨ ਤਹਿਤ ਨਰਮੇਂ ਦੀ ਫਸਲ ਹੇਠ ਰਕਬਾ ਵਧਾਉਣ ਲਈ ਵੱਖ-ਵੱਖ ਪਿੰਡਾਂ ਵਿੱਚ ਲਗਾਏ ਗਏ ਕਿਸਾਨ ਸਿਖਲਾਈ ਕੈਂਪ

ਸ੍ਰੀ ਮੁਕਤਸਰ ਸਾਹਿਬ, 28 ਅਪ੍ਰੈਲ: ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਉੱਨਤ ਕਿਸਾਨ ਮਿਸ਼ਨ ਅਧੀਨ ਪਿੰਡ ਬੋਦੀਵਾਲਾ, ਸਰਾਵਾ ਬੋਦਲਾ, ਜੰਡਵਾਲਾ ਚੜ੍ਹਤ ਸਿੰਘ, ਭੁਲੇਰੀਆ, ਝੋਰੜ ਅਤੇ ਪਿੰਡ ਮੋਹਲਾ ਵਿਖੇ ਅੱਜ ਨਰਮੇਂ ਦੀ ਫਸਲ ਹੇਠ ਰਕਬਾ ਵਧਾਉਣ ਲਈ ਡਾ. ਗੁਰਪ੍ਰੀਤ ਸਿੰਘ ਮੁੱਖ ਖੇਤੀਬਾੜੀ ਅਫਸਰ, ਸ੍ਰੀ ਮੁਕਤਸਰ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਾ. ਪਰਮਿੰਦਰ ਸਿੰਘ ਧੰਜੂ ਬਲਾਕ ਖੇਤੀਬਾੜੀ ਅਫਸਰ, ਮਲੋਟ ਦੀ ਯੋਗ ਅਗਵਾਈ ਹੇਠ ਕਿਸਾਨ ਸਿਖਲਾਈ ਕੈਂਪ ਲਗਾਏ ਗਏ।


ਕੈਂਪ ਦੌਰਾਨ ਨਰਮੇਂ ਦੀ ਫਸਲ ਦੀਆਂ ਸਿਫਾਰਸ਼ਸ਼ੁੱਦਾ ਕਿਸਮਾਂ, ਪੰਜਾਬ ਸਰਕਾਰ ਵੱਲੋਂ ਨਰਮੇਂ ਦੇ ਬੀਜਾਂ ਉਪਰ ਦਿੱਤੀ ਜਾ ਰਹੀ 33% ਸਬਸਿਡੀ ਅਤੇ ਪੰਜਾਬ ਸਰਕਾਰ ਵੱਲੋਂ ਨਰਮੇਂ ਦੀ ਬਿਜਾਈ ਵਾਲੇ ਪਿੰਡਾਂ ਵਿੱਚ ਨਿਯੁਕਤ ਕੀਤੇ ਕਿਸਾਨ ਮਿੱਤਰ ਅਤੇ ਸੁਪਰਵਾਇਜ਼ਰਾਂ ਬਾਰੇ ਜਾਣਕਾਰੀ ਦਿੱਤੀ ਅਤੇ ਮੂੰਗੀ ਦੀ ਫਸਲ ਨੂੰ ਨਰਮੇਂ ਵਾਲੇ ਪਿੰਡਾਂ ਵਿੱਚ ਨਾ ਬੀਜਣ ਦੀ ਸਲਾਹ ਦਿੱਤੀ ਗਈ ਅਤੇ ਚਿੱਟੀ ਮੱਖੀ ਦੀ ਰੋਕਥਾਮ ਲਈ ਖੇਤਾਂ ਅਤੇ ਖਾਲੀ ਥਾਵਾਂ ਤੇ ਖੜ੍ਹੇ ਨਦੀਨਾਂ ਨੂੰ ਜਿਵੇ ਕਿ ਪੀਲੀ ਬੂਟੀ, ਕੰਘੀ ਬੂਟੀ, ਪੁੱਠ ਕੰਡਾ, ਭੰਗ, ਧਤੂਰਾ ਆਦਿ ਨੂੰ ਨਸ਼ਟ ਕਰਨ ਬਾਰੇ ਕਿਹਾ ਗਿਆ, ਜਿਸ ’ਤੇ ਚਿੱਟੀ ਮੱਖੀ ਪੱਲਦੀ ਹੈ ਅਤੇ ਬਾਅਦ ਵਿੱਚ ਨਰਮੇ ਦੀ ਫਸਲ ’ਤੇ ਹਮਲਾ ਕਰਦੀ ਹੈ ਅਤੇ ਕਿਸਾਨਾਂ ਨੂੰ ਮਿੱਟੀ ਪਾਣੀ ਦੇ ਸੈਂਪਲ ਲੈਣ ਦੀ ਵਿਧੀ ਅਤੇ ਪਰਖ ਕਰਾਉਣ ਬਾਰੇ ਜਾਗਰੂਕ ਕੀਤਾ। ਇਸ ਦੇ ਨਾਲ ਹੀ ਭਾਰਤ ਸਰਕਾਰ ਦੀ ਚੱਲ ਰਹੀ ਪੀ.ਐਮ. ਕਿਸਾਨ ਸਨਮਾਨ ਨਿੱਧੀ ਯੋਜਨਾਂ ਬਾਰੇ ਕਿਸਾਨਾਂ ਨੂੰ ਜਾਣਕਾਰੀ ਦਿੱਤੀ।


ਬਲਾਕ ਖੇਤੀਬਾੜੀ ਅਫ਼ਸਰ, ਮਲੋਟ ਪਰਮਿੰਦਰ ਸਿੰਘ ਧੰਜੂ ਵੱਲੋ ਪਿੰਡ ਝੋਰੜ ਵਿਖੇ ਨਰਮੇਂ ਦੀ ਬਿਜਾਈ ਅਤੇ ਨਰਮੇਂ ਵਿੱਚ ਖਾਦਾਂ ਦੀ ਸੁਚੱਜੀ ਵਰਤੋਂ ਬਾਰੇ ਜਾਣਕਾਰੀ ਦਿੱਤੀ ਅਤੇ ਪੋਰਟਲ ਉਪਰ ਸਬਸਿਡੀ ’ਤੇ ਲਏ ਹੋਏ ਬੀਜ਼ ਦੀ ਰਜਿਸਟੇ੍ਰਸ਼ਨ ਕਰਨ ਦੀ ਸਿਖਲਾਈ ਦਿੱਤੀ ਗਈ ਅਤੇ ਕਿਸਾਨਾਂ ਨੂੰ ਐਗਰੀ ਮਸ਼ੀਨਰੀ ਪੋਰਟਲ ਉਪਰ ਬਿੱਲ ਅਪਲੋਡ ਕਰਨ ਸਬੰਧੀ ਟ੍ਰੈਨਿੰਗ ਦਿੱਤੀ ਗਈ ਅਤੇ ਕਿਸਾਨਾਂ ਨੂੰ ਪ੍ਰੇਰਿਤ ਕੀਤਾ ਗਿਆ ਕਿ ਵੱਧ ਤੋ ਵੱਧ ਨਰਮੇਂ ਦੀ ਬਿਜਾਈ ਕਰਕੇ ਸਬਸਿਡੀ ਲਈ ਬਿੱਲ ਅਪਲੋਡ ਕੀਤੇ ਜਾਣ। ਇਹਨਾਂ ਕੈਂਪਾਂ ਵਿੱਚ ਵਿਭਾਗ ਮਲੋਟ ਦੇ ਪਿੰਡ ਬੋਦੀਵਾਲਾ, ਸਰਾਵਾ ਬੋਦਲਾ ਵਿੱਚ ਡਾ. ਪਰਮਿੰਦਰ ਸਿੰਘ ਖੇਤੀਬਾੜੀ ਵਿਕਾਸ ਅਫਸਰ, ਸਰਕਲ ਕੱਟਿਆਵਾਲੀ, ਪਿੰਡ ਜੰਡਵਾਲਾ ਚੜ੍ਹਤ ਸਿੰਘ ਡਾ. ਅਮ੍ਰਿਤਕ੍ਰਿਪਾਲ ਸਿੰਘ, ਪਿੰਡ ਭੁਲੇਰੀਆ ਡਾ. ਮਨਿੰਦਰਜੀਤ ਸਿੰਘ, ਪਿੰਡ ਝੋਰੜ ਡਾ. ਸ਼ੁਭਕਰਮਨਜੀਤ ਸਿੰਘ ਅਤੇ ਪਿੰਡ ਮੋਹਲਾ ਵਿੱਚ ਡਾ. ਜਸਨੀਨ ਕੋਰ ਨੇ ਕਿਸਾਨਾਂ ਨੂੰ ਸਬੋਧਨ ਕੀਤਾ। ਕੈਂਪ ਦੌਰਾਨ ਵਿਭਾਗ ਦੇ  ਮਨਦੀਪ ਸਿੰਘ ਏ.ਐਸ.ਆਈ, ਪਵਨਪ੍ਰੀਤ ਸਿੰਘ ਏ.ਐਸ.ਆਈ, ਕੋਸ਼ਲ ਸਿਆਗ ਏ.ਐਸ.ਆਈ, ਪਰਦੀਪ ਕੋਰ ਏ.ਐਸ.ਆਈ, ਰਾਕੇਸ਼ ਰਾਣੀ ਏ.ਐਸ.ਆਈ, ਲਵਜੀਤ ਸਿੰਘ ਏ.ਟੀ.ਐਮ ਅਤੇ ਗੁਰਬਾਜ ਸਿੰਘ ਏ.ਟੀ.ਐਮ. ਅਤੇ ਸਮੂਹ ਪਿੰਡਾਂ ਵਿੱਚ ਰੱਖੇ ਗਏ ਕਿਸਾਨ ਮਿੱਤਰ, ਸੁਪਰਵਾਇਜ਼ਰ ਅਤੇ ਪਿੰਡਾਂ ਦੇ ਮੋਹਤਵਾਰ ਕਿਸਾਨ ਹਾਜ਼ਰ ਸਨ।

Story You May Like