The Summer News
×
Friday, 17 May 2024

ਭਾਰਤੀ ਸਿਨੇਮਾ ਦੇ ਪਿਤਾਮਾ ਦਾਦਾ ਸਾਹਿਬ ਫਾਲਕੇ ਨੂੰ ਯਾਦ ਕਰਦਿਆਂ

ਅੱਜ ਦਾਦਾ ਸਾਹਿਬ ਫਾਲਕੇ ਦਾ 153ਵਾਂ ਜਨਮ ਦਿਨ ਹੈ! ਉਹ ਭਾਰਤੀ ਸਿਨੇਮਾ ਦੇ ਪਿਤਾਮਾ ਸਨ! ਫਾਲਕੇ 1913 ਵਿੱਚ ਬਣੀ ਭਾਰਤ ਦੀ ਪਹਿਲੀ ਫੀਚਰ ਫਿਲਮ 'ਰਾਜਾ ਹਰਿਸ਼ਚੰਦਰ' ਦੇ ਨਿਰਮਾਤਾ, ਨਿਰਦੇਸ਼ਕ ਅਤੇ ਲੇਖਕ ਸਨ!
30 ਅਪ੍ਰੈਲ 1870 ਨੂੰ ਤ੍ਰਿੰਬਕੇਸ਼ਵਰ, ਮਹਾਰਾਸ਼ਟਰ ਵਿੱਚ ਜਨਮੇ, ਦਾਦਾ ਸਾਹਿਬ ਨੇ 19 ਸਾਲਾਂ ਦੇ ਕਰੀਅਰ ਵਿੱਚ 95 ਫੀਚਰ ਫਿਲਮਾਂ ਅਤੇ 26 ਲਘੂ ਫਿਲਮਾਂ ਬਣਾਈਆਂ, ਜਿਨ੍ਹਾਂ ਵਿੱਚ ਰਾਜਾ ਹਰਿਸ਼ਚੰਦਰ (1913), ਸਤਿਆਵਾਨ ਸਾਵਿਤਰੀ (1914), ਲੰਕਾ ਦਹਨ (1917) ਅਤੇ ਸ਼੍ਰੀ ਕ੍ਰਿਸ਼ਨ ਜਨਮ (1918) ਬਹੁਤ ਮਸ਼ਹੂਰ ਸਨ। ਫ਼ਿਲਮਾਂ ਬਣਾਉਣ ਦੇ ਚੱਕਰ ਵਿੱਚ ਉਹ ਕਈ ਵਾਰ ਵਿੱਤੀ ਸੰਕਟ ਵਿੱਚ ਵੀ ਫਸੇ ਰਹੇ। ਉਹਨਾਂ ਨੂੰ ਆਪਣਾ ਘਰ ਅਤੇ ਭਾਂਡੇ ਵੀ ਵੇਚਣੇ ਪਏ।
16 ਫਰਵਰੀ 1946 ਨੂੰ 73 ਸਾਲ ਦੀ ਉਮਰ ਵਿੱਚ ਨਾਸਿਕ ਵਿੱਚ ਉਹਨਾਂ ਦੀ ਮੌਤ ਹੋ ਗਈ।


1969 ਵਿੱਚ, ਭਾਰਤ ਸਰਕਾਰ ਨੇ ਫਿਲਮ ਜਗਤ ਵਿੱਚ ਸਭ ਤੋਂ ਵਧੀਆ ਕੰਮ ਲਈ ਦਾਦਾ ਸਾਹਿਬ ਫਾਲਕੇ ਦੀ ਯਾਦ ਵਿੱਚ ਇੱਕ ਸਾਲਾਨਾ ਪੁਰਸਕਾਰ ਦਿੱਤੇ ਜਾਣ ਦਾ ਐਲਾਨ ਕੀਤਾ! ਪਹਿਲਾ ਐਵਾਰਡ 1970 ਵਿੱਚ ਦੇਵਿਕਾ ਰਾਣੀ ਨੂੰ ਦਿੱਤਾ ਗਿਆ ਸੀ।

Story You May Like