The Summer News
×
Wednesday, 15 May 2024

ਸਰਕਾਰੀ ਕਾਲਜ ਆਫ਼ ਨਰਸਿੰਗ ਨੇ 'ਲਿੰਗ ਅਧਾਰਤ ਹਿੰਸਾ' ਵਿਸ਼ੇ ਉਪਰ ਦੋ ਰੋਜ਼ਾ ਰਾਜ ਪੱਧਰੀ ਵਰਕਸ਼ਾਪ ਕਰਵਾਈ

ਪਟਿਆਲਾ : ਸਰਕਾਰੀ ਕਾਲਜ ਆਫ਼ ਨਰਸਿੰਗ, ਪਟਿਆਲਾ ਨੇ ਨਰਸਿੰਗ ਸਕਾਲਰ ਸੋਸਾਇਟੀ ਚੈਪਟਰ 11 ਡੀਆਈਐਸਏ, ਪੰਜਾਬ ਦੇ ਸਹਿਯੋਗ ਨਾਲ  'ਲਿੰਗ ਅਧਾਰਤ ਹਿੰਸਾ' ਵਿਸ਼ੇ ਉਪਰ ਇੱਕ ਰਾਜ ਪੱਧਰੀ ਦੋ ਰੋਜ਼ਾ ਵਰਕਸ਼ਾਪ ਕਰਵਾਈ।ਇਹ ਕਾਨਫਰੰਸ ਨਰਸਿੰਗ ਵਿਦਿਆਰਥਣਾਂ ਲਈ ਦੋ ਦਿਨਾਂ ਅੰਦਰ ਬਹੁਤ ਕੁਝ ਸਿਖਾ ਕੇ ਗਈ। ਸਮਾਪਤੀ ਸਮਾਰੋਹ ਮੌਕੇ ਵਧੀਕ ਡਿਪਟੀ ਕਮਿਸ਼ਨਰ (ਦਿਹਾਤੀ ਵਿਕਾਸ) ਈਸ਼ਾ ਸਿੰਘਲ ਤੇ ਐਸ.ਪੀ. ਚੰਦ ਸਿੰਘ ਸਮੇਤ ਸਰਕਾਰੀ ਮੈਡੀਕਲ ਕਾਲਜ ਦੇ ਡਾਇਰੈਕਟਰ-ਪ੍ਰਿੰਸੀਪਲ ਡਾ. ਰਾਜਨ ਸਿੰਗਲਾ ਅਤੇ ਸਹਿ-ਪੈਟਰਨ ਵਜੋਂ ਰਜਿੰਦਰਾ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਹਰਨਾਮ ਸਿੰਘ ਰੇਖੀ ਸ਼ਾਮਲ ਹੋਏ ਤੇ ਸਮਾਗਮ ਦੀ ਪ੍ਰਧਾਨਗੀ ਸਰਕਾਰੀ ਕਾਲਜ ਆਫ਼ ਨਰਸਿੰਗ ਦੇ ਪ੍ਰਿੰਸੀਪਲ ਡਾ. ਬਲਵਿੰਦਰ ਕੌਰ ਨੇ ਕੀਤੀ ਅਤੇ ਉਦਘਾਟਨੀ ਭਾਸ਼ਣ ਦਿੱਤਾ।


ਬੁਲਾਰਿਆਂ ਨੇ ਔਰਤਾਂ ਵਿਰੁੱਧ ਹਿੰਸਾ, ਕੰਮ ਵਾਲੀ ਥਾਂ 'ਤੇ ਔਰਤਾਂ ਦਾ ਜਿਨਸੀ ਸ਼ੋਸ਼ਣ ਅਤੇ ਬਚਣ ਵਾਲਿਆਂ ਲਈ ਪਹਿਲੀ ਲਾਈਨ ਦੀ ਸਹਾਇਤਾ, ਪੋਕਸੋ ਐਕਟ, ਮਾਨਸਿਕ ਸਿਹਤ ਮੁਲਾਂਕਣ ਵਿੱਚ ਨਰਸਿੰਗ ਸਟਾਫ ਦੀ ਭੂਮਿਕਾ ਆਦਿ ਬਾਰੇ ਵੱਖ-ਵੱਖ ਮਹੱਤਵਪੂਰਨ ਵਿਸ਼ਿਆਂ 'ਤੇ ਚਰਚਾ ਕੀਤੀ। ਇਸ ਤੋਂ ਬਿਨ੍ਹਾਂ ਪ੍ਰੈਕਟੀਕਲ ਡਿਫੈਂਸ ਸੈਸ਼ਨ ਦੀਆਂ ਤਕਨੀਕਾਂ ਵੀ ਸ਼ਾਮਲ ਕੀਤੀਆਂ ਗਈਆਂ ਜਿਸਾਂ ਦਾ ਪ੍ਰਦਰਸ਼ਨ ਇੰਚਾਰਜ, ਰੋਡ ਅਤੇ ਸੇਫਟੀ ਟਰੈਫਿਕ ਐਜੂਕੇਸ਼ਨ ਸੈੱਲ, ਇੰਸਪੈਕਟਰ ਪੁਸ਼ਪਾ ਦੇਵੀ ਨੇ ਕੀਤਾ। ਇਸ ਮੌਕੇ ਡਿਪਟੀ ਐਮ.ਐਸ ਡਾ.ਵਿਨੋਦ ਡੰਗਵਾਲ ਅਤੇ ਮੀਤ ਪ੍ਰਧਾਨ, ਐਨ.ਐਸ.ਐਸ. ਪੰਜਾਬ  ਪ੍ਰੋ: ਦਲਜੀਤ ਕੌਰ ਤੂਰ, ਕੋਆਰਡੀਨੇਟਰ ਅਮਨਦੀਪ ਕੌਰ, ਜਸਪ੍ਰੀਤ ਕੌਰ ਸੋਢੀ ਅਤੇ ਸੁਖਵਿੰਦਰ ਕੌਰ, ਫੈਕਲਟੀ ਮੈਂਬਰ ਤੇ ਜੀ.ਸੀ.ਓ.ਐਨ. ਪਟਿਆਲਾ ਦੇ ਵਿਦਿਆਰਥੀ ਅਤੇ ਪੰਜਾਬ ਭਰ ਦੇ ਨਰਸਿੰਗ ਕਾਲਜਾਂ ਦੇ ਡੈਲੀਗੇਟ ਵੀ ਸ਼ਾਮਿਲ ਹੋਏ।

Story You May Like