The Summer News
×
Friday, 17 May 2024

ਸਰਕਾਰੀ ਐਲੀਮੈਂਟਰੀ ਸਕੂਲ ਚੁਤਾਲਾ ਬਣਿਆ ਨਵੇਂ ਯੁੱਗ ਦੀ ਨਵੀਂ ਤਕਨੀਕ ਨਾਲ ਲੈਸ ਜ਼ਿਲ੍ਹੇ ਦਾ ਪਹਿਲਾ ਸਮਾਰਟ ਸਕੂਲ

ਤਰਨ ਤਾਰਨ/ਰਵੀ ਖਹਿਰਾ :  ਬੱਚਿਆਂ ਨੂੰ ਸਮੇਂ ਦੇ ਹਾਣ ਦੀ ਸਿੱਖਿਆ ਪ੍ਰਦਾਨ ਕਰਨ ਅਤੇ ਸਿੱਖਿਆ ਦੀ ਬੁਨਿਆਦ ਪ੍ਰਾਇਮਰੀ ਸਿੱਖਿਆ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਕਰਨਲ  ਮਤੀ ਰਵਿੰਦਰਜੀਤ ਰੰਧਾਵਾ ਨੇ ਆਪਣੇ ਪਿਤਾ ਦੀ ਯਾਦ ਵਿੱਚ ਸਵਰਗਵਾਸੀ ਮੰਨਾ ਸਿੰਘ ਪੰਨੂੰ ਤੇ ਸਵਰਗਵਾਸੀ ਮਾਤਾ ਕੁਲਵੰਤ ਕੌਰ ਪੰਨੂ ਦੀ ਯਾਦ ਵਿੱਚ ਸਰਕਾਰੀ ਐਲੀਮੈਂਟਰੀ ਸਕੂਲ ਚੁਤਾਲਾ ਨੂੰ ਸਮਾਰਟ ਟੱਚ ਸਕਰੀਨ ਪੈਨਲ ਭੇਂਟ ਕੀਤਾ ਗਿਆ। ਨਵੇਂ ਯੁੱਗ ਦੀ ਨਵੀਂ ਤਕਨੀਕ ਨਾਲ ਜ਼ਿਲ੍ਹਾ ਤਰਨ ਤਾਰਨ ਦਾ ਬਣਿਆ ਪਹਿਲਾ ਸਮਾਰਟ ਸਕੂਲ ਸਰਕਾਰੀ ਐਲੀਮੈਂਟਰੀ ਸਕੂਲ ਚੁਤਾਲਾ,ਜਿਸ ਵਿਚ ਹੁਣ ਟੱਚ ਸਕਰੀਨ ਸਮਾਰਟ ਪੈਨਲ ਨਾਲ ਹੋਵੇਗੀ ਬੱਚਿਆਂ ਦੀ ਆਨਲਾਈਨ ਪੜ੍ਹਾਈ, ਬੱਚੇ ਪੰਜਾਬੀ, ਅੰਗਰੇਜ਼ੀ, ਹਿੰਦੀ, ਸਾਇੰਸ ਅਤੇ ਗਣਿਤ ਵਿਸ਼ਿਆਂ ਦੀ ਅਸਾਨ ਤਰੀਕੇ ਨਾਲ ਆਡੀਓ, ਵੀਡੀਓ ਰਾਹੀਂ ਆਨਲਾਈਨ ਪੜ੍ਹਾਈ ਹੋਵੇਗੀ ।

 

ਹੁਣ ਬਲੈਕਬੋਰਡ ,ਚਾਕ ਡਸਟਰ ਦੀ ਲੋੜ ਨਹੀਂ ਪਵੇਗੀ। ਜਿਸ ਦਾ ਜਿਸ ਦਾ ਅੱਜ ਰਸਮੀ ਉਦਘਾਟਨ ਮੁੱਖ ਮਹਿਮਾਨ ਕਰਨਲ ਰਵਿੰਦਰਜੀਤ ਰੰਧਾਵਾ ਵਲੋਂ ਆਪਣੇ ਭਰਾ ਕੈਪਟਨ ਸੁਖਚੈਨ ਸਿੰਘ ਪੰਨੂ, ਪਰਮਜੀਤ ਕੌਰ ਪੰਨੂ, ਕੈਪਟਨ ਰਮਣੀਕ ਕੌਰ ਨਾਲ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ  ਜਗਵਿੰਦਰ ਸਿੰਘ ਲਹਿਰੀ,ਬੀਈਈਓ ਜਸਵਿੰਦਰ ਸਿੰਘ ਨੌਸ਼ਹਿਰਾ ਪਨੂੰਆਂ, ਪਿ੍ੰਸੀਪਲ ਸਵਿੰਦਰ ਸਿੰਘ ਪੰਨੂ, ਸਮੂਹ ਸਕੂਲ ਸਟਾਫ਼ ਦੀ ਹਾਜ਼ਰੀ ਵਿੱਚ ਕੀਤਾ ਗਿਆ।ਇਸ ਮੌਕੇ ਡੀ ਈ ਓ ਜਗਵਿੰਦਰ ਸਿੰਘ ਲਹਿਰੀ ਵਲੋਂ ਕਰਨਲ ਰਵਿੰਦਰਜੀਤ ਰੰਧਾਵਾ ਦਾ ਅਤੇ ਪੰਨੂੰ ਪਰਿਵਾਰ ਦੇ ਮੈਂਬਰਾਂ ਦਾ ਇਸ ਸ਼ਲਾਘਾਯੋਗ ਉਪਰਾਲਾ ਲਈ ਧੰਨਵਾਦ ਕੀਤਾ। ਉਨ੍ਹਾਂ ਸਕੂਲ ਵਿੱਚ ਸਮਾਰਟ ਟੱਚ ਸਕਰੀਨ ਪੈਨਲ ਲੱਗਣ ਨਾਲ ਬੱਚਿਆਂ ਦੀ ਪੜ੍ਹਾਈ ਵਿਚ ਦਿਲਚਸਪੀ ਵਧੇਗੀ।

 

ਬੱਚੇ ਅਧੁਨਿਕ ਤਕਨੀਕ ਨਾਲ ਆਨ ਲਾਈਨ ਪੜ੍ਹਾਈ ਗ੍ਰਹਿਣ ਕਰਨਗੇ। ਜਿਸ ਬੱਚਿਆਂ ਨੂੰ ਭਰਪੂਰ ਫਾਇਦਾ ਹੋਵੇਗਾ। ਇਸ ਉਪਰਾਲੇ ਨਾਲ ਸਾਡਾ ਚੁਤਾਲਾ ਪਹਿਲਾਂ ਸਮਾਰਟ ਸਕੂਲ ਬਣ ਗਿਆ। ਇਸ ਮੁੱਖ ਮਹਿਮਾਨ ਕਰਨਲ ਰਵਿੰਦਰਜੀਤ ਰੰਧਾਵਾ ਨੇ ਸੰਬੋਧਨ ਕਰਦਿਆਂ ਕਿਹਾ ਸਕੂਲ ਸਟਾਫ਼, ਬੱਚਿਆਂ ਅਤੇ ਪਿੰਡ ਵਾਸੀਆਂ ਵਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ ਇਸ ਲਈ ਸਭਨਾਂ ਦੀ ਸ਼ੁਕਰਗੁਜ਼ਾਰ ਹੈ। ਉਨ੍ਹਾਂ ਕਿਹਾ ਉਹ ਆਪਣੇ ਸਕੂਲ ਵਿੱਚ ਪਹੁੰਚ ਕੇ ਮਾਣ ਮਹਿਸੂਸ ਕਰ ਰਹੀ ਹੈ। ਜਿਥੋਂ ਉਸ ਨੇ ਚੌਥੀ ਜਮਾਤ ਤੱਕ ਦੀ ਮੁਢਲੀ ਸਿੱਖਿਆ ਹਾਸਲ ਕੀਤੀ ਹੈ। ਉਹ ਆਪਣੀ ਜਨਮ ਭੂਮੀ ਚੁਤਾਲਾ ਦੀ ਮਿੱਟੀ ਨੂੰ ਵੀ ਨਤਮਸਤਕ ਹੁੰਦੀ ਹੈ। ਇਸ ਦੀ ਬਦੌਲਤ ਹੀ ਭਾਰਤੀ ਫ਼ੌਜ ਵਿਚ ਵੱਖ ਵੱਖ ਅਹੁਦਿਆਂ ਤੇ ਰਹਿ ਬਤੌਰ ਕਰਨਲ ਸੇਵਾ ਮੁਕਤ ਹੋਏ ਹਨ। ਆਪਣੇ ਸਰਕਾਰੀ ਐਲੀਮੈਂਟਰੀ ਸਕੂਲ ਚੁਤਾਲਾ ਨੂੰ ਸਮਾਰਟ ਸਕੂਲ ਬਣਾਉਣ ਉਨ੍ਹਾਂ ਦਾ ਸੁਪਨਾ ਸੀ। ਇਹ ਤੁੱਛ ਜਿਹੀ ਭੇਂਟ ਦਿੱਤੀ ਗਈ ਹੈ। ਉਨ੍ਹਾਂ ਕਿਹਾ ਉਨ੍ਹਾਂ ਇਸਨੂੰ ਗੋਦ ਲੈ ਲਿਆ ਹੈ। ਉਹ ਲੋੜਵੰਦ ਪੇਂਡੂ ਖੇਤਰ ਬੱਚਿਆਂ ਪੜ੍ਹਾਈ ਲਈ ਗਤੀਸ਼ੀਲ ਰਹਿਣਗੇ। ਉਨ੍ਹਾਂ ਸਕੂਲ ਮਿਹਨਤ ਸਟਾਫ ਸਟਾਫ ਦੀ ਪ੍ਰਸੰਸਾ ਕੀਤੀ।

 

Story You May Like