The Summer News
×
Sunday, 19 May 2024

Happy Marriage Anniversary to CM Bhagwant mann : Twitter ‘ਤੇ ਡਾ. ਗੁਰਪ੍ਰੀਤ ਅਤੇ ਭਗਵੰਤ ਮਾਨ ਨੇ ਇਕ-ਦੂਜੇ ਨੂੰ ਖੂਬਸੂਰਤ ਅੰਦਾਜ਼ 'ਚ ਕੀਤਾ Wish

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵਿੱਟਰ ਉਤੇ ਆਪਣੀ ਪਤਨੀ ਡਾ. ਗੁਰਪ੍ਰੀਤ ਨੂੰ ਬਹੁਤ ਹੀ ਖੂਬਸੂਰਤ ਅੰਦਾਜ਼ ਵਿਚ ਵਿਆਹ ਦੀ ਵਰ੍ਹੇਗੰਢ ਦੀ ਮੁਬਾਰਕਬਾਦ ਦਿੱਤੀ ਹੈ। ਪਤੀ ਪਤਨੀ ਨੇ ਇਕ ਦੂਜੇ ਨੂੰ ਸੋਸ਼ਲ ਮੀਡੀਆ ਉਤੇ Wish ਕੀਤੀ ਹੈ। ਇਸ ਖੁਸ਼ੀ ਦੇ ਅਵਸਰ ‘ਤੇ ਸਾਰੇ ਮੰਤਰੀ, ਅਦਾਕਾਰ ਅਤੇ ਜਨਤਾ ਉਹਨਾਂ ਨੂੰ ਵਿਆਹ ਦੀ ਵਧਾਈ ਦੇ ਰਹੇ ਹਨ। ਇਸ ਦੇ ਨਾਲ ਹੀ ਦਸ ਦਈਏ ਕਿ ਭਗਵੰਤ ਮਾਨ ਇਹ ਖੁਸ਼ੀ ਸਭ ਨਾਲ ਕਰਨ ਜਾ ਰਹੇ ਹਨ। ਚੰਡੀਗੜ੍ਹ ਕਲੱਬ ਵਿਚ ਉਹਨਾਂ ਨੇ ਸਭ ਨੂੰ Invite ਕੀਤਾ ਹੈ। ਭਗਵੰਤ ਮਾਨ ਨੇ ਸਾਰੇ ਮੰਤਰੀਆਂ ਦੇ ਨਾਲ ਨਾਲ ਫਿਲਮ ਇੰਡਸਟਰੀ ਦੇ ਅਦਾਕਾਰਾਂ ਨੂੰ ਵੀ Invite ਕੀਤਾ ਹੈ।  


ਇਸ ਦੇ ਨਾਲ ਹੀ ਦਸ ਦਈਏ ਕਿ ਭਗਵੰਤ ਮਾਨ ਨੇ Twitter ਉਤੇ ਆਪਣੀ ਅਤੇ ਆਪਣੀ ਪਤਨੀ ਦੀ ਤਸਵੀਰ ਸਾਂਝੀ ਕੀਤੀ ਹੈ। ਤਸਵੀਰ ਸਾਂਝੀ ਕਰਦੇ ਦੌਰਾਨ ਉਹਨਾਂ ਨੇ ਲਿਖਿਆ ਕਿ “ਇੱਕੋ ਮੇਹਰ ਮੈਂ ਓਸ ਸੋਹਣੇ ਰੱਬ ਤੋਂ ਮੰਗੀ ਐ… ਸਾਡੀ ਫ਼ੋਟੋ ਦੇਖਕੇ ਲੋਕ ਕਹਿਣ ਦੋਵਾਂ ਦੀ ਕਿਸਮਤ ਚੰਗੀ ਐ… Happy marriage anniversary to Dr Gurpreet Kaur Mann”.


3-1


ਇਸ ਦੇ ਨਾਲ ਹੀ ਭਗਵੰਤ ਮਾਨ ਦੀ ਪਤਨੀ ਡਾ. ਗੁਰਪ੍ਰੀਤ ਨੇ ਵੀ Twitter ‘ਤੇ ਦੋਵਾਂ ਦੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਕਿ “ਦੋ ਹੀ ਚੀਜ਼ਾਂ ਮੰਗਦੀ ਹਾਂ ਰੱਬ ਤੋਂ ਦਿਨ ਰਾਤ .. ਇੱਕ ਓਹਦਾ ਸਿਰ ਤੇ ਹੱਥ .. ਦੂਜਾ ਤੇਰਾ ਸਾਥ..!!  Happy Anniversary  bhagwant mann”.


(Sonam Malhotra)

Story You May Like