The Summer News
×
Monday, 13 May 2024

ਸਿਹਤ ਵਿਭਾਗ ਵਲੋਂ ਵਿਸ਼ਵ ਗਲੋਕੋਮਾ ਹਫ਼ਤੇ ਸਬੰਧੀ ਸੈਂਟ ਸਹਾਰਾ ਨਰਸਿੰਗ ਕਾਲਜ ਵਿਚ ਕੀਤਾ ਗਿਆ ਸਮਾਗਮ

ਸ੍ਰੀ ਮੁਕਤਸਰ ਸਾਹਿਬ  18 ਮਾਰਚ : ਸਿਹਤ ਵਿਭਾਗ ਵਲੋਂ ਵਿਸ਼ਵ ਗਲੋਕੋਮਾ ਹਫ਼ਤੇ ਸਬੰਧੀ ਸੈਂਟ ਸਹਾਰਾ ਨਰਸਿੰਗ ਕਾਲਜ ਸ਼੍ਰੀ ਮੁਕਤਸਰ ਸਾਹਿਬ ਵਿਖੇ ਕੀਤਾ ਗਿਆ ਸਮਾਗਮ ਕੀਤਾ ਗਿਆ ਜਿਸ ਦੀ ਪ੍ਰਧਾਨਗੀ ਡਾ. ਰੰਜੂ ਸਿੰਗਲਾ ਸਿਵਲ ਸਰਜਨ ਸ੍ਰੀ ਮੁਕਤਸਰ ਸਾਹਿਬ ਨੇ ਕੀਤੀ। ਸਮਾਗਮ ਨੂੰ ਸੁਬੋਧਨ ਕਰਦੇ ਹੋਏ ਡਾ. ਰੰਜੂ ਸਿਵਲ ਸਰਜਨ ਸ਼੍ਰੀ ਮੁਕਤਸਰ ਸਾਹਿਬ ਨੇ ਕਿਹਾ ਕਿ ਸਿਹਤ ਵਿਭਾਗ ਵਲੋਂ 12 ਮਾਰਚ ਤੋਂ 18 ਤੱਕ “ਆਉ, ਅਦਿੱਖ ਗਲੋਕੋਮਾ ਨੂੰ ਹਰਾਈਏ” ਸਲੋਗਨ ਤਹਿਤ ਵਿਸ਼ਵ ਗਲੋਕੋਮਾ ਹਫਤਾ ਮਨਾਇਆ ਜਾ ਰਿਹਾ ਹੈ।ਉਨ੍ਹਾ ਕਿਹਾ ਕਿ ਇਸ ਸਪਤਾਹ ਦੌਰਾਨ ਸਿਹਤ ਵਿਭਾਗ ਵੱਲੋਂ ਅੱਖਾਂ ਦੀਆਂ ਬਿਮਾਰੀਆਂ ਖਾਸ ਕਰਕੇ ਕਾਲਾ ਮੋਤੀਆ ਦੀ ਰੋਕਥਾਮ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ।


ਉਨ੍ਹਾ ਕਿਹਾ ਕਿ ਇਸ ਗਲੂਕੋਮਾ ਸਪਤਾਹ ਨੂੰ ਮਨਾਉਣ ਦਾ ਮੁੱਖ ਮਕਸਦ ਲੋਕਾਂ ਨੁੰ ਕਾਲੇ ਮੋਤੀਏ ਪ੍ਰਤੀ ਅਤੇ ਅੱਖਾਂ ਦੀਆਂ ਬਿਮਾਰੀਆਂ ਸਬੰਧੀ ਜਾਗਰੂਕ ਕਰਨਾ ਹੈ।ਉਨ੍ਹਾ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਭਾਰਤ ਵਿੱਚ ਗਲੋਕੋਮਾ ਸਥਾਈ ਨੇਤਰਹੀਣਤਾ ਦੇ ਮੁੱਖ ਕਾਰਣਾ ਵਿੱਚੋਂ ਇੱਕ ਅਹਿਮ ਕਾਰਣ ਹੈ।ਗਲੋਕੋਮਾ ਦਾ ਇਲਾਜ ਸਫ਼ਲ ਤਰੀਕੇ ਨਾਲ ਹੋ ਸਕਦਾ ਹੈ ਜੇਕਰ ਇਸ ਦਾ ਸਮੇਂ ਸਿਰ ਪਤਾ ਲਗਾ ਕੇ ਇਲਾਜ ਹੋ ਸਕੇ। ਚਿੱਟੇ ਮੋਤੀਏ ਦਾ ਸਮੇਂ ਸਿਰ ਅਪੇ੍ਰਸ਼ਨ ਕਰਵਾ ਲੈਣਾ ਚਾਹੀਦਾ ਹੈ। ਨੀਮ ਹਕੀਮਾਂ ਤੋ ਕਦੇ ਵੀ ਦਵਾਈ ਲੈ ਕੇ ਅੱਖਾਂ ਵਿਚ ਨਹੀਂ ਪਾਉਣੀ ਚਾਹੀਦੀ।  ਉਹਨਾਂ ਗਲੋਕੋਮਾ ਦੇ ਲੱਛਣਾਂ ਬਾਰੇ ਦੱਸਿਆ ਕਿ ਜੇਕਰ ਸਧਾਰਣ ਸਿਰ ਦਰਦ ਜਾਂ ਅੱਖਾਂ ਵਿੱਚ ਦਰਦ, ਪੜਣ ਵਾਲੇ ਐਨਕਾਂ ਦਾ ਨੰਬਰ ਵਾਰ ਵਾਰ ਬਦਲਣਾ, ਰੋਸ਼ਨੀ ਦੇ ਦੁਆਲੇ ਰੰਗਦਾਰ ਚੱਕਰ, ਅੱਖਾਂ ਵਿੱਚ ਦਰਦ ਅਤੇ ਲਾਲੀ ਦੇ ਨਾਲ ਦ੍ਰਿਸ਼ਟੀ ਦੀ ਆਚਾਨਕ ਹਾਨੀ, ਦ੍ਰਿਸ਼ਟੀ ਦੇ ਖੇਤਰ ਦਾ ਸੀਮਤ ਹੋਣਾ ਅਜਿਹੀਆਂ ਨਿਸ਼ਾਨੀਆਂ ਹੋਣ ਤਾ ਸਾਨੁੰ ਤੁਰੰਤ ਅੱਖਾਂ ਦੇ ਮਾਹਿਰ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ ਅਤੇ ਆਪਣੀਆਂ ਅੱਖਾਂ ਦਾ ਦਬਾਅ ਜਾਂ ਪ੍ਰੈਸ਼ਰ ਚੈਕ ਕਰਵਾਉਣਾ ਚਾਹੀਦਾ ਹੈ।


ਉਹਨਾਂ ਸਾਵਧਾਨੀ ਵਰਤਣ ਤੇ ਜੋਰ ਦਿੰਦਿਆਂ ਕਿਹਾ ਕਿ ਜੇਕਰ ਕੋਈ ਤੁਹਾਡਾ ਰਿਸ਼ਤੇਦਾਰ ਗਲੋਕੋਮਾ ਨਾਲ ਪੀੜਿਤ ਹੋਵੇ, ਜੇਕਰ ਸ਼ੂਗਰ ਦੀ ਸ਼ਿਕਾਇਤ ਹੋਵੇ, ਹਾਈ ਬਲੱਡ ਪ੍ਰੈਸ਼ਰ, ਜੇਕਰ ਤੁਸੀਂ ਦਮਾ, ਅਲਰਜੀ, ਚਮੜੀ ਰੋਗਾਂ ਲਈ ਸਟਾਰਾਇਡ ਦੀ ਵਰਤੋਂ ਕਰਦੇ ਹੋ ਤਾਂ ਤੁਸੀਂ ਗਲੋਕੋਮਾ ਤੋਂ ਪ੍ਰਭਾਵਿਤ ਹੋ ਸਕਦੇ ਹੋ। ਹਰੇਕ ਇਨਸਾਨ ਨੂੰ ਛੇ ਮਹੀਨੇ ਬਾਅਦ ਆਪਣੀਆਂ ਅੱਖਾਂ ਦਾ ਚੈੱਕ ਅਪ ਕਰਵਾਉਦੇ ਰਹਿਣਾ ਚਾਹੀਦਾ ਹੈ ਅਤੇ ਜਿਆਦਾ ਧੁੱਪ ਵਿੱਚ ਐਨਕਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਦੇਸ਼ ਵਿੱਚੋ ਅੰਨ੍ਹਾਪਣ ਦੂਰ ਕਰਨ ਲਈ ਸਾਨੂੰ ਅੱਖਾਂ ਦੀ ਸੰਭਾਲ ਸਬੰਧੀ ਜਾਗਰੂਕ ਹੋਣ ਦੀ ਲੋੜ ਹੈ।


ਇਸ ਮੌਕੇ ਡਾ. ਨਰੇਸ਼ ਪਰੂਥੀ ਚੇਅਰਮੈਨ ਸੈਂਟ ਸਹਾਰਾ ਗਰੁੱਪ ਆਫ ਇੰਸਟੀਟਿਉਟ ਨੇ ਦੱਸਿਆ ਕਿ ਦੇਸ਼ ਵਿੱਚੋਂ ਅੰਨ੍ਹਾਪਣ ਦੂਰ ਕਰਨ ਲਈ ਅੱਖਾਂ ਦੇ ਮਾਹਿਰ ਪ੍ਰਾਈਵੇਟ ਡਾਕਟਰਾਂ ਅਤੇ ਸਮਾਜ ਸੇਵੀ ਸੰਸਥਾਵਾਂ ਸਿਹਤ ਵਿਭਾਗ ਦਾ ਪੂਰਾ ਸਹਿਯੋਗ ਦੇ ਰਹੀਆਂ ਹਨ। ਉਨਾ ਕਿਹਾ ਕਿ ਲੋਕਾਂ ਨੂੰ ਮਰਨ ਉਪਰੰਤ ਅੱਖਾਂ ਦਾਨ ਕਰਨ ਲਈ ਵੀ ਪ੍ਰ੍ਰ੍ਰੇਰਿਤ ਕੀਤਾ ਜਾ ਰਿਹਾ ਹੈ। ਮਰਨ ਉਪਰੰਤ ਆਪਣੀਆਂ ਅੱਖਾਂ ਦਾਨ ਕੀਤੀਆਂ ਜਾਣ ਤਾਂ ਉਸ ਨਾਲ ਦੋ ਆਦਮੀਆਂ ਦੀ ਜਿੰਦਗੀ ਵਿੱਚ ਰੋਸ਼ਨੀ ਆ ਸਕਦੀ ਹੈ।ਇਸ ਮੌਕੇ ਸੁਖਮੰਦਰ ਸਿੰਘ ਜਿਲ੍ਹਾ ਮਾਸ ਮੀਡੀਆ ਅਫਸਰ, ਪਿੰ੍ਰਸੀਪਲ ਸੈਂਟ ਸਹਾਰਾ ਨਰਸਿੰਗ ਇੰਸਟੀਟਿਊਟ ਸ਼੍ਰੀ ਮੁਕਤਸਰ ਸਾਹਿਬ, ਇੰਸਟੀਟਊਟ ਦਾ ਸਟਾਫ ਅਤੇ ਵਿਦਆਰਥੀ ਹਾਜ਼ਰ ਸਨ।

Story You May Like