The Summer News
×
Wednesday, 15 May 2024

Annual Exam ਸਬੰਧੀ ਵਿਦਿਆਰਥੀਆਂ ਲਈ ਅਹਿਮ ਖਬਰ, ਸਕੂਲ ਸਿੱਖਿਆ ਵਿਭਾਗ ਨੇ ਦਿੱਤੀ ਇਹ ਸਹੂਲਤ

ਚੰਡੀਗੜ੍ਹ : ਸਕੂਲ ਸਿੱਖਿਆ ਵਿਭਾਗ ਪੰਜਾਬ ਨੇ ਵਿਦਿਆਰਥੀਆਂ ਦੀ ਸਹੂਲਤ ਲਈ ਅਹਿਮ ਕਦਮ ਚੁੱਕੇ ਹਨ। ਜਾਣਕਾਰੀ ਅਨੁਸਾਰ ਸਕੂਲ ਸਿੱਖਿਆ ਵਿਭਾਗ ਵੱਲੋਂ ਸਾਲ 2023-24 ਦੀ ਸਾਲਾਨਾ ਪ੍ਰੀਖਿਆ ਲਈ 6ਵੀਂ, 7ਵੀਂ, 9ਵੀਂ ਅਤੇ 11ਵੀਂ (ਨਾਨ-ਬੋਰਡ ਕਲਾਸ) ਲਈ ਗਣਿਤ ਦੇ ਮਾਡਲ ਪ੍ਰਸ਼ਨ ਪੱਤਰ ਤਿਆਰ ਕੀਤੇ ਗਏ ਹਨ। ਜਾਣਕਾਰੀ ਅਨੁਸਾਰ ਵਿਭਾਗ ਵੱਲੋਂ ਗਣਿਤ ਦੇ ਇਹ ਮਾਡਲ ਪ੍ਰਸ਼ਨ ਅਧਿਆਪਕਾਂ ਅਤੇ ਵਿਦਿਆਰਥੀਆਂ ਲਈ ਵੈੱਬਸਾਈਟ ’ਤੇ ਅਪਲੋਡ ਕੀਤੇ ਗਏ ਹਨ। ਜਿਸ ਨੂੰ ਵਿਦਿਆਰਥੀ ssapunjab.org ਤੋਂ ਡਾਊਨਲੋਡ ਕਰ ਸਕਦੇ ਹਨ। ਇਹ ਮਾਡਲ ਸਵਾਲ ਵਿਦਿਆਰਥੀਆਂ ਲਈ ਇਮਤਿਹਾਨ ਦੀ ਤਿਆਰੀ ਕਰਨਾ ਆਸਾਨ ਬਣਾ ਦੇਣਗੇ।

Story You May Like