The Summer News
×
Saturday, 22 June 2024

ਸੰਗਰੂਰ 'ਚ ਗਰਜੀ ਮਾਨ ਤੇ ਕੇਜਰੀਵਾਲ ਦੀ ਜੋੜੀ, ਕਿਹਾ-ਸੰਗਰੂਰ ਆਲਿਓ 50 ਡਿਗਰੀ 'ਚ ਆ ਕੇ ਤੁਸੀਂ ਦਿਲ ਖ਼ੁਸ਼ ਕਰ'ਤਾ

ਸੰਗਰੂਰ : ਪ੍ਰਚਾਰ ਦੇ ਆਖਰੀ ਦਿਨ ਡਿਗਗਜ ਕਰ ਰਹੇ ਆਖਰੀ ਪ੍ਰਚਾਰ। ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਵੀਰਵਾਰ ਨੂੰ ਚੋਣ ਪ੍ਰਚਾਰ ਲਈ ਸੰਗਰੂਰ ਪਹੁੰਚੇ। ਕੇਜਰੀਵਾਲ ਨੇ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਦੇ ਸਮਰਥਨ 'ਚ ਰੋਡ ਸ਼ੋਅ ਕੱਢਿਆ। ਇਸ ਦੌਰਾਨ ਉਨ੍ਹਾਂ ਨਾਲ ਮੁੱਖ ਮੰਤਰੀ ਭਗਵੰਤ ਮਾਨ ਵੀ ਮੌਜੂਦ ਰਹੇ |CM ਮਾਨ ਨੇ ਕਿਹਾ ਕਿ ਅੱਜ ਅਰਵਿੰਦ ਕੇਜਰੀਵਾਲ ਜੀ ਨਾਲ ਲੋਕ ਸਭਾ ਹਲਕਾ ਸੰਗਰੂਰ ਵਿਖੇ ਪਾਰਟੀ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਦੇ ਹੱਕ 'ਚ ਪਾਰਟੀ ਵਲੰਟੀਅਰਾਂ ਨਾਲ ਵਿਸ਼ਾਲ ਰੋਡ ਸ਼ੋਅ ਕੱਢਿਆ| ਇੰਨੀ ਗਰਮੀ ਦੇ ਬਾਵਜੂਦ ਵੀ ਵੱਡੀ ਗਿਣਤੀ 'ਚ ਪਹੁੰਚੇ ਸੰਗਰੂਰ ਦੇ ਲੋਕਾਂ ਵੱਲੋਂ ਦਿੱਤੇ ਪਿਆਰ ਨੇ ਦਿਲ ਖੁਸ਼ ਕਰ ਦਿੱਤਾ| ਲੋਕਾਂ ਦੇ ਇੱਕਠ ਨੇ ਸਾਬਤ ਕਰ ਦਿੱਤਾ ਹੈ ਕਿ ਉਹ ਆਪਣੇ ਪੁੱਤ ਗੁਰਮੀਤ ਸਿੰਘ ਮੀਤ ਹੇਅਰ ਨੂੰ ਸੰਸਦ 'ਚ ਭੇਜਣ ਲਈ ਤਿਆਰ-ਬਰ-ਤਿਆਰ ਨੇ| ਇਨਕਲਾਬੀ ਅਤੇ ਕ੍ਰਾਂਤੀਕਾਰੀ ਲੋਕਾਂ ਵੱਲੋਂ ਦਿੱਤੇ ਅਥਾਹ ਪਿਆਰ ਲਈ ਦਿਲੋਂ ਧੰਨਵਾਦ| ਪੰਜਾਬੀਓ ਅਸੀਂ 50 ਡਿਗਰੀ ਤਾਪਮਾਨ 'ਚ ਤੁਹਾਡੇ ਕੋਲੋਂ ਆਪਣੇ ਪਰਿਵਾਰ ਲਈ ਵੋਟਾਂ ਮੰਗਣ ਨਹੀਂ ਆਏ| ਬਲਕਿ ਦੇਸ਼ ਦੇ ਸੰਵਿਧਾਨ ਅਤੇ ਲੋਕਤੰਤਰ ਨੂੰ ਕਾਇਮ ਰੱਖ ਕੇ ਤੁਹਾਡੇ ਬੱਚਿਆਂ ਦਾ ਚੰਗਾ ਭਵਿੱਖ ਬਣਾਉਣ ਲਈ ਵੋਟਾਂ ਮੰਗ ਰਹੇ ਹਾਂ|

Story You May Like