The Summer News
×
Wednesday, 15 May 2024

ਪੰਜਾਬ ਏਅਰ ਕਰਾਫ਼ਟ ਮੇਨਟੇਨੈਂਸ ਇੰਜੀਨੀਅਰਿੰਗ ਕਾਲਜ ਦੇ ਵਿਦਿਆਰਥੀਆਂ ਨੂੰ ਹੈਲੀਕਾਪਟਰ ਤੇ ਜਹਾਜ਼ ਦੀ ਮੁਰੰਮਤ ਸਬੰਧੀ ਦਿੱਤੀ ਜਾਣਕਾਰੀ

ਪਟਿਆਲਾ, 14 ਮਈ: ਪਟਿਆਲਾ ਵਿਖੇ ਸਥਾਪਤ ਪੰਜਾਬ ਏਅਰ ਕਰਾਫ਼ਟ ਮੇਨਟੇਨੈਂਸ ਇੰਜੀਨੀਅਰਿੰਗ ਕਾਲਜ ਦੇ ਵਿਦਿਆਰਥੀਆਂ ਦਾ ਪ੍ਰਿੰਸੀਪਲ ਰਾਜੇਸ਼ ਕੁਮਾਰ ਸ਼ਰਮਾ ਦੀ ਅਗਵਾਈ ’ਚ ’ਯਤੀਹ ਏਅਰ ਸਰਵਿਸਿਜ਼ ਪ੍ਰਾਈਵੇਟ ਲਿਮਟਿਡ ਸੰਸਥਾ ਵਿਖੇ ਦੌਰਾ ਕਰਵਾਇਆ ਗਿਆ। ਜਿਥੇ ਵਿਦਿਆਰਥੀਆਂ ਨੂੰ ‘ਹੈਲੀਕਾਪਟਰਾਂ’ ਅਤੇ ‘ਜਹਾਜ਼ਾਂ’ ਦੀ ਮੁਰੰਮਤ ਕਰਕੇ ਵਿਖਾਈ ਗਈ ਤਾਂ ਜੋ ਵਿਦਿਆਰਥੀਆਂ ਨੂੰ ਰੱਖ-ਰਖਾਅ ਮੁਰੰਮਤ ਅਤੇ ਸੰਚਾਲਨ ਸੰਸਥਾ ਦੇ ਅਸਲ ਕੰਮ ਕਰਨ ਦੇ ਤਰੀਕਿਆਂ ਦਾ ਪਤਾ ਲੱਗ ਸਕੇ।


ਜ਼ਿਕਰਯੋਗ ਹੈ ਕਿ ਪਟਿਆਲਾ ਸੰਗਰੂਰ ਰੋਡ ’ਤੇ ਸਥਿਤ ਪੰਜਾਬ ਏਅਰ ਕਰਾਫ਼ਟ ਮੇਨਟੇਨੈਂਸ ਇੰਜੀਨੀਅਰਿੰਗ ਕਾਲਜ ਜੋ ਕਿ ਹਵਾਈ ਜਹਾਜ਼ਾਂ ਦੇ ਰੱਖ ਰਖਾਅ ਦੇ ਖੇਤਰ ਵਿੱਚ ਮਿਆਰੀ ਸਿੱਖਿਆ ਪ੍ਰਦਾਨ ਲਈ ਭਾਰਤ ਦੇ ਸਭ ਤੋਂ ਪੁਰਾਣੇ ਸੰਸਥਾਵਾਂ ਵਿੱਚੋਂ ਇੱਕ ਹੈ। ਜਿਥੇ ਏਅਰ ਕਰਾਫ਼ਟ ਮੇਨਟੇਨੈਂਸ ਇੰਜੀਨੀਅਰਿੰਗ ਕੋਰਸ ਅਤੇ ਬੀ.ਐਸ.ਸੀ. (ਆਨਰਜ਼) ਕਰਵਾਈ ਜਾਂਦੀ ਹੈ। ਪਾਸ ਹੋਏ ਵਿਦਿਆਰਥੀਆਂ ਨੂੰ ਏਅਰਲਾਈਨਜ਼, ਜਨਰਲ ਏਵੀਏਸ਼ਨ, ਹਵਾਬਾਜ਼ੀ ਵਿਭਾਗ, ਫਲਾਇੰਗ ਸਿਖਲਾਈ ਸੰਸਥਾਵਾਂ, ਏਅਰ ਕਰਾਫ਼ਟ ਸਪੇਅਰਜ਼ ਸਪਲਾਈ ਚੇਨ ’ਚ ਆਪਣਾ ਕਰੀਅਰ ਬਣਾਉਣ ਦੇ ਮੌਕੇ ਮਿਲਦੇ ਹਨ।

Story You May Like