Congress promises Rs 1 lakh to every poor family, every year-Warring says
ਸਰਕਾਰੀ ਐਲੀਮੈਂਟਰੀ ‘ਤੇ ਮਿਡਲ ਸਕੂਲ ਚੁਤਾਲਾ ਵਿਖੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਦੀ ਪ੍ਰੇਰਨਾ ਦਾਇਕ ਫੇਰੀ
ਤਰਨ ਤਾਰਨ 2ਅਗਸਤ ( ਬਲਜੀਤ ਸਿੰਘ ): ਹਲਕਾ ਖੂਡਰ ਸਾਹਿਬ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਵਲੋਂ ਸਰਕਾਰੀ ਐਲੀਮੈਂਟਰੀ ਤੇ ਮਿਡਲ ਸਕੂਲ ਚੁਤਾਲਾ ਵਿਖੇ ਵਿਜਟ ਕੀਤਾ ਗਿਆ। ਉਨਾਂ ਪ੍ਰੇਰਨਾਦਾਇਕ ਫੇਰੀ ਮੌਕੇ ਸਵੇਰੇ ਦੀ ਸਭਾ ਵਿੱਚ ਬੱਚਿਆਂ ਨਾਲ ਗੱਲਬਾਤ ਕਰਦਿਆਂ ਬੱਚਿਆਂ ਨੂੰ ਪੜ੍ਹਾਈ ਵੱਲ ਧਿਆਨ ਕੇਂਦਰਿਤ ਕਰਨ ਲਈ ਪ੍ਰੇਰਿਤ ਕੀਤਾ।
ਉਹਨਾਂ ਨੇ ਬੱਚਿਆਂ ਨੂੰ ਮਨ ਲਗਾ ਕੇ ਪੜ੍ਹਾਈ ਕਰਨ ਲਈ ਕਿਹਾ। ਬੱਚਿਆਂ ਨੂੰ ਚੰਗੀਆਂ ਆਦਤਾਂ ਗ੍ਰਹਿਣ ਕਰਨ ਲਈ ਕਿਹਾ, ਬੱਚਿਆਂ ਨੂੰ ਵੱਡਿਆਂ ਤੇ ਆਪਣੇ ਅਧਿਆਪਕਾਂ ਦਾ ਸਤਿਕਾਰ ਕਰਨ ਲਈ ਪ੍ਰੇਰਿਤ ਕੀਤਾ।ਇਸ ਮੌਕੇ ਉਹਨਾਂ ਸਕੂਲ ਦੀ ਸੁੰਦਰ ਇਮਾਰਤ, ਸਮਾਰਟ ਕਲਾਸ ਰੂਮ,ਪ੍ਰੀ ਪ੍ਰਾਇਮਰੀ ਕਲਾਸ ਰੂਮ, ਸਕੂਲ ਦੀਆਂ ਸੁੰਦਰ ਪਾਰਕਾਂ, ਸੁੰਦਰ ਸਕੂਲ ਕੈਪਸ ਅਧਿਆਪਕਾਂ ਵਲੋਂ ਸਕੂਲ ਦੇ ਵਿਕਾਸ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ। ਸਰਕਾਰੀ ਐਲੀਮੈਂਟਰੀ ਸਕੂਲ ਚੁਤਾਲਾ ਇਲਾਕੇ ਦੇ ਪ੍ਰਾਈਵੇਟ ਸਕੂਲਾਂ ਨੂੰ ਮਾਤ ਪਾਉਂਦਾ ਸਕੂਲ ਹੈ। ਸਕੂਲ ਅੰਦਰ ਪੜ੍ਹਾਈ ਵਾਲਾ ਵਧੀਆ ਵਾਤਾਵਰਨ ਵੇਖ ਕੇ ਸਕੂਲ ਦੇ ਅਧਿਆਪਕਾ ਦੀ ਪ੍ਰਸੰਸਾ ਕੀਤੀ ਅਤੇ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਸਰਕਾਰੀ ਸਕੂਲਾਂ ਦੇ ਵਿਕਾਸ ਕਾਰਜਾਂ ਵਿੱਚ ਹੋਰ ਵੀ ਬਹੁਤ ਤੇਜ਼ੀ ਆਵੇਗੀ।
ਸਕੂਲਾਂ ਵਿੱਚ ਕਿਸੇ ਪ੍ਰਕਾਰ ਦੀ ਕੋਈ ਵੀ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ। ਬੱਚਿਆਂ ਦੀ ਪੜ੍ਹਾਈ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਪੰਜਾਬ ਸਰਕਾਰ ਤੱਤਪਰ ਹੈ। ਇਸ ਮੌਕੇ ਸਕੂਲ ਸਟਾਫ਼ ਵਲੋਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ । ਇਸ ਮੌਕੇ ਆਮ ਆਦਮੀ ਪਾਰਟੀ ਦੇ ਵਰਕਰ ਕੈਪਟਨ ਤੇਜਿੰਦਰ ਸਿੰਘ, ਸੁਖਦੇਵ ਸਿੰਘ ਕੰਗ, ਸਕੂਲ ਮੁਖੀ ਹੈੱਡ ਟੀਚਰ ਗੁਲਸ਼ਨ, ਮਿਡਲ ਸਕੂਲ ਮੁਖੀ ਖੁਸ਼ਵਿੰਦਰ ਸਿੰਘ, ਅਧਿਆਪਕ ਦਵਿੰਦਰ ਸਿੰਘ ਖਹਿਰਾ, ਜਤਿੰਦਰਪਾਲ ਸਿੰਘ, ਰਾਜੀਵ ਕੁਮਾਰ ਮੰਨਣ, ਸੰਦੀਪ ਸਿੰਘ, ਸਰਬਜੀਤ ਕੌਰ, ਸੁਖਰਾਜ ਕੌਰ, ਅਮਨਦੀਪ ਕੌਰ, ਆਂਗਣਵਾੜੀ ਵਰਕਰ ਕੌਰ, ਪਿੰਡ ਦੇ ਪਤਵੰਤੇ ਸੱਜਣ ਦਿਲਬਾਗ ਸਿੰਘ, ਕੁਲਦੀਪ ਸਿੰਘ ਠੇਕੇਦਾਰ,ਡਾ: ਸਤਵੰਤ ਸਿੰਘ ਤੇ ਹਰਜਿੰਦਰ ਸਿੰਘ ਹਾਜ਼ਰ ਸਨ।