The Summer News
×
Thursday, 16 May 2024

ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਇੰਡਕਸ਼ਨ ਪ੍ਰੋਗਰਾਮ ਕਰਵਾਇਆ

ਪਟਿਆਲਾ, 2 ਮਈ: ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਵੱਲੋਂ ਨਵੇਂ ਦਾਖਲ ਹੋਏ ਵਿਦਿਆਰਥੀਆਂ ਲਈ ਇੰਡਕਸ਼ਨ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਸਕੂਲ ਆਫ਼ ਲੈਂਗੂਏਜ, ਸਕੂਲ ਆਫ਼ ਬਿਜ਼ਨਸ ਮੈਨੇਜਮੈਂਟ ਐਂਡ ਕਾਮਰਸ, ਸਕੂਲ ਆਫ਼ ਸਾਇੰਸਜ਼ ਐਂਡ ਇਮਰਜਿੰਗ ਟੈਕਨਾਲੋਜੀ ਅਤੇ ਸਕੂਲ ਆਫ਼ ਸੋਸ਼ਲ ਸਾਇੰਸਜ਼ ਐਂਡ ਲਿਬਰਲ ਆਰਟਸ ਨੇ ਯੂਨੀਵਰਸਿਟੀ ਦੇ ਵੱਖ-ਵੱਖ ਅੰਡਰ ਗ੍ਰੈਜੁਏਟ ਅਤੇ ਪੋਸਟ ਗ੍ਰੈਜੂਏਟ ਪ੍ਰੋਗਰਾਮਾਂ ਦੇ ਵਿਦਿਆਰਥੀਆਂ ਲਈ ਓਰੀਐਂਟੇਸ਼ਨ ਸੈਸ਼ਨ ਆਯੋਜਿਤ ਕੀਤੇ। ਓਰੀਐਂਟੇਸ਼ਨ ਸੈਸ਼ਨਾਂ ਵਿੱਚ ਐਮ.ਏ. ਪੰਜਾਬੀ, ਐਮ.ਕਾਮ, ਬੀ.ਕਾਮ, ਬੈਚਲਰ ਆਫ਼ ਲਿਬਰਲ ਆਰਟਸ ਅਤੇ ਬੀ.ਐਸ.ਸੀ ਡਾਟਾ ਸਾਇੰਸਜ਼, ਸਰਟੀਫਿਕੇਟ ਕੋਰਸ ਪ੍ਰਭਾਵਸ਼ਾਲੀ ਵਪਾਰ ਅਤੇ ਸਮਾਜਿਕ ਸੰਚਾਰ, ਸਾਈਬਰ ਸੁਰੱਖਿਆ, ਆਰਟੀਫਿਸ਼ੀਅਲ ਇੰਟੈਲੀਜੈਂਸ, ਇਨਕਮ ਟੈਕਸ ਫਾਈਲਿੰਗ ਅਤੇ ਦਸਤਾਵੇਜ਼ ਅਤੇ ਜੀਐਸਟੀ ਫਾਈਲਿੰਗ ਅਤੇ ਅਭਿਆਸ ਦੇ ਵਿਦਿਆਰਥੀਆਂ ਨੇ ਭਾਗ ਲਿਆ।


ਇਸ ਮੌਕੇ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ. ਕਰਮਜੀਤ ਸਿੰਘ ਨੇ ਕਿਹਾ “ਇੰਡਕਸ਼ਨ ਪ੍ਰੋਗਰਾਮ ਅਲੱਗ ਅਲੱਗ ਪਿਛੋਕੜ ਵਾਲੇ ਸਿੱਖਿਆਰਥੀਆਂ ਨੂੰ ਸਹੂਲਤ ਪ੍ਰਦਾਨ ਕਰੇਗਾ ਅਤੇ ਵਿਦਿਆਰਥੀਆਂ ਨੂੰ ਕੋਰਸਾਂ ਬਾਰੇ ਹੋਰ ਜਾਣਕਾਰੀ ਦੇਵੇਗਾ। ਵਿਦਿਆਰਥੀਆਂ ਨੂੰ ਉੱਚ-ਗੁਣਵੱਤਾ ਵਾਲਾ ਆਨਲਾਈਨ ਵਿੱਦਿਆ ਦਾ ਅਨੁਭਵ ਪ੍ਰਦਾਨ ਕਰਦਾ ਹੈ ਜੋ ਉਹਨਾਂ ਨੂੰ ਅਜੋਕੇ ਸਮੇਂ ਅਨੁਸਾਰ ਹੁਨਰਮੰਦ ਬਣਾਉਂਦਾ ਹੈ। ਪ੍ਰੋ. ਜੀ.ਐਸ. ਬਤਰਾ, ਡੀਨ ਅਕਾਦਮਿਕ ਮਾਮਲੇ, ਨੇ ਨਵੇਂ (ਜਨਵਰੀ 2023) ਅਕਾਦਮਿਕ ਸੈਸ਼ਨ ਵਿੱਚ ਵਿਦਿਆਰਥੀਆਂ ਦਾ ਸਵਾਗਤ ਕੀਤਾ। ਉਨ੍ਹਾਂ ਨੇ ਕਿਹਾ, ਸਮਰਪਿਤ ਫੈਕਲਟੀ ਅਤੇ ਸਟਾਫ਼ ਤੁਹਾਨੂੰ ਗਿਆਨ ਅਤੇ ਹੁਨਰ ਦੇ ਨਾਲ ਸ਼ਕਤੀ ਪ੍ਰਦਾਨ ਕਰੇਗਾ।"


ਵਿਦਿਆਰਥੀਆਂ ਨੂੰ ਲਰਨਿੰਗ ਮੈਨੇਜਮੈਂਟ ਸਿਸਟਮ, ਅਕਾਦਮਿਕ ਬੈਂਕ ਆਫ਼ ਕ੍ਰੈਡਿਟ ਸਿਸਟਮ, ਅਸਾਈਨਮੈਂਟ ਅਤੇ ਪ੍ਰੀਖਿਆ ਪੈਟਰਨ ਤੋਂ ਜਾਣੂ ਕਰਵਾਇਆ ਗਿਆ। ਡਾ: ਨਵਲੀਨ ਮੁਲਤਾਨੀ, ਮੁਖੀ, ਸਕੂਲ ਆਫ਼ ਲੈਂਗੂਏਜ, ਨੇ ਵਿਦਿਆਰਥੀਆਂ ਨੂੰ ਅਕਾਦਮਿਕ ਪ੍ਰੋਗਰਾਮਾਂ ਨੂੰ ਅੱਗੇ ਵਧਾਉਂਦੇ ਹੋਏ ਖੋਜ ਲੇਖ ਪ੍ਰਕਾਸ਼ਿਤ ਕਰਨ ਲਈ ਪ੍ਰੇਰਿਤ ਕੀਤਾ। ਈ.ਆਰ. ਜਯੋਤਸਨਾ ਨੇ ਯੂਨੀਵਰਸਿਟੀ ਵੱਲੋਂ ਪ੍ਰਦਾਨ ਕੀਤੇ ਗਏ ਡਿਜੀਟਲ ਸਰੋਤਾਂ ਨੂੰ ਨੈਵੀਗੇਟ ਕਰਨ ਦੇ ਤਰੀਕੇ ਬਾਰੇ ਦੱਸਿਆ। ਪਲੇਸਮੈਂਟ ਸੈੱਲ ਦੁਆਰਾ ਸੈਸ਼ਨ ਵਿਚ ਵਿਦਿਆਰਥੀਆਂ ਨੂੰ ਨੌਕਰੀ ਅਤੇ ਇੰਟਰਨਸ਼ਿਪ ਦੇ ਮੌਕਿਆਂ ਬਾਰੇ ਜਾਣੂ ਕਰਵਾਇਆ।


ਓਰੀਐਂਟੇਸ਼ਨ ਸੈਸ਼ਨਾਂ ਵਿੱਚ ਪੰਜਾਬ ਤੋਂ ਵਿਦਿਆਰਥੀਆਂ ਨੇ ਭਾਗ ਲਿਆ। ਇੰਡਕਸ਼ਨ ਪ੍ਰੋਗਰਾਮ ਦੌਰਾਨ ਪ੍ਰੋ: ਕੰਵਲਬੀਰ ਸਿੰਘ ਢੀਂਡਸਾ, ਸੀਓਈ, ਸਾਰੇ ਸਕੂਲਾਂ ਦੇ ਮੁਖੀ, ਕੋਆਰਡੀਨੇਟਰ ਅਤੇ ਜੇਜੀਐਨਡੀ ਪੀਐਸਯੂ ਦੇ ਫੈਕਲਟੀ ਹਾਜ਼ਰ ਸਨ।

Story You May Like