The Summer News
×
Friday, 10 May 2024

“ਮਹਿਲਾ ਨਾਗਾ ਸਾਧੂ” ਦੇ ਰਹੱਸਮਈ ਇਤਿਹਾਸ ਬਾਰੇ ਜਾਣ ਕੇ ਖੜ੍ਹੇ ਹੋ ਜਾਣਗੇ ਰੌਂਗਟੇ..!!

ਚੰਡੀਗੜ੍ਹ : ਭਾਰਤ ਨੂੰ ਸਾਧੂ -ਸੰਤਾਂ ਦਾ ਦੇਸ਼ ਕਿਹਾ ਜਾਂਦਾ ਹੈ। ਦੱਸ ਦੇਈਏ ਕਿ ਸਾਧੂ -ਸੰਤਾਂ ਦੇ ਆਪਸੀ ਬਹੁਤ ਭਾਈਚਾਰਾ ਹੁੰਦੇ ਹਨ ਅਤੇ ਉਨ੍ਹਾਂ ਦੇ ਭਗਵਾਨ ਦੀ ਪੂਜਾ ਕਰਨ ਦੇ ਵੱਖੋ ਵੱਖਰੇ ਤਰੀਕੇ ਹੁੰਦੇ ਹਨ। ਇਨ੍ਹਾਂ ਵਿੱਚੋਂ ਕੁਝ ਸਾਧੂਆਂ ਅਤੇ ਸੰਤਾਂ ਦੇ ਜੀਵਨ ਇੰਨੇ ਦਿਲਚਸਪ ਹਨ ਕਿ ਆਮ ਲੋਕਾਂ ਨੂੰ ਉਨ੍ਹਾਂ ਬਾਰੇ ਜਾਣਨ ਦੀ ਹਮੇਸ਼ਾ ਉਤਸੁਕਤਾ ਰਹਿੰਦੀ ਹੈ। ਜੇਕਰ ਗੱਲ ਅਸੀਂ ਨਾਗਾ ਸਾਧੂ ਦੀ ਕਰੀਏ ਤਾਂ ਇਹ ਸਾਧੂ-ਸੰਤਾਂ ਦਾ ਅਜਿਹਾ ਭਾਈਚਾਰਾ ਹੈ, ਜਿਨ੍ਹਾਂ ਬਾਰੇ ਜਾਣਨ ਦੀ ਹਰ ਕਿਸੇ ਦੇ ਮਨ 'ਚ ਉਤਸੁਕਤਾ ਹੈ।


ਇਸੇ ਪ੍ਰਕਾਰ ਜੇਕਰ ਇੱਕ ਮਹਿਲਾ ਨਾਗਾ ਸੰਨਿਆਸੀ ਦੀ ਗੱਲ ਕਰੀਏ ਤਾਂ ਉਨ੍ਹਾਂ ਬਾਰੇ ਜਾਣਨ ਲਈ ਮਾਮਲਾ ਹੋਰ ਵੀ ਦਿਲਚਸਪ ਹੋ ਜਾਂਦਾ ਹੈ। ਤੁਹਾਨੂੰ ਦੱਸ ਦੇਈਏ ਕਿ ਬਹੁਤ ਘੱਟ ਲੋਕ ਜਾਣਦੇ ਹਨ ਕਿ ਮਰਦ ਨਾਗਾ ਸਾਧੂਆਂ ਦੀ ਤਰ੍ਹਾਂ ਹੀ ਇਸਤਰੀ ਨਾਗਾ ਸਾਧੂ ਵੀ ਹਨ। ਆਓ ਜਾਣਦੇ ਹਾਂ ਔਰਤਾਂ ਨਾਗਾ ਸਾਧੂ ਕਿਵੇਂ ਬਣ ਜਾਂਦੀਆਂ ਹਨ, ਕੀ ਉਹ ਪੁਰਸ਼ ਨਾਗਾ ਸਾਧੂਆਂ ਵਾਂਗ ਕੱਪੜਿਆਂ ਤੋਂ ਬਿਨਾਂ ਰਹਿੰਦੀਆਂ ਹਨ ਜਾਂ ਫਿਰ ਉਨ੍ਹਾਂ ਦੀ ਜ਼ਿੰਦਗੀ ਕਿਹੋ ਜਿਹੀ ਹੈ।


ਜਾਣੋ ਕੀ ਪਹਿਨਦੀਆਂ ਹਨ,ਇਸਤਰੀ ਨਾਗਾ ਸਾਧੂ :


ਦੱਸ ਦੇਈਏ ਕਿ ਇਸਤਰੀ ਨਾਗਾ ਸਾਧੂ ਮਰਦ ਨਾਗਾ ਸਾਧੂਆਂ ਵਾਂਗ ਨੰਗੇ ਨਹੀਂ ਰਹਿੰਦੇ, ਸਗੋਂ ਬਿਨਾਂ ਸਿਲਾਈ ਭਗਵੇਂ ਰੰਗ ਦੇ ਕੱਪੜੇ ਪਹਿਨਦੇ ਹਨ। ਇਸ ਦੇ ਨਾਲ ਹੀ ਜਟਾਵਾਂ, ਅਸਥੀਆਂ ਅਤੇ ਤਿਲਕ ਲਗਾਉਂਦੀਆ ਹਨ। ਦੱਸ ਦੇਈਏ ਕਿ ਇਸ ਇਸਤਰੀ ਨਾਗਾ ਕੇਵਲ ਇੱਕ ਹੀ ਕੱਪੜੇ ਪਾ ਸਕਦੀਆਂ ਹਨ।ਇਸ ਕੱਪੜੇ ਨੂੰ ਗੰਤੀ ਕਿਹਾ ਜਾਂਦਾ ਹੈ। ਆਸ਼ਰਮ ਦੀਆਂ ਹੋਰ ਸਾਧਵੀਆਂ ਇਸਤਰੀ ਨਾਗਾ ਸਾਧੂ ਨੂੰ ਮਾਂ ਕਹਿ ਕੇ ਬੁਲਾਉਂਦੀਆਂ ਹਨ।


ਨਾਗਾ ਇਸਤਰੀ ਸਿਰਫ ਕੁੰਭ-ਮਹਾਕੁੰਭ 'ਚ ਹੀ ਹੁੰਦੀ ਹੈ ਸ਼ਾਮਿਲ,ਜਾਣੋ ਕਿਉਂ ?


ਜਾਣਕਾਰੀ ਮੁਤਾਬਕ ਮਹਿਲਾ ਨਾਗਾ ਸਾਧੂ ਆਮ ਜੀਵਨ ਤੋਂ ਬਹੁਤ ਦੂਰ ਰਹਿੰਦੀ ਹੈ। ਦੱਸਿਆ ਜਾਂਦਾ ਹੈ ਕਿ ਉਹ ਸਦਾ ਹੀ ਪਰਮਾਤਮਾ ਦੀ ਭਗਤੀ 'ਚ ਲੀਨ ਹੋਈ ਰਹਿੰਦੀ ਹੈ। ਦੁਨੀਆਂ ਤੋਂ ਦੂਰ ਰਹਿੰਦੀ ਹੈ। ਉਹ ਪਵਿੱਤਰ ਨਦੀਆਂ ਵਿਚ ਇਸ਼ਨਾਨ ਕਰਨ ਲਈ ਕੁੰਭ, ਮਹਾਕੁੰਭ ਵਰਗੇ ਵਿਸ਼ੇਸ਼ ਮੌਕਿਆਂ 'ਤੇ ਹੀ ਨਿਕਲਦੇ ਹਨ।


ਜਾਣੋ ਕਿਵੇਂ ਬਣੀ ਔਰਤ ਨਾਗਾ ਸਾਧੂ ?


ਦੱਸ ਦੇਈਏ ਕਿ ਇਨ੍ਹਾਂ ਸਾਧੂਆਂ ਦਾ ਜੀਵਨ ਬਹੁਤ ਦਿਲਚਸਪ ਹੈ। ਇਸ ਦੇ ਨਾਲ ਹੀ ਉਨ੍ਹਾਂ ਦਾ ਅੰਦਾਜ਼ ਅਤੇ ਵਿਵਹਾਰ ਵੀ ਲੋਕਾਂ ਨੂੰ ਆਕਰਸ਼ਿਤ ਕਰਦਾ ਹੈ। ਮਰਦ ਨਾਗਾ ਸਾਧੂਆਂ ਵਾਂਗ ਔਰਤਾਂ ਵੀ ਨਾਗਾ ਸਾਧੂ ਬਣ ਜਾਂਦੀਆਂ ਹਨ ਅਤੇ ਔਰਤ ਦਾ ਨਾਗਾ ਸਾਧੂ ਬਣਨ ਦੀ ਪ੍ਰਕਿਰਿਆ ਬਹੁਤ ਔਖੀ ਹੁੰਦੀ ਹੈ। ਉਹ ਗੁਫਾਵਾਂ, ਜੰਗਲਾਂ ਅਤੇ ਪਹਾੜਾਂ ਵਿੱਚ ਰਹਿ ਕੇ ਸਾਲਾਂ ਬੱਧੀ ਤਪੱਸਿਆ ਕਰਦੇ ਹਨ। ਜਿਉਂਦੇ ਜੀ, ਉਹ ਆਪਣਾ ਸਰੀਰ ਦਾਨ ਕਰਦੀ ਹੈ, ਆਪਣਾ ਸਿਰ ਮੁੰਨਵਾਉਂਦੀ ਹੈ ਅਤੇ ਫਿਰ ਕਿਤੇ ਉਸ ਨੂੰ ਆਪਣੇ ਗੁਰੂ ਤੋਂ ਔਰਤ ਨਾਗਾ ਸਾਧੂ ਦੀ ਉਪਾਧੀ ਮਿਲਦੀ ਹੈ।


(ਮਨਪ੍ਰੀਤ ਰਾਓ)


 


 


 

Story You May Like