The Summer News
×
Monday, 20 May 2024

 ਮੁਕਤਸਰ ਸਾਹਿਬ ਪੁਲਿਸ ਵੱਲੋਂ ਸਾਂਝ ਜਾਗਰਿਤੀ ਪ੍ਰੋਗਰਾਮ ਅਧੀਨ ਸਕੂਲੀ ਬੱਚਿਆ ਨੂੰ ਬੈਡ ਟੱਚ , ਗੁਡ ਟੱਚ ਬਾਰੇ ਦਿੱਤੀ ਜਾਣਕਾਰੀ

ਸ੍ਰੀ ਮੁਕਤਸਰ ਸਾਹਿਬ 12 ਮਾਰਚ  : ਮਾਨਯੋਗ ਗੁਰਪ੍ਰੀਤ ਦਿਓ ਸਪੈਸ਼ਲ ਡਾਇਰੈਕਟਰ ਜਨਰਲ ਪੁਲਿਸ ਕਮਿਊਨਿਟੀ ਅਫੇਅਰ ਪੰਜਾਬ ਦੀਆਂ ਹਦਾਇਤਾਂ ਤਹਿਤ ਸ਼੍ਰੀ ਭਾਗੀਰਥ ਸਿੰਘ ਮੀਨਾ ਆਈ.ਪੀ.ਐਸ ਐਸ.ਐਸ.ਪੀ ਸ੍ਰੀ ਮੁਕਤਸਰ ਸਾਹਿਬ ਅਤੇ  ਕੰਵਲਪ੍ਰੀਤ ਸਿੰਘ ਚਾਹਲ ਐਸ.ਪੀ (ਐਚ) ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਏ.ਐਸ.ਆਈ ਪਰਮਿੰਦਰ ਕੌਰ ਇੰਚਾਰਜ  ਵੋਮੈਨ  ਹੈਲਪ ਡੈਸਕ ਜਿਲਾ  ਮੁਕਤਸਰ ਸਾਹਿਬ, ਵੋਮੈਨ  ਹੈਲਪ ਡੈਸਕ  ਦੇ ਡੀ ਐੱਮ ਐੱਮ ਟੀ ਸੀ/ਸਿਪਾਹੀ ਪ੍ਰਭਜੋਤ ਕੌਰ ਅਤੇ ਵੂਮੈਨ ਹੈਲਪ ਡੈਸਕ ਦੀ ਟੀਮ ਵੱਲੋਂ ਸਾਂਝ ਜਾਗਰਿਤੀ ਪ੍ਰੋਗਰਾਮ ਤਹਿਤ ਜਿਲੇ ਅੰਦਰ ਵੱਖ ਵੱਖ ਸਕੂਲਾਂ ਵਿੱਚ ਬਾਲ ਜੋਨ ਸ਼ੋਸ਼ਣ, ਰੋਕਥਾਮ ਅਤੇ ਕਾਨੂੰਨ ਵਿੱਚ ਉਪਬੰਧ ਸਬੰਧੀ ਸੈਮੀਨਾਰ ਆਯੋਜਿਤ ਕੀਤੇ ਜਾ ਰਹੇ ਹਨ।


ਜਿਲਾ ਲੈਵਲ ਤੇ ਸਥਾਪਿਤ ਵੂਮੈਨ ਹੈਲਪ ਡੈਸਕ ਟੀਮ ਵੱਲੋਂ ਸਾਂਝ ਜਾਗਰਿਤੀ ਪ੍ਰੋਗਰਾਮ ਤਹਿਤ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਸ੍ਰੀ ਮੁਕਤਸਰ ਸਾਹਿਬ ਦੇ ਸਕੂਲ ਵਿੱਚ ਸੈਮੀਨਾਰ ਆਯੋਜਿਤ ਕੀਤਾ ਗਿਆ। ਇਸ ਮੌਕੇ ਵੂਮਨ ਹੈਲਪ ਡੈਸਕ ਦੀ ਟੀਮ ਦੀ ਸੀ/ਸਿ ਪ੍ਰਭਜੋਤ ਕੌਰ ਵੱਲੋਂ ਇੱਕ ਖਿਡੋਣਾ ਗੁੱਡੀ ਰਾਹੀਂ ਛੋਟੇ ਬੱਚਿਆਂ ਨੂੰ ਸਰੀਰ ਦੇ ਗੁਪਤ ਅੰਗਾਂ, ਛਾਤੀ ਅਤੇ ਗੱਲਾਂ ਦੇ  ਬਾਰੇ ਬੈਡ ਟੱਚ ਅਤੇ ਗੁੱਡ ਟੱਚ ਬਾਰੇ  ਵਿਸ਼ੇਸ਼ ਤੌਰ ਤੇ ਜਾਗਰੂਕ ਕੀਤਾ ਗਿਆ। ਉਹਨਾ ਛੋਟੇ ਬੱਚਿਆਂ ਨੂੰ ਕਿਹਾ ਕਿ ਜੇਕਰ ਤੁਹਾਨੂੰ  ਕੋਈ ਵਿਅਕਤੀ  ਬੈਡ ਟੱਚ ਕਰ ਰਿਹਾ ਹੈ ਤਾਂ ਤੁਸੀਂ ਇਸ ਬਾਰੇ ਤੁਰੰਤ ਆਪਣੇ ਮਾਤਾ—ਪਿਤਾ ਨੂੰ ਜਾਂ ਆਪਣੇ ਸਕੂਲ ਦੇ ਅਧਿਆਪਕ ਨੂੰ ਦੱਸੋ ਤਾਂ ਜੋ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਜਾਵੇ ਅਤੇ ਪੁਲਿਸ ਵੱਲੋਂ ਬਣਦੀ ਕਨੂੰਨੀ ਕਾਰਵਾਈ ਕੀਤੀ ਜਾਵੇ।


ਇਸ ਮੌਕੇ ਏ.ਐਸ.ਆਈ ਪਰਮਿੰਦਰ ਕੌਰ ਇੰਚਾਰਜ ਵੂਮੈਨ ਹੈਲਪ ਡੈਸਕ ਨੇ ਛੋਟੇ ਬੱਚਿਆਂ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਜੇਕਰ ਤੁਹਾਨੂੰ ਕੋਈ ਅਣਜਾਣ ਵਿਅਕਤੀ ਕੁਝ ਖਾਣ ਨੂੰ ਦੇਵੇ ਤਾਂ ਬਿਲਕੁਲ ਵੀ ਨਹੀਂ ਖਾਣਾ ਜਾਂ ਕੋਈ ਅਣਜਾਣ ਵਿਅਕਤੀ ਤੁਹਾਨੂੰ ਕੋਈ ਖਾਲੀ ਜਗ੍ਹਾ ਤੇ ਲੈ ਕੇ ਜਾਵੇ ਉਸ ਨਾਲ ਨਹੀਂ ਜਾਣਾ ਅਤੇ ਤੁਰੰਤ ਹੀ ਇਸ ਦੀ ਜਾਣਕਾਰੀ ਤੁਸੀਂ ਆਪਣੇ ਮਾਤਾ ਪਿਤਾ ਨੂੰ ਜਾਂ ਆਪਣੇ ਅਧਿਆਪਕ ਨੂੰ ਦੀਓ। ਇਸ ਮੌਕੇ ਸਕੂਲੀ ਵਿਦਿਆਰਥੀਆਂ ਨੂੰ ਪੁਲਿਸ ਚਿਲਡਰਨ ਹੈਲਪਲਾਈਨ ਨੰਬਰ 1098 , ਹੈਲਪ ਲਾਈਨ ਨੰਬਰ 112 ਬਾਰੇ ਵੀ ਜਾਣਕਾਰੀ ਦਿੱਤੀ ਗਈ।

Story You May Like