The Summer News
×
Friday, 17 May 2024

ਬੀ.ਵੀ.ਐਮ ਸੈਕਟਰ-39 ਵਿੱਚ ਨੈਸ਼ਨਲ ਲਾਇਬ੍ਰੇਰੀ ਸਪਤਾਹ ਮਨਾਇਆ ਗਿਆ

ਲੁਧਿਆਣਾ (ਮਨਦੀਪ ਸਿੰਘ ਮੱਕੜ, ਰਮਨ ਸ਼ਰਮਾ) : ਵਿਦਿਆਰਥੀਆਂ ਵਿੱਚ ਸਕਾਰਾਤਮਕ ਊਰਜਾ ਫੈਲਾਉਣ ਲਈ ਭਾਰਤੀ ਵਿਦਿਆ ਮੰਦਰ ਸੀਨੀਅਰ ਸੈਕੰਡਰੀ ਸਕੂਲ, ਸੈਕਟਰ-39, ਚੰਡੀਗੜ੍ਹ ਮਾਰਗ, ਲੁਧਿਆਣਾ ਵਿਖੇ ਮਿਤੀ 23.4.2023 ਤੋਂ ਸ਼ੁਰੂ ਹੋਏ ਨੈਸ਼ਨਲ ਲਾਇਬ੍ਰੇਰੀ ਸਪਤਾਹ ਦਾ ਸਮਾਪਤੀ ਸਮਾਰੋਹ ਅੱਜ ਬਹੁਤ ਹੀ ਉਤਸ਼ਾਹ ਪੂਰਵਕ ਢੰਗ ਨਾਲ ਕਰਵਾਇਆ ਗਿਆ। ਹਫ਼ਤਾ ਭਰ ਚੱਲਣ ਵਾਲੇ ਇਸ ਸਮਾਗਮ ਵਿੱਚ ਵੱਖ-ਵੱਖ ਜਮਾਤਾਂ ਦੇ ਵਿਦਿਆਰਥੀਆਂ ਨੂੰ ਹਰ ਰੋਜ਼ ਕਿਤਾਬਾਂ 'ਤੇ ਆਧਾਰਿਤ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ।


ਪਹਿਲੀ ਅਤੇ ਦੂਜੀ ਜਮਾਤ ਦੇ ਵਿਦਿਆਰਥੀਆਂ ਦੇ ਪੁਸਤਕ ਪੜ੍ਹਨ ਮੁਕਾਬਲੇ ਕਰਵਾ ਕੇ ਵਿਦਿਆਰਥੀਆਂ ਵਿੱਚ ਪੜ੍ਹਨ ਦੀ ਪ੍ਰਵਿਰਤੀ ਪੈਦਾ ਕਰਨ ਦਾ ਯਤਨ ਕੀਤਾ ਗਿਆ। ਇਨ੍ਹਾਂ ਤੋਂ ਇਲਾਵਾ ਹੋਰ ਜਮਾਤਾਂ ਦੇ ਵਿਦਿਆਰਥੀਆਂ ਨੇ ਆਪਣੀ ਮਨਪਸੰਦ ਪੁਸਤਕ ਪੜ੍ਹਨਾ, ਆਪਣੇ ਮਨਪਸੰਦ ਲੇਖਕ ਜਾਂ ਪੁਸਤਕ ਬਾਰੇ ਗੱਲ ਕਰਨਾ ਅਤੇ ਪੁਸਤਕ ਸਮੀਖਿਆ ਵਰਗੀਆਂ ਗਤੀਵਿਧੀਆਂ ਰਾਹੀਂ ਪੁਸਤਕਾਂ ਦੀ ਮਹੱਤਤਾ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ। ਪ੍ਰਿੰਸੀਪਲ ਸ਼੍ਰੀਮਤੀ ਉਪਾਸਨਾਜੀ ਮੋਦਗਿਲ ਨੇ ਵਿਦਿਆਰਥੀਆਂ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੂੰ ਪੁਸਤਕਾਂ ਤੋਂ ਪ੍ਰਾਪਤ ਗਿਆਨ ਨੂੰ ਆਪਣੇ ਜੀਵਨ ਵਿੱਚ ਗ੍ਰਹਿਣ ਕਰਨ ਲਈ ਪ੍ਰੇਰਿਤ ਕੀਤਾ।

Story You May Like