The Summer News
×
Friday, 10 May 2024

ਇੱਕ ਅਜਿਹੀ ਭੂਤ-ਪ੍ਰੇਤਾਂ ਵਾਲੀ Train, ਜੋ ਸੁਰੰਗ 'ਚ ਦਾਖਲ ਹੁੰਦੇ ਸਾਰ ਹੀ ਰਹੱਸਮਈ ਢੰਗ ਨਾਲ ਹੋ ਗਈ ਗਾਇਬ..!!

ਚੰਡੀਗੜ੍ਹ : ਬਹੁਤ ਸਾਰੀਆਂ ਅਜਿਹੀਆਂ ਘਟਨਾਵਾਂ ਹਨ ,ਜਿਹਨਾਂ ਨੂੰ ਅਸੀਂ ਦੇਖ ਨਹੀਂ ਸਕਦੇ ਪ੍ਰੰਤੂ ਮਹਿਸੂਸ ਕਰ ਸਕਦੇ ਹਾਂ। ਕਹਿੰਦੇ ਹਨ ਕਿ ਸਕਾਰਾਤਮਕ ਅਤੇ ਨਕਾਰਾਤਮਕ ਦੋਨਾਂ ਊਰਜਾ ਦਾ ਪ੍ਰਭਾਵ ਪੈਦਾ ਹੈ। ਇਸਦੇ ਨਾਲ ਹੀ ਕੁਝ ਅਜਿਹੀਆਂ ਘਟਨਾਵਾਂ ਵੀ ਵਾਪਰਦੀਆਂ ਹਨ, ਜੋ ਹਰ ਕਿਸੇ ਨੂੰ ਹੈਰਾਨ ਕਰ ਦਿੰਦੀਆਂ ਹਨ। ਇਸੇ ਪ੍ਰਕਾਰ ਦੱਸ ਦੇਈਏ ਕਿ ਸਾਲ 1911 ਵਿੱਚ ਵੀ ਅਜਿਹੀ ਹੀ ਇੱਕ ਘਟਨਾ ਵਾਪਰੀ ਸੀ, ਜਦੋਂ ਇੱਕ ਟਰੇਨ ਸੁਰੰਗ 'ਚ ਦਾਖ਼ਲ ਹੁੰਦੇ ਸਾਰ ਹੀ ਰਹੱਸਮਈ ਢੰਗ ਨਾਲ ਗਾਇਬ ਹੋ ਗਈ ਸੀ। ਇਸ ਦੁਰਘਟਨਾ ਨੂੰ ਅੱਜ ਤੱਕ ਕੋਈ ਹੱਲ ਨਹੀਂ ਸਕਿਆ।


ਜਾਣਕਾਰੀ ਮੁਤਾਬਕ ਇਹ ਰਹੱਸਮਈ ਘਟਨਾ ਸਾਲ 1911 'ਚ ਇਟਲੀ ਦੀ ਰਾਜਧਾਨੀ ਰੋਮ ਵਿਚ ਵਾਪਰੀ ਸੀ। ਦੱਸ ਦੇਈਏ ਕਿ ਇਹ , ਜੈਨੇਟੀ(Jannetty) ਨਾਮ ਦੀ ਟਰੇਨ ਰੋਮਨ ਸਟੇਸ਼ਨ ਤੋਂ ਸ਼ੁਰੂ ਹੋਈ ਸੀ ਅਤੇ ਉਸ ਨੇ ਅਗਲੇ ਸਟੇਸ਼ਨ 'ਤੇ ਹੀ ਜਾਣਾ ਸੀ, ਪ੍ਰੰਤੂ ਉਸ ਵਿਚਕਾਰ ਇਕ ਸੁਰੰਗ ਆਉਦੀ ਸੀ, ਜਿਸ ਦੇ ਅੰਦਰ ਟਰੇਨ ਅਚਾਨਕ ਹੀ ਗਾਇਬ ਹੋ ਗਈ।ਮੀਡੀਆ ਸੂਤਰਾਂ ਮੁਤਾਬਕ ਦੱਸਿਆ ਜਾ ਰਿਹਾ ਹੀ ਕਿ ਟਰੇਨ ਦੀ ਤਲਾਸ਼ੀ ਦੌਰਾਨ ਦੋ ਲੋਕ ਸੁਰੰਗ ਦੇ ਬਾਹਰ ਮਿਲੇ ਹਨ। ਉਨ੍ਹਾਂ ਵਲੋਂ ਦੱਸਿਆ ਗਿਆ ਸੀ ਕਿ ਜਿਵੇਂ ਹੀ ਟਰੇਨ ਸੁਰੰਗ ਦੇ ਨੇੜੇ ਪਹੁੰਚੀ ਤਾਂ ਉੱਥੋਂ ਰਹੱਸਮਈ ਧੂੰਆਂ ਨਿਕਲਣਾ ਸ਼ੁਰੂ ਹੋ ਗਿਆ। ਅਜਿਹੇ 'ਚ ਉਨ੍ਹਾਂ ਲੋਕਾਂ ਨੇ ਡਰ ਦੇ ਮਾਰੇ ਟਰੇਨ ਤੋਂ ਛਾਲ ਮਾਰ ਦਿੱਤੀ ਪ੍ਰੰਤੂ ਟਰੇਨ ਸੁਰੰਗ ਦੇ ਅੰਦਰ ਚਲੀ ਗਈ ਅਤੇ ਫਿਰ ਕਦੇ ਵਾਪਸ ਨਹੀਂ ਆਈ।


ਕਹਿੰਦੇ ਹਨ ਕਿ ਇਹ ਟਰੇਨ ਸਮਾਂ ਸਫਰ ਕਰਕੇ 71 ਸਾਲ ਪਿੱਛੇ ਚਲੀ ਗਈ ਸੀ। ਸੂਤਰਾਂ ਅਨੁਸਾਰ ਕਿਹਾ ਜਾ ਰਿਹਾ ਹੈ ਕਿ ਇਹ ਟ੍ਰੇਨ 1840 'ਚ ਮੈਕਸੀਕੋ (Mexico) ਪਹੁੰਚ ਗਈ ਸੀ। ਇਸਦਾ ਇਹੀ ਕਾਰਨ ਹੈ ਕਿ ਕੁਝ ਲੋਕ ਇਸ ਟਰੇਨ ਨੂੰ 'ਭੂਤ ਟ੍ਰੇਨ' ਵੀ ਕਹਿੰਦੇ ਹਨ।ਦੱਸ ਦਿੰਦੇ ਹਾਂ ਕਿ ਮੈਕਸੀਕੋ ਦੇ ਇੱਕ ਡਾਕਟਰ ਨੇ ਟ੍ਰੇਨ ਨਾਲ ਜੁੜਿਆ ਇੱਕ ਬਹੁਤ ਹੀ ਰਹੱਸਮਈ ਦਾਅਵਾ ਕੀਤਾ ਹੈ। ਉਸ ਨੇ ਕਿਹਾ ਕਿ 104 ਪਾਗਲ ਲੋਕਾਂ ਨੂੰ ਉਸ ਦੇ ਹਸਪਤਾਲ ਵਿੱਚ ਇੱਕੋ ਸਮੇਂ ਦਾਖਲ ਕਰਵਾਇਆ ਗਿਆ ਸੀ। ਹੈਰਾਨੀ ਦੀ ਗੱਲ ਇਹ ਸੀ ਕਿ ਇਨ੍ਹਾਂ ਸਾਰਿਆਂ ਨੇ ਦੱਸਿਆ ਕਿ ਉਹ ਰੇਲ ਗੱਡੀ ਰਾਹੀਂ ਹੀ ਹਸਪਤਾਲ ਪੁੱਜੇ ਸਨ।ਜਾਣਕਾਰੀ ਮੁਤਾਬਕ ਇਹ ਅਜੀਬ ਘਟਨਾ ਅਜੇ ਵੀ ਦੁਨੀਆ ਲਈ ਰਹੱਸ ਬਣੀ ਹੋਈ ਹੈ।


(ਮਨਪ੍ਰੀਤ ਰਾਓ)

Story You May Like