The Summer News
×
Monday, 20 May 2024

MLA ਦੇ ਪੀਏ ਸਮੇਤ ਤਿੰਨ ਦੀ ਹੋਈ ਸੜਕ ਹਾਦਸੇ ਚ ਮੌਤ, ਪੜੋ ਪੂਰੀ ਖਬਰ

ਬਟਾਲਾ : ਬਟਾਲਾ ਜਲੰਧਰ ਬਾਈਪਾਸ ਨਜ਼ਦੀਕ ਬੀਤੀ ਦੇਰ ਰਾਤ ਇਕ ਪਾਰਟੀ ਤੋਂ ਵਾਪਿਸ ਕਾਰ ਚ ਸਵਾਰ ਹੋ ਵਾਪਿਸ ਆ ਰਹੇ ਬਟਾਲਾ ਦੇ ਐਮਐਲਏ ਬਟਾਲਾ ਅਮਨਸ਼ੇਰ ਸਿੰਘ ਕਲਸੀ ਦੇ ਪੀਏ ਉਪਦੇਸ਼ ਕੁਮਾਰ ਅਤੇ ਐਮਐਲਏ ਦੇ ਤਾਏ ਦਾ ਲੜਕਾ ਗੁਰਲੀਨ ਸਿੰਘ ਸਮੇਤ ਤਿੰਨ ਨੌਜਵਾਨਾਂ ਦੀ ਹੋਈ ਮੌਤ, ਉਥੇ ਹੀ ਇਸ ਗੱਡੀ ਚ ਸਵਾਰ ਐਮਐਲਏ ਸ਼ੈਰੀ ਕਲਸੀ ਦੇ ਛੋਟੇ ਭਰਾ ਅੰਮ੍ਰਿਤ ਕਲਸੀ ਅਤੇ ਉਸਦਾ ਦੋਸਤ ਮਾਨਵ ਮਹਿਤਾ ਗੰਭੀਰ ਜਖਮੀ ਹਨ। ਜਿਹਨਾਂ ਦਾ ਇਲਾਜ ਅੰਮ੍ਰਿਤਸਰ ਇਕ ਨਿਜੀ ਹਸਪਤਾਲ ਚ ਚੱਲ ਰਿਹਾ ਹੈ।


ਉਥੇ ਹੀ ਇਸ ਹਾਦਸੇ ਬਾਰੇ ਜਾਣਕਾਰੀ ਦੇਂਦੇ ਹੋਏ ਡੀਐਸਪੀ ਸਿਟੀ ਲਲਿਤ ਕੁਮਾਰ ਨੇ ਦੱਸਿਆ ਕਿ ਇਹ 5 ਨੌਜ਼ਵਾਨ ਦੇਰ ਰਾਤ ਕਿਸੇ ਪਾਰਟੀ ਤੋਂ ਬਟਾਲਾ ਵਾਪਿਸ ਆ ਰਹੇ ਸਨ ਕਿ ਰਸਤੇ ਚ ਗੱਡੀ ਦਾ ਟਾਇਰ ਫਟਣ ਨਾਲ ਗੱਡੀ ਬੇਕਾਬੂ ਹੋਈ। ਜਿਸ ਦੇ ਚਲਦੇ ਇਹ ਵੱਡਾ ਹਾਦਸਾ ਹੋਇਆ ਹੈ ਉਥੇ ਹੀ ਹਾਦਸੇ ‘ਚ ਐਮਐਲਏ ਬਟਾਲਾ ਸ਼ੇਰੀ ਕਲਸੀ ਦੇ ਤਾਏ ਦੇ ਬੇਟਾ ਜੋ ਦਿਲੀ ਵਾਸੀ ਹੈ ਗੁਰਲੀਨ ਸਿੰਘ ਅਤੇ ਪੀਏ ਉਪਦੇਸ਼ ਕੁਮਾਰ , ਅਤੇ ਸੁਨੀਲ ਵਾਸੀ ਬਟਾਲਾ ਦੀ ਮੌਤ ਹੋਈ ਅਤੇ ਗੱਡੀ ‘ਚ ਸਵਾਰ ਐਮਐਲਏ ਦੇ ਛੋਟੇ ਭਰਾ ਅੰਮ੍ਰਿਤ ਕਲਸੀ ਅਤੇ ਉਸਦਾ ਦੋਸਤ ਮਾਨਵ ਮਹਿਤਾ ਗੰਭੀਰ ਜਖਮੀ ਹਨ ਜਿਹਨਾਂ ਦਾ ਇਲਾਜ ਚੱਲ ਰਿਹਾ ਹੈ।


Story You May Like