The Summer News
×
Thursday, 16 May 2024

ਪੁਲਿਸ ਡੀ .ਏ .ਵੀ. ਸਕੂਲ ਦੀ ਅਧਿਆਪਕਾਂ ਵੱਲੋਂ ਲਗਾਈ ਗਈ ਕਲਾ ਅਤੇ ਸ਼ਿਲਪ ਪ੍ਰਦਰਸ਼ਨੀ

ਪਟਿਆਲਾ, 19 ਜੂਨ : ਪੁਲਿਸ ਡੀ .ਏ .ਵੀ. ਪਬਲਿਕ ਸਕੂਲ, ਪਟਿਆਲਾ ਦੇ ਪ੍ਰਿੰਸੀਪਲ ਸ਼੍ਰੀ ਮੋਹਿਤ ਚੁਗ ਦੇ ਮਾਰਗਦਰਸ਼ਨ ਸਦਕਾ ਸਕੂਲ ਦੀ ਅਧਿਆਪਕਾਂ ਤਨੁ ਕਾਲੜਾ ਨੇ ਰਾਰਿਕ ਆਰਟ ਗੈਲਰੀ, ਹਿਮਾਚਲ ਪ੍ਰਦੇਸ਼ ਵਿੱਚ ਆਪਣੀ ਕਲਾ ਅਤੇ ਸ਼ਿਲਪ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਜ਼ਿਕਰਯੋਗ ਹੈ ਕਿ ਪ੍ਰਿੰਸੀਪਲ ਮੋਹਿਤ ਚੁਗ ਨੇ ਡੀ.ਏ.ਵੀ. ਪਬਲਿਕ ਸਕੂਲ, ਮੰਡੀ ਵਿੱਚ 1996 ਤੋਂ ਭੌਤਿਕ ਸ਼ਾਸਤਰ ਦੇ ਅਧਿਆਪਕ ਦੇ ਰੂਪ ਵਿੱਚ ਕਾਰਜ ਕੀਤਾ।


ਉਸਦੇ ਬਾਦ ਉਨ੍ਹਾਂ ਨੇ 2008 ਵਿੱਚ ਡੀ.ਏ.ਵੀ. ਪਬਲਿਕ ਸਕੂਲ, ਸੁੰਦਰ ਨਗਰ ਵਿੱਚ ਪ੍ਰਿੰਸੀਪਲ ਦੇ ਰੂਪ ਵਿੱਚ ਕਾਰਜਭਾਰ ਸੰਭਾਲਿਆ ਅਤੇ ਸਕੂਲ ਨੂੰ ਹੋਰ ਤਰੱਕੀ ਤੱਕ ਲੈ ਕੇ ਗਏ। ਉਹ ਨਵੰਬਰ, 2022 ਤੋਂ ਪੁਲਿਸ ਡੀ.ਏ.ਵੀ. ਪਬਲਿਕ ਸਕੂਲ, ਪਟਿਆਲਾ ਵਿੱਚ ਪ੍ਰਿੰਸੀਪਲ ਦੇ ਰੂਪ ਵਿੱਚ ਕਾਰਜਸ਼ੀਲ ਹਨ। ਉਨ੍ਹਾਂ ਦੀ ਪ੍ਰੇਰਨਾ ਨਾਲ ਸਦਕਾ ਸਕੂਲ ਅਧਿਆਪਕਾਂ ਤਨੁ ਕਾਲੜਾ ਨੇ ਆਪਣੇ 20 ਸਾਲ ਦੇ ਤਜਰਬੇ ਦੀ ਨੁਮਾਇਸ਼ ਰਾਰਿਕ ਆਰਟ ਗੈਲਰੀ, ਕੁੱਲੂ, ਹਿਮਾਚਲ ਪ੍ਰਦੇਸ਼ ਵਿੱਚ ਕੀਤੀ। 17 ਜੂਨ , 2023 ਤੋਂ 19 ਜੂਨ 2023 ਤੱਕ ਆਜੋਜਿਤ ਇਸ ਗੈਲਰੀ ਵਿੱਚ ਤਨੁ ਵੱਲੋਂ ਬਣਾਈ ਗਈ ਏਕਰਿਲਿਕ ਪੇਂਟਿੰਗਸ, ਕਾਫ਼ੀ ਪੇਂਟਿੰਗਸ, ਬੋਤਲ ਉੱਤੇ ਕੀਤੀ ਗਈ ਕਲਾ ਨੇ ਸਭਦਾ ਮਨ ਮੋਹ ਲਿਆ। ਇਸਦੇ ਇਲਾਵਾ ਫਰੀਜ ਮੈਗਨੇਟਸ, ਕੰਨਾਂ ਦੀਆਂ ਬਾਲੀਆਂ, ਕੋਸਟਰਸ, ਬੁੱਕ ਮਾਰਕਸ, ਮਿਨੀ ਕੈਨਵਸ ਆਦਿ ਵਿੱਚ ਵੀ ਉਨ੍ਹਾਂ ਨੇ ਆਪਣੀ ਸ਼ਿਲਪ ਕਲਾ ਦਾ ਸ਼ਾਨਦਾਰ ਨੁਮਾਇਸ਼ ਕੀਤਾ। ਸਾਰਿਆ ਨੇ ਉਨ੍ਹਾਂ ਦੇ ਕੰਮ ਦੀ ਪ੍ਰਸ਼ੰਸਾ ਕੀਤੀ।


 

Story You May Like