The Summer News
×
Sunday, 12 May 2024

ਸਰਕਾਰੀ ਹਸਪਤਾਲ ਮੁਕੰਦਪੁਰ ਵਿਖੇ ਪ੍ਰਧਾਨਮੰਤਰੀ ਸੁਰੱਖਿਅਤ ਮਾਤ੍ਰਤਵ ਅਭਿਆਨ ਮਨਾਇਆ ਗਿਆ

 


ਮੁਕੰਦਪੁਰ, 9 ਮਈ : ਸਿਵਲ ਸਰਜਨ ਡਾ. ਜਸਪ੍ਰੀਤ ਕੌਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਐਸ ਐਮ ਓ ਡਾ. ਰਵਿੰਦਰ ਸਿੰਘ ਦੀ ਅਗਵਾਈ ਹੇਠ ਸਰਕਾਰੀ ਹਸਪਤਾਲ ਮੁਕੰਦਪੁਰ ਵਿਖੇ ਪ੍ਰਧਾਨਮੰਤਰੀ ਸੁਰੱਖਿਅਤ ਮਾਤ੍ਰਤਵ ਅਭਿਆਨ ਮਨਾਇਆ ਗਿਆ।


ਇਸ ਪ੍ਰਤੀ ਜਾਣਕਾਰੀ ਦਿੰਦੇ ਸਿਵਿਲ ਸਰਜਨ ਦਫ਼ਤਰ ਤੋਂ ਆਏ ਸਿਹਤ ਅਤੇ ਪਰਿਵਾਰ ਭਲਾਈ ਅਫ਼ਸਰ ਡਾ. ਰਾਕੇਸ਼ ਚੰਦਰ ਨੇ ਦੱਸਿਆ ਕਿ ਇਹ ਅਭਿਆਨ ਹਰ ਮਹੀਨੇ ਦੀ 9 ਅਤੇ 23 ਤਾਰੀਖ਼ ਨੂੰ ਸੀ ਐਚ ਸੀ ਮੁਕੰਦਪੁਰ ਵਿਖੇ ਚਲਾਇਆ ਜਾਂਦਾ ਹੈ। ਇਸ ਅਭਿਆਨ ਦੇ ਤਹਿਤ ਸਰਕਾਰੀ ਹਸਪਤਾਲ ਵਿੱਚ ਗਰਭਵਤੀ ਔਰਤਾਂ ਨੂੰ ਮੁਫ਼ਤ ਸੁਵਿਧਾਵਾਂ ਦਿੱਤੀਆਂ ਜਾਂਦੀਆਂ ਹਨ। ਲੇਡੀ ਡਾਕਟਰ ਵਲੋਂ ਗਰਭਵਤੀ ਔਰਤ ਦੀ ਜਾਂਚ ਕੀਤੀ ਜਾਂਦੀ ਹੈ ਅਤੇ ਕੋਈ ਦਰਦ ਜਾਂ ਜੋਖਿਮ ਹੋਣ ਤੇ ਮਰੀਜ ਦਾ ਪੂਰਾ ਇਲਾਜ ਕੀਤਾ ਜਾਂਦਾ ਹੈ। ਇਸ ਹਸਪਤਾਲ ਵਿੱਚ ਗਰਭਵਤੀ ਔਰਤਾਂ ਦੇ ਮੁਫ਼ਤ ਟੈਸਟ ਕੀਤੇ ਜਾਂਦੇ ਹਨ ਅਤੇ ਖੂਨ ਦੀ ਘਾਟ ਹੋਣ ਤੇ ਜ਼ਰੂਰੀ ਦਵਾਈਆਂ ਜਿਵੇਂ ਕਿ ਆਇਰਨ ਦੀ ਗੋਲੀਆਂ ਅਤੇ ਸਿਰਪ ਦਿੱਤਾ ਜਾਂਦਾ ਹੈ।


ਗਰਭਵਤੀ ਔਰਤ ਦੀ ਇਕ ਸਕੈਨਿੰਗ ਵੀ ਕਿਸੀ ਵੀ ਸਕੈਨਿੰਗ ਸੈਂਟਰ 'ਚ ਮੁਫ਼ਤ ਕੀਤੀ ਜਾਂਦੀ ਹੈ। ਡਿਲੀਵਰੀ ਫ੍ਰੀ ਕਰਨ ਦੇ ਨਾਲ ਗਰਭਵਤੀ ਨੂੰ ਤਿੰਨੋ ਵਕਤ ਦਾ ਖਾਣਾ ਵੀ ਸਰਕਾਰੀ ਹਸਪਤਾਲ ਵਿੱਚ ਹੀ ਦਿੱਤਾ ਜਾਂਦਾ ਹੈ। ਮਰੀਜ 108 ਨੰਬਰ ਡਾਯਲ ਕਰਕੇ ਐਂਬੂਲੈਂਸ ਦੀ ਸੇਵਾ ਦਾ ਫ੍ਰੀ ਲਾਭ ਲੈ ਸਕਦਾ ਹੈ। ਡਿਲੀਵਰੀ ਹੋਣ ਉਪਰੰਤ ਪਰਿਵਾਰ ਨਿਯੋਜਨ ਦੇ ਤਰੀਕੇ ਵੀ ਹਸਪਤਾਲ ਸਟਾਫ਼ ਵੱਲੋਂ ਮਰੀਜ਼ ਨੂੰ ਦੱਸੇ ਅਤੇ ਲਾਗੂ ਕੀਤੇ ਜਾਂਦੇ ਹਨ।


ਇਸ ਮੌਕੇ ਤੇ ਡਾ. ਪੂਨਮਦੀਪ ਨੇ ਬੇਟੀ ਬਚਾਓ ਬੇਟੀ ਪੜ੍ਹਾਓ ਮੁਹਿੰਮ ਨੂੰ ਸਫਲ ਬਣਾਉਣ ਲਈ 'ਮੀਸਿੰਗ ਗਰਲ ਚਾਈਲਡ' ਬਾਰੇ ਲੋਕਾਂ ਨੂੰ ਦਸਿਆ ਅਤੇ ਬੇਟੀ ਨੂੰ ਪੁੱਤਰਾ ਦੇ ਸਮਾਨ ਦਰਜਾ ਦੇਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਸਾਡੀ ਸਾਰਿਆਂ ਦੀ ਨੈਤਿਕ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਭਰੂਣ ਹੱਤਿਆ ਪ੍ਤੀ ਲੋਕਾਂ ਨੂੰ ਜਾਗਰੂਕ ਕਰੀਏ ਅਤੇ ਸਾਡੇ ਸਮਾਜ ਵਿਚੋਂ ਗ਼ਲਤ ਤਰੀਕੇ ਨਾਲ਼ ਗਾਇਬ ਹੋ ਰਹੀਆਂ ਬੇਟੀਆਂ ਨੂੰ ਸੁਰੱਖਿਅਤ ਰੱਖੀਏ। ਉਨ੍ਹਾਂ ਕਿਹਾ ਕਿ ਲੜਕੀਆਂ ਨੂੰ ਸਿੱਖਿਅਤ ਕਰਕੇ ਹੀ ਚੰਗੇ ਅਤੇ ਨਰੋਏ ਸਮਾਜ ਦੀ ਸਿਰਜਣਾ ਕੀਤੀ ਜਾ ਸਕਦੀ ਹੈ। ਇਸ ਮੌਕੇ ਤੇ ਹਰਪ੍ਰੀਤ ਸਿੰਘ ਬਲਾਕ ਐਕਸਟੈਨਸ਼ਨ ਐਜੂਕੈਟਰ, ਹਰਨੇਕ ਸਿੰਘ, ਕੁਲਵਿੰਦਰ ਕੌਰ ਅਤੇ ਬਲਵਿੰਦਰ ਕੌਰ ਐੱਲ ਐਚ ਵੀ, ਅਮਰਜੀਤ ਕੌਰ ਏ ਐਨ ਐਮ ਅਤੇ ਮਨੀਸ਼ ਮੌਜੂਦ ਸਨ।

Story You May Like