The Summer News
×
Monday, 20 May 2024

PSEB ਦਾ 12ਵੀਂ ਜਮਾਤ ਦਾ ਅੰਗਰੇਜੀ  ਦਾ ਪੇਪਰ ਹੋਇਆ ਕੈਂਸਲ, ਮਾਪਿਆਂ ਨੇ ਜਤਾਇਆ ਰੋਸ

ਮੋਗਾ, 24 ਫਰਵਰੀ (ਕਸ਼ਿਸ਼ ਸਿੰਗਲਾ): ਪੂਰੇ ਪੰਜਾਬ 'ਚ PSEB ਦਾ ਅੰਗਰੇਜ਼ੀ ਦਾ ਪੇਪਰ ਮੁਲਤਵੀ ਹੋ ਜਾਣ ਕਾਰਨ ਬੱਚਿਆ ਤੇ ਓਹਨਾ ਦੇ ਮਾਪਿਆਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ| ਮੋਗਾ ਵਿਖੇ ਵੀ ਸਕੂਲਾਂ ਦੇ ਬਾਹਰ ਬੱਚਿਆਂ ਤੇ ਮਾਪਿਆਂ ਦੀ ਭਾਰੀ ਭੀੜ ਦੇਖਣ ਨੂੰ ਮਿਲੀ, ਭੀੜ ਕਾਰਨ ਆਵਾਜਾਈ 'ਤੇ ਵੀ ਅਸਰ ਪਿਆ | ਇਸ ਮੌਕੇ ਜਦੋਂ ਬੱਚਿਆਂ ਦੇ ਮਾਪਿਆਂ ਨਾਲ ਗੱਲਬਾਤ ਕੀਤੀ ਤਾਂ ਓਹਨਾ ਨੇ ਦੱਸਿਆ ਕੇ ਉਹ ਅੱਜ ਆਪਣੇ ਬੱਚਿਆਂ ਨੂੰ ਅੰਗਰੇਜ਼ੀ ਦਾ ਪੇਪਰ ਦਵਾਉਣ ਲਈ ਇਥੇ ਆਏ ਸਨ ਪਰ ਸਕੂਲ ਵਲੋਂ ਦਰਵਾਜੇ ਬੰਦ ਕਰ ਲਏ ਗਏ ਤੇ ਦੱਸਿਆ ਕੇ ਅੱਜ ਦਾ ਪੇਪਰ ਕੈਂਸਲ ਹੋ ਗਿਆ ਹੈ ਇਸ ਮੌਕੇ ਓਹਨਾ ਨੇ ਆਪਣਾ ਗੁੱਸਾ ਜਾਹਿਰ ਕਰਦਿਆਂ ਕਿਹਾ ਕੇ ਸਕੂਲ ਨੂੰ ਚਾਹੀਦਾ ਸੀ ਕੇ ਉਹ ਪਹਿਲਾਂ ਸਾਨੂੰ ਇਸਤੋਂ ਅਗਾਹ ਕਰਦੇ ਤਾਂ ਜੋ ਓਹਨਾ ਦਾ ਇਥੇ ਆਕੇ ਜੋ ਸਮਾਂ ਬਰਬਾਦ ਹੋਇਆ ਹੈ ਤੇ ਜੋ ਖੱਜਲ ਖੁਆਰੀ ਹੋਈ ਹੈ ਉਸਤੋਂ ਬਚਿਆ ਜਾ ਸਕਦਾ। ਜਦੋਂ ਸਕੂਲ ਦੀ ਪ੍ਰਿੰਸੀਪਲ ਨਾਲ ਗੱਲ ਕੀਤੀ ਤਾਂ ਓਹਨਾ ਨੇ ਦੱਸਿਆ ਕੇ ਅੱਜ ਦਾ ਪੇਪਰ ਕੈਂਸਲ ਹੋ ਚੁੱਕਿਆ ਹੈ।

Story You May Like