The Summer News
×
Thursday, 16 May 2024

ਗੰਦੇ ਪਾਣੀ ਵਿਚੋਂ ਲੰਘਣ ਲਈ ਮਜਬੂਰ ਸਕੂਲੀ ਵਿਦਿਆਰਥੀ ਤੇ ਪਿੰਡ ਵਾਸੀ, ਜਾਣੋ ਵਜਾ

ਬਟਾਲਾ : ਗੰਦੇ ਪਾਣੀ ਵਿੱਚੋ ਲੰਘਣ ਲਈ ਮਜਬੂਰ ਹਨ ਸਕੂਲੀ ਬੱਚੇ ਤੇ ਪਿੰਡ ਵਾਸੀ ਇਹ ਮਾਮਲਾ ਹੈ ਸਰਹੱਦੀ ਇਲਾਕੇ ਡੇਰਾ ਬਾਬਾ ਨਾਨਕ ਦੇ ਪਿੰਡ ਰਾਊਵਾਲ ਜਿਥੇ ਸਕੂਲੀ ਬੱਚਿਆਂ ਅਤੇ ਪਿੰਡ ਵਾਸੀਆਂ ਨੂੰ ਆਉਣ ਜਾਣ ਲਈ ਗੰਦੇ ਪਾਣੀ ਵਿਚ ਦੀ ਗੁਜ਼ਰਨਾ ਪੈਂਦਾ ਹੈ,ਸਕੂਲੀ ਬੱਚਿਆਂ ਅਤੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪਿੰਡ ਦੇ ਛੱਪੜ ਪੂਰੀ ਤਰ੍ਹਾਂ ਪਾਣੀ ਨਾਲ ਭਰੇ ਹੋਏ ਹਨ, ਜਿਸ ਕਰਕੇ ਛੱਪੜਾਂ ਚੋਂ ਓਵਰ ਹੋ ਰਹੇ ਗੰਦੇ ਪਾਣੀ ਨਾਲ ਪਿੰਡ ਗਲੀਆ ਨੇ ਤਲਾਬ ਦਾ ਰੂਪ ਧਾਰਿਆ ਹੋਇਆ ਹੈ, ਸਕੂਲੀ ਬੱਚਿਆਂ ਨੂੰ ਸਕੂਲ ਜਾਣ ਤੇ ਪਿੰਡ ਵਾਸੀਆਂ ਨੂੰ ਘਰ ਤੋਂ ਅੰਦਰ ਬਾਹਰ ਜਾਣ ਵੇਲੇ ਗੰਦੇ ਪਾਣੀ ਵਿਚ ਦੀ ਲੰਘਣਾਂ ਪੈਂਦਾ ਹੈ,ਜਿਸ ਕਰਕੇ ਉਨ੍ਹਾਂ ਦੇ ਪੈਰ ਪੂਰੀ ਤਰ੍ਹਾਂ ਖਰਾਬ ਹੋ ਚੁੱਕੇ ਹਨ।ਅਤੇ ਪਿੰਡ ਚ ਬਿਮਾਰੀ ਫੈਲਣ ਦਾ ਡਰ ਬਣਿਆ ਹੈ | 

 

 ਪਿੰਡ ਦੇ ਲੋਕਾਂ ਅਤੇ ਛੋਟੇ ਛੋਟੇ ਬੱਚਿਆਂ ਨੇ ਦੱਸਿਆ ਕਿ ਗਲੀਆ ਚ ਖੜੇ ਗੰਦੇ ਤੇ ਬਦਬੂਦਾਰ ਪਾਣੀ ਤੋਂ ਪੈਦਾ ਹੋ ਰਹੇ ਮੱਖੀ,ਮੱਛੜ ਅਤੇ ਜ਼ਹਿਰੀਲੇ ਜੀਵ ਜੰਤੂਆ ਤੋਂ ਡੇਂਗੂ,ਮਲੇਰੀਆ ਤੇ ਭਿਆਨਕ ਬਿਮਾਰੀਆਂ ਫੈਲਣ ਦਾ ਖ਼ਦਸ਼ਾ ਬਣਿਆ ਹੋਇਆ ਹੈ ਇਸ ਮੌਕੇ ਸਕੂਲੀ ਬੱਚਿਆਂ ਤੇ ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਉਨ੍ਹਾਂ ਨੂੰ ਗੰਦੇ ਪਾਣੀ ਤੋਂ ਨਿਜਾਤ ਦਿਵਾਈ ਜਾਵੇ।ਇਸ ਸਬੰਧੀ ਜਦੋਂ ਪਿੰਡ ਰਾਊਵਾਲ ਦੇ ਸਰਪੰਚ ਸੁਰੇਸ਼ ਰਾਣੀ ਨਾਲ ਗੱਲਬਾਤ ਕੀਤੀ ਗਈ ਉਨ੍ਹਾਂ ਕਿਹਾ ਕਿ ਪਿੰਡ ਦੇ ਹੀ ਕੁਝ ਲੋਕਾਂ ਵੱਲੋਂ ਛੱਪੜਾਂ ਤੇ ਨਜਾਇਜ਼ ਕਬਜ਼ੇ ਹੋਏ ਹਨ ਤੇ ਬੇਸਮਝ ਲੋਕਾਂ ਵੱਲੋਂ ਪਾਣੀ ਦੀ ਕੀਤੀ ਜਾ ਰਹੀ ਦੁਰਵਰਤੋਂ ਕਰਕੇ ਛੱਪੜਾਂ ਦਾ ਪਾਣੀ ਓਵਰਫਲੋ ਹੋ ਰਿਹਾ, ਜਿਸ ਜਾਣਕਾਰੀ ਬੀ ਡੀ ਪੀ ਓ ਦਫਤਰ ਡੇਰਾ ਬਾਬਾ ਨਾਨਕ ਨੂੰ ਦਿੱਤੀ ਜਾ ਚੁੱਕੀ ਹੈ ਅਤੇ ਜਲਦ ਹੀ ਇਸ ਮੁਸ਼ਕਿਲ ਦਾ ਹੱਲ ਕਰਵਾਇਆ ਜਾਵੇਗਾ।  ਉਧਰ ਇਸ ਸਬੰਧੀ ਜਦੋਂ ਬੀ ਡੀ ਪੀ ਓ ਡੇਰਾ ਬਾਬਾ ਨਾਨਕ ਕਿਰਨਦੀਪ ਕੌਰ ਨਾਲ ਗੱਲਬਾਤ ਕੀਤੀ ਗਈ ਉਨ੍ਹਾਂ ਕੈਮਰਾ ਤੇ ਕੁਝ ਵੀ ਬੋਲਣ ਤੋਂ ਮਨਾਂ ਕਰ ਦਿਤਾ ਲੇਕਿਨ ਉਹਨਾਂ ਦਾ ਕਹਿਣਾ ਸੀ ਕਿ ਇਸ ਮਾਮਲੇ ਸਬੰਧੀ ਮੀਡੀਆ ਕਰਮੀਆਂ ਵੱਲੋਂ ਉਨ੍ਹਾਂ ਦੇ ਧਿਆਨ ਚ ਲਿਆਂਦਾ ਗਿਆ ਜਲਦ ਹੀ ਇਸ ਸਮੱਸਿਆਂ ਦਾ ਹੱਲ ਕਰਵਾਇਆ ਜਾਵੇਗਾ।

Story You May Like