The Summer News
×
Sunday, 12 May 2024

ਸਤਪਾਲ ਮਿੱਤਲ ਸਕੂਲ ਦੇ ਵਿਦਿਆਰਥੀ ਏ.ਐੱਸ.ਆਈ.ਐੱਸ.ਸੀ ਜ਼ੋਨਲ ਪੱਧਰੀ ਬੈਡਮਿੰਟਨ ਮੁਕਾਬਲੇ ‘ਚ ਬਣੇ ਓਵਰਆਲ ਚੈਂਪੀਅਨ

ਲੁਧਿਆਣਾ , 2 ਅਗਸਤ –  ਸਤ ਪਾਲ ਮਿੱਤਲ ਸਕੂਲ ਲੁਧਿਆਣਾ ਵਿਚ 30 ਜੁਲਾਈ, 2022 ਨੂੰ ਏ.ਐੱਸ.ਆਈ.ਐੱਸ.ਸੀ. ਜ਼ੋਨਲ ਪੱਧਰ ਤੇ ਬੈਡਮਿੰਟਨ ਪ੍ਰਤੀਯੋਗਿਤਾ ਦਾ ਆਯੋਜਨ ਕੀਤਾ ਗਿਆ ਜਿਸ ਵਿਚ 9 ਸਕੂਲਾਂ ਦੇ 90 ਲੜਕੇ ਅਤੇ 60 ਲੜਕੀਆਂ ਖਿਡਾਰੀਆਂ ਨੇ ਉਤਸਾਹਪੂਰ੍ਵਕ ਭਾਗ ਲਿਆ। ਜੂਨੀਅਰ, ਸਬ-ਜੂਨੀਅਰ ਤੇ ਸੀਨੀਅਰ ਸ਼੍ਰੇਣੀ ਦੇ ਲੜਕੇ, ਲੜਕੀਆਂ ਵਿਚ ਕਈ ਤਰਾਂ ਦੀਆਂ ਪ੍ਰਤੀਯੋਗਿਤਾਵਾਂ ਕਾਰਵਾਈਆਂ ਗਈਆਂ ਜਿੰਨਾਂ ਦੇ ਨਤੀਜੇ ਇਸ ਪ੍ਰਕਾਰ ਰਹੇ।

ਅੰਡਰ 19 ਸੀਨੀਅਰ ਵਰਗ ਵਿੱਚ ਸਤ ਪਾਲ ਮਿੱਤਲ ਸਕੂਲ, ਲੁਧਿਆਣਾ ਦੇ ਲੜਕੇ ਸ਼ਟਲਰ ਨੇ ਪਹਿਲਾ ਅਤੇ ਸੈਕਰੇਡ ਹਾਰਟ ਕਾਨਵੈਂਟ ਸਕੂਲ, ਸਮਰਾਲਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਏ.ਐੱਸ.ਆਈ.ਐੱਸ.ਸੀ. ਜ਼ੋਨਲ ਪੱਧਰੀ ਬੈਡਮਿੰਟਨ ਟੂਰਨਾਮੈਂਟ ਵਿੱਚ ਅੰਡਰ 19 ਸੀਨੀਅਰ ਵਰਗ ਵਿੱਚ ਲੜਕੀਆਂ, ਸੈਕਰੇਡ ਹਾਰਟ ਕਾਨਵੈਂਟ ਸਕੂਲ, ਜਮਾਲਪੁਰ ਨੇ ਪਹਿਲਾ ਅਤੇ ਸਤ ਪਾਲ ਮਿੱਤਲ ਸਕੂਲ, ਲੁਧਿਆਣਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ।

ਲੜਕਿਆਂ ਦੇ ਅੰਡਰ 17 ਜੂਨੀਅਰ ਵਰਗ ਵਿੱਚ ਪਹਿਲਾ ਸਥਾਨ ਸਤ ਪਾਲ ਮਿੱਤਲ ਸਕੂਲ, ਲੁਧਿਆਣਾ ਨੇ ਅਤੇ ਦੂਜਾ ਸਥਾਨ ਸੈਕਰੇਡ ਹਾਰਟ ਕਾਨਵੈਂਟ ਸਕੂਲ, ਜਮਾਲਪੁਰ ਨੇ ਪ੍ਰਾਪਤ ਕੀਤਾ। ਅੰਡਰ 17 ਜੂਨੀਅਰ ਵਰਗ ਵਿੱਚ ਲੜਕੀਆਂ, ਸਤ ਪਾਲ ਮਿੱਤਲ ਸਕੂਲ, ਲੁਧਿਆਣਾ ਨੇ ਪਹਿਲਾ ਅਤੇ ਸੈਕਰੇਡ ਹਾਰਟ ਕਾਨਵੈਂਟ ਸਕੂਲ, ਸਾਹਨੇਵਾਲ ਨੇ ਦੂਜਾ ਸਥਾਨ ਹਾਸਲ ਕੀਤਾ।

ਅੰਡਰ 14 ਸਬ-ਜੂਨੀਅਰ ਵਰਗ ਲੜਕਿਆਂ ਵਿੱਚ ਸੈਕਰੇਡ ਹਾਰਟ ਕਾਨਵੈਂਟ ਸਕੂਲ, ਜਮਾਲਪੁਰ ਨੇ ਪਹਿਲਾ ਅਤੇ ਸਤ ਪਾਲ ਮਿੱਤਲ ਸਕੂਲ, ਲੁਧਿਆਣਾ ਨੇ ਦੂਜਾ ਸਥਾਨ ਹਾਸਲ ਕੀਤਾ। ਅੰਡਰ 14 ਸਬ-ਜੂਨੀਅਰ ਵਰਗ ਵਿੱਚ ਲੜਕੀਆਂ, ਸੈਕਰੇਡ ਹਾਰਟ ਕਾਨਵੈਂਟ ਸਕੂਲ, ਸਮਰਾਲਾ ਨੇ ਪਹਿਲਾ ਅਤੇ ਸੈਕਰੇਡ ਹਾਰਟ ਕਾਨਵੈਂਟ ਸਕੂਲ, ਜਮਾਲਪੁਰ ਨੇ ਦੂਜਾ ਸਥਾਨ ਹਾਸਲ ਕੀਤਾ।


ਸਤ ਪਾਲ ਮਿੱਤਲ ਸਕੂਲ ਦੇ ਵਿਦਿਆਰਥੀ ਸਤ ਪਾਲ ਮਿੱਤਲ ਸਕੂਲ ਵਿਖੇ ਹੋਏ ਏ.ਐੱਸ.ਆਈ.ਐੱਸ.ਸੀ ਜ਼ੋਨਲ ਪੱਧਰੀ ਬੈਡਮਿੰਟਨ ਮੁਕਾਬਲੇ ਵਿੱਚ ਓਵਰਆਲ ਚੈਂਪੀਅਨ ਬਣੇ।

ਇਨਾਮ ਵੰਡ ਸਮਾਰੋਹ ਵਿਚ ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਭੁਪਿੰਦਰ ਗੋਗੀਆ ਜੀ ਨੇ ਜੇਤੂ ਵਿਦਿਆਰਥੀਆਂ ਦੇ ਉਤਸ਼ਾਹ ਤੇ ਜੋਸ਼ ਦੀ ਪ੍ਰਸ਼ੰਸਾ ਕੀਤੀ ਤੇ ਭਵਿੱਖ ਵਿਚ ਵੀ ਅਜਿਹੀਆਂ ਪ੍ਰਾਪਤੀਆਂ ਦੀ ਉਮੀਦ ਕਰਦੇ ਹੋਏ ਪ੍ਰੋਗਰਾਮ ਦੀ ਸਮਾਪਤੀ ਦੀ ਘੋਸ਼ਣਾ ਕੀਤੀ।


Story You May Like