The Summer News
×
Saturday, 11 May 2024

ਬਿਜਲੀ ਦੇ ਬਿੱਲ ਵੰਡਣ ਲਈ ਪ੍ਰਾਈਵੇਟ ਕੰਪਨੀਆਂ ਨੂੰ ਦਿੱਤੇ ਗਏ ਟੈਂਡਰ ਰੱਦ ਕੀਤੇ ਜਾਣਗੇ

ਜੰਡਿਆਲਾ: ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਪਾਵਰਕੌਮ ਮੀਟਰ ਰੀਡਰ ਯੂਨੀਅਨ (ਅਜ਼ਾਦ) ਸੂਬਾ ਪ੍ਰਧਾਨ ਮੇਜਰ ਸਿੰਘ ਅਤੇ ਬਾਡਰ ਜੋਨ ਦੇ ਪ੍ਰਧਾਨ ਮੋਲਕਦੀਪ ਸਿੰਘ ਨੇ ਦੱਸਿਆ ਕਿ ਸਰਕਾਰ ਅਤੇ ਪ੍ਰਸ਼ਾਸਨ ਵਲੋਂ ਵਾਰ ਵਾਰ ਮੀਟਿੰਗਾਂ ਕੀਤੀਆਂ ਗਈਆਂ 4 ਮੀਟਿੰਗ ਬਿਜਲੀ ਮੰਤਰੀ ਸਾਹਬ ਦੇ ਦਫ਼ਤਰ ਜੰਡਿਆਲਾ ਗੁਰੂ ਵਿਖੇ ਕੀਤੀਆਂ ਅਤੇ 14 ਜੁਲਾਈ PSPCL ਦੇ ਗੈਸਟ ਹਾਊਸ ਮੋਹਾਲੀ ਕੀਤੀ ਗਈ। ਇਸ ਵਿੱਚ ਬਿਜਲੀ ਮੰਤਰੀ ਅਤੇ PSPCL ਦੇ ਉੱਚ ਅਧਿਕਾਰੀ ਵੀ ਮੌਜੂਦ ਸਨ। ਪਰ ਸਾਡੇ ਮਸਲੇ ਦਾ ਨਾਂ ਹੀ ਕੋਈ ਹੱਲ ਹੋਇਆ, ਇਸ ਦੇ ਰੋਸ ਵਜੋਂ ਸਾਡੇ ਸਾਥੀਆਂ ਵਲੋਂ ਇਕ ਹੋਰ ਧਰਨਾ ਬਿਜਲੀ ਮੰਤਰੀ ਦੇ ਦਫ਼ਤਰ ਦੇ ਅੱਗੇ ਜੰਡਿਆਲਾ ਗੁਰੂ ਵਿਖੇ ਲਗਾ ਦਿੱਤਾ ਗਿਆ ਹੈ ।


ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਮੇਜਰ ਸਿੰਘ ਸੂਬਾ ਪ੍ਰਧਾਨ ਵਲੋਂ ਦਸਿਆ ਗਿਆ ਕਿ ਪਿੰਡ ਸੰਧਵਾਂ ਰਿਹਾਇਸ਼ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਘਰ ਅੱਗੇ ਲਗੇ ਧਰਨੇ ਨੂੰ ਅੱਜ 108 ਤੇ ਜੰਡਿਆਲਾ ਗੁਰੂ ਦਫਤਰ ਬਿੱਜਲੀ ਮੰਤਰੀ ਹਰਭਜਨ ਸਿੰਘ ETO ਅੱਗੇ ਲਗੇ। ਧਰਨੇ ਨੂੰ ਅੱਜ 6 ਦਿਨ ਹੋ ਗਏ ਪਰ ਪ੍ਰਸ਼ਾਸਨ ਤੇ ਸਰਕਾਰ ਦੇ ਕੰਨ ਤੇ ਕੋਈ ਜੂੰ ਨਹੀਂ ਸਰਕੀ ਇਸ ਦੇ ਰੋਸ ਵਜੋਂ ਕਲ ਮਿਤੀ 31/07/2022 ਨੂੰ ਬਿਜਲੀ ਮੰਤਰੀ ਹਰਭਜਨ ਸਿੰਘ ETO ਦੀ ਰਿਹਾਇਸ਼ ਪਿੰਡ ਜੰਡਿਆਲਾ ਗੁਰੂ ਵਿੱਚ 11 ਵਜੇ ਰੋਸ ਮਾਰਚ ਕੀਤਾ ਜਾਵੇਗਾ ਤੇ ਇਸ ਰੋਸ ਮਾਰਚ ਦੀ ਅਗਵਾਈ ਮੀਤ ਪ੍ਰਧਾਨ ਗੁਰਵਿੰਦਰ ਸਿੰਘ ਤੇ ਜੋਨ ਪ੍ਰਧਾਨ ਮੌਲਕਦੀਪ ਸਿੰਘ ਰੰਧਾਵਾ ਕਰਨਗੇ ਅਤੇ ਜਿੰਨਾ ਟਾਈਮ ਕੰਪਨੀਆਂ ਦੇ ਟੈਂਡਰ ਰੱਦ ਕਰ ਕੇ ਬਿਲਿੰਗ ਦਾ ਕੰਮ ਇਨ ਹਾਊਸ ਨਹੀਂ ਕੀਤਾ ਜਾਂਦਾ ਇਹ ਦੋਨੋ ਧਰਨੇ ਏਸੇ ਤਰ੍ਹਾਂ ਦਿਨ ਰਾਤ ਜਾਰੀ ਰਹਿਣਗੇ ਅਤੇ ਸੰਘਰਸ਼ ਨੂੰ ਹੋਰ ਵੀ ਤਿੱਖਾ ਕੀਤਾ ਜਾਵੇਗਾ ਤਾਂ ਜੋ ਮੀਟਰ ਰੀਡਰ ਸਾਥੀਆਂ ਦੇ ਹੋ ਰਹੇ ਸ਼ੋਸ਼ਣ ਨੂੰ ਬੰਦ ਕੀਤਾ ਜਾ ਸਕੇ।


Story You May Like