The Summer News
×
Monday, 20 May 2024

ਸਰਕਾਰੀ ਬਹੁਤਕਨੀਕੀ ਕਾਲਜ ਲੜਕੀਆਂ ਵਿਖੇ ਸਲਾਨਾ ਵਿਦਿਅਕ ਇਨਾਮ ਵੰਡ ਸਮਾਰੋਹ ਕਰਵਾਇਆ

ਪਟਿਆਲਾ, 23 ਫਰਵਰੀ : ਆਮ ਆਦਮੀ ਪਾਰਟੀ ਦੇ ਯੁਵਾ ਨੇਤਾ ਰਾਹੁਲ ਕਮਲ ਸੈਣੀ ਸਪੁੱਤਰ ਕੈਬਨਿਟ ਮੰਤਰੀ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਡਾ: ਬਲਬੀਰ ਸਿੰਘ ਸਮਾਰੋਹ ਦੇ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ।  ਪ੍ਰਿੰਸੀਪਲ, ਰਵਿੰਦਰ ਸਿੰਘ ਹੁੰਦਲ, ਨੇ ਆਏ ਮੁੱਖ ਮਹਿਮਾਨ ਦਾ ਸਵਾਗਤ ਕਰਦੇ ਹੋਏ  ਕਾਲਜ ਦੀ ਸਲਾਨਾ ਰਿਪੋਰਟ ਪੇਸ਼ ਕਰਦਿਆਂ ਕਾਲਜ ਦੀਆਂ ਪ੍ਰਾਪਤੀਆਂ ਦਾ ਵਰਨਣ ਕੀਤਾ। ਉਨ੍ਹਾਂ ਨੇ ਕਾਲਜ ਵਿਖੇ ਚੱਲ ਰਹੇ ਵੱਖ–ਵੱਖ ਡਿਪਲੋਮਾ ਕੋਰਸਾਂ  ਜਿਵੇ ਕੰਪਿਊਟਰ ਸਾਇੰਸ ਇੰਜੀਨੀਅਰਿੰਗ, ਸੂਚਨਾ ਤਕਨਾਲੋਜੀ , ਫਾਰਮੇਸੀ, ਆਰਕੀਟੈਕਚਰ ਅਸਿਸਟੈਂਟਸ਼ਿਪ, ਇਲੈਕਟ੍ਰਾਨਿਕਸ ਅਤੇ ਕਮਿਊਨੀਕੇਸ਼ਨ ਇੰਜੀਨਅਰਿੰਗ ਵਿਭਾਗ, ਮੈਡੀਕਲ ਲੈਬ ਤਕਨਾਲੌਜੀ  ਅਤੇ ਸਕਿੱਲ ਡਿਵੈਲਪਮੈਂਟ ਦਾ ਰੁਜ਼ਗਾਰ ਪੈਦਾ ਕਰਨ ਵਿੱਚ ਯੋਗਦਾਨ ਬਾਰੇ ਦੱਸਿਆ।


ਸਮਾਰੋਹ ਵਿੱਚ ਵੱਖ ਵੱਖ ਕੋਰਸਾਂ ਵਿੱਚ ਪਹਿਲੀ, ਦੂਜੀ ਅਤੇ ਤੀਜੀ ਪੋਜੀਸ਼ਨ ਹਾਸਲ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਸਨਮਾਨਿਆ ਗਿਆ। ਇਸ ਤੋਂ ਇਲਾਵਾ,ਸਾਲ 2022 ਵਿਚ ਪਾਸਆਊਟ ਹੋਣ ਵਾਲੇ ਬੈਚ ਦੇ ਓਵਰਆਲ ਅਕਾਦਮਿਕ ਟੋਪਰਜ਼–ਆਰਕੀਟੈਕਚਰ ਅਸਿਸਟੈਂਟਸ਼ਿਪ ਵਿਭਾਗ ਦੀ ਵਿਦਿਆਰਥਣ ਮਿਸ ਸ੍ਰਿਸ਼ਟੀ ਕੰਬੋਜ, ਕੰਪਿਊਟਰ ਸਾਇੰਸ ਇੰਜੀਨੀਅਰਿੰਗ ਦੀ ਮਹਿਕਪ੍ਰੀਤ ਕੌਰ, ਇਲੈਕਟ੍ਰਾਨਿਕਸ ਅਤੇ ਕਮਿਊਨਿਕੇਸ਼ਨ  ਇੰਜੀਨੀਅਰਿੰਗ ਵਿਭਾਗ ਸਿਮਰਨ , ਸੂਚਨਾ ਤਕਨਾਲੋਜੀ ਵਿਭਾਗ ਦੀ ਅਸਪ੍ਰੀਤ ਕੌਰ, ਮੈਡੀਕਲ ਲੈਬਰਾਟਰੀ ਤਕਨਾਲੋਜੀ ਦੀ ਪ੍ਰੀਤ ਕੌਰ , ਮਾਡਰਨ ਆਫਿਸ ਪ੍ਰੈਕਟਿਸ ਦੀ ਗਾਇਤਰੀ ਸੇਠ, ਬੀ ਫਾਰਮੇਸੀ ਦੀ ਪੇਮਲ ਪ੍ਰੀਤ ਕੌਰ ਅਤੇ ਡੀ ਫਾਰਮੇਸੀ ਦੀ ਤਨਵੀਰ ਕੌਰ ਪੁੰਨੀ  ਨੂੰ ਵਿਸ਼ੇਸ਼ ਤੌਰ ਤੇ ਨਵਾਜਿਆ ਗਿਆ। 


ਸਮਾਰੋਹ ਵਿੱਚ ਬੋਲਦਿਆਂ ਮੁੱਖ ਮਹਿਮਾਨ ਨੇ ਕਿਹਾ ਕਿ ਹਰੇਕ ਸਮਾਜਿਕ ਕੁਰੀਤੀ ਨੂੰ ਵਿੱਦਿਆ ਰਾਹੀਂ ਹੀ ਜੜੋਂ ਉਖਾੜਿਆ ਜਾ ਸਕਦਾ ਹੈ। ਕੋਈ ਵੀ ਸਮਾਜ ਜਾਂ ਦੇਸ਼ ਅਪਣੀਆਂ ਔਰਤਾਂ ਨੂੰ ਸਿੱਖਿਆ ਪ੍ਰਦਾਨ ਕੀਤੇ ਬਿਨਾ ਤਰੱਕੀ ਨਹੀਂ ਕਰ ਸਕਦਾ। ਉਨ੍ਹਾਂ ਨੇ ਦਰਸਾਇਆ ਕਿ ਮੌਜੂਦਾ ਸਰਕਾਰ ਸੂਬੇ ਦੀ ਸਿੱਖਿਆ ਨੂੰ ਮਜ਼ਬੂਤ ਕਰਨ ਲਈ ਦ੍ਰਿੜਤਾ ਨਾਲ ਕੰਮ ਕਰ ਰਹੀ ਹੈ ਅਤੇ ਉਨ੍ਹਾਂ ਦਾ ਪੂਰਾ ਯਤਨ ਹੈ ਕਿ ਪੰਜਾਬ ਨੂੰ ਸਿੱਖਿਆ ਦੇ ਖੇਤਰ ਵਿੱਚ ਦੇਸ਼ ਦਾ ਮੋਹਰੀ ਸੂਬਾ ਬਣਾਇਆ ਜਾਵੇ। ਉਨ੍ਹਾਂ ਨੇ ਸਰਕਾਰੀ ਬਹੁਤਕਨੀਕੀ ਕਾਲਜ ਪਟਿਆਲਾ ਅਤੇ ਇਸ ਦੇ ਆਸ ਪਾਸ ਦੇ ਜ਼ਿਲਿਆਂ ਦੀਆਂ ਲੜਕੀਆ ਨੂੰ ਤਕਨੀਕੀ ਸਿੱਖਿਆ ਪ੍ਰਦਾਨ ਕਰਨ ਦੇ ਯੋਗਦਾਨ ਦੀ ਪ੍ਰਸੰਸ਼ਾ ਕੀਤੀ।


ਉਨ੍ਹਾਂ ਨੇ ਕਾਲਜ ਦੇ ਪ੍ਰਿੰਸੀਪਲ ਨੂੰ ਭਰੋਸਾ ਦਿਵਾਇਆ ਕਿ ਉਹ ਕਾਲਜ ਦੀ ਤਰੱਕੀ ਲਈ ਹਰ ਸੰਭਵ ਯਤਨ ਕਰਨਗੇ। ਸਮਾਰੋਹ ਵਿਖੇ ਵਿਦਿਆਰਥਣਾਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਜਿਵੇ ਲੋਕ ਗੀਤ, ਅਤੇ ਗਿੱਧਾ ਪੇਸ਼ ਕੀਤਾ ਗਿਆ। ਔਰਤਾਂ ਨੂੰ ਸਮਾਜ ਵਿਚ ਪੇਸ਼ ਆਉਣ ਵਾਲੀਆਂ ਔਕੜਾਂ ਨਾਲ ਸਬੰਧਤ ਇੱਕ ਨੁ੍ੱਕੜ ਨਾਟਕ ਵੀ ਪੇਸ਼ ਕੀਤਾ ਗਿਆ, ਸਮਾਰੋਹ ਦੇ ਅੰਤ ਵਿਚ ਨਰਿੰਦਰ ਸਿੰਘ ਢੀਡਸਾ, ਪ੍ਰਧਾਨ ਐਸ.ਆਰ.ਸੀ. ਵੱਲੋਂ ਮੁੱਖ ਮਹਿਮਾਨ ਦਾ ਧੰਨਵਾਦ ਕੀਤਾ ਗਿਆ ਅਤੇ ਪੋਜੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥਣਾਂ ਨੂੰ ਮੁਬਾਰਕਬਾਦ ਦਿੱਤੀ। ਮੰਚ ਦਾ ਸੰਚਾਲਨ ਜਸਪ੍ਰੀਤ ਸਿੰਘ ਲੈਕਚਰਾਰ, ਅਮਨਪ੍ਰੀਤ ਕੌਰ ਲੈਕਚਰਾਰ ਅਤੇ ਵਿਦਿਆਰਥਣਾਂ ਵੱਲੋਂ ਕੀਤਾ ਗਿਆ।

Story You May Like