The Summer News
×
Tuesday, 21 May 2024

ਮੀਂਹ ਪੈਣ ਕਾਰਨ ਡਿੱਗਾ ਗਰੀਬ ਪਰਿਵਾਰ ਦਾ ਕਮਰਾ, ਜੰਜ ਘਰ 'ਚ ਰਹਿਣ ਲਈ ਮਜ਼ਬੂਰ ਪਰਿਵਾਰ

ਤਰਨ ਤਾਰਨ : ਜ਼ਿਲ੍ਹਾ ਤਰਨ ਤਾਰਨ ਦੇ  ਕਸਬਾ ਫਤਿਆਬਾਦ ਵਿਖੇ ਮੀਂਹ ਪੈਣ ਕਾਰਨ ਪਿਛਲੇ ਛੇ ਮਹੀਨੇ ਤੋਂ  ਪਰਿਵਾਰ ਦਾ ਕਮਰਾ ਢਹਿਣ ਕਾਰਨ ਜੰਜ ਘਰ ਵਿਚ ਰਹਿਣ ਲਈ ਮਜ਼ਬੂਰ ਹੈ ਇਹ ਗਰੀਬ ਪਰਿਵਾਰ । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਿਧਵਾ ਔਰਤ ਸਰਬਜੀਤ ਕੌਰ ਨੇ ਦੱਸਿਆ ਕਿ ਉਸਦੇ ਪਤੀ ਦੀ ਮੌਤ ਹੋ ਚੁੱਕੀ ਹੈ ਅਤੇ ਉਹ ਹੁਣ ਲੋਕਾਂ ਦੇ ਘਰਾਂ ਦਾ ਕੰਮ ਕਰਕੇ ਆਪਣੇ  ਬੁੱਢੇ ਸੱਸ ਸਹੁਰੇ ਅਤੇ ਤਿੰਨ ਬੱਚਿਆਂ ਦਾ ਪਾਲਣ ਪੋਸ਼ਣ ਕਰ ਰਹੀ ਹੈ, ਅਤੇ ਜੰਜ ਘਰ ਵਿਚ ਰਹਿਣ ਲਈ ਮਜ਼ਬੂਰ ਹੈ ਅਤੇ ਹੁਣ ਉਨ੍ਹਾਂ ਨੂੰ ਇੱਥੋਂ ਵੀ ਜਾਣ ਲਈ ਕਿਹਾ ਜਾ ਰਿਹਾ ਹੈ। ਉਨ੍ਹਾਂ ਦੁੱਖੀ ਮਨ ਨਾਲ ਕਿਹਾ ਕਿ ਹੁਣ ਉਹ ਜਾਣ ਵੀ ਤੇ ਕਿੱਥੇ । ਉਨ੍ਹਾਂ ਪ੍ਰਸ਼ਾਸਨ ਅਤੇ ਸਮਾਜ ਸੇਵੀਆਂ ਕੋਲੋਂ ਮਦਦ ਦੀ ਗੁਹਾਰ ਲਗਾਈ ਹੈ ਅਤੇ ਕਿਹਾ ਹੈ ਕਿ ਉਨ੍ਹਾਂ ਨੂੰ ਕੇਵਲ ਉਨ੍ਹਾਂ ਦਾ ਕਮਰਾ ਹੀ ਪਵਾ ਕੇ ਦੇ ਦਿੱਤਾ ਜਾਵੇ। ਇਸ ਪਰਿਵਾਰ ਦੀ ਜੇਕਰ ਕੋਈ ਮਦਦ ਕਰਨਾ ਚਾਹੁੰਦਾ ਹੈ ਤਾਂ 9815739869,ਖਾਤਾ ਨੰਬਰ: ਸਰਬਜੀਤ ਕੌਰ 0652001700004564 'ਤੇ ਕਰ ਸਕਦਾ ਹੈ। 

Story You May Like