The Summer News
×
Monday, 20 May 2024

ਟਰਾਲੇ ਨੇ ਮਾਰੀ ਕੰਬਾਈਨ ਨੂੰ ਪਿੱਛੋਂ ਟੱਕਰ, ਇੱਕ ਜ਼ਖ਼ਮੀ

ਤਰਨ ਤਾਰਨ, 8 ਨਵੰਬਰ (ਬਲਜੀਤ ਸਿੰਘ) ਹਰੀਕੇ ਭਿੱਖੀਵਿੰਡ ਮਾਰਗ ਤੇ ਮੋਗਾ ਤੋਂ ਕੰਬਾਈਨ ਨਾਲ ਝੋਨਾ ਵੱਡ ਕੇ ਰਾਤ ਵਾਪਸ ਆਪਣੇ ਪਿੰਡ ਆ ਰਹੇ ਵਿਅਕਤੀਆਂ ਨੂੰ ਦੇਰ ਰਾਤ ਇੱਕ ਟਰਾਲੇ ਚਾਲਕ ਵੱਲੋਂ ਪਿੱਛੋਂ ਦੀ ਟੱਕਰ ਮਾਰ ਦਿੱਤੀ। ਜਿਸ ਨਾਲ ਕੰਬਾਈਨ ਕੁਝ ਦੂਰ ਤੱਕ ਘੜੀਸਦੀ ਗਈ। ਇਸ ਦੋਰਾਨ ਕੰਬਾਈਨ ਦੇ ਮਾਲਕ ਅਮਰ ਸਿੰਘ ਪੁੱਤਰ ਸੱਜਣ ਸਿੰਘ ਪਿੰਡ ਫਤਿਹਪੁਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਜਿਸ ਨੂੰ ਪ੍ਰਾਈਵੇਟ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਇਸ ਦੋਰਾਨ ਟਰਾਲੇ ਦਾ ਡਰਾਈਵਰ ਮੌਕੇ ਤੋਂ ਫ਼ਰਾਰ ਹੋ ਗਿਆ। ਥਾਣਾ ਹਰੀਕੇ ਦੀ ਪੁਲਿਸ ਮੌਕੇ ਤੇ ਪੁਹੰਚੀ ਤੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਹੈ।

Story You May Like