The Summer News
×
Monday, 20 May 2024

ਮੌਸਮ ਨੇ ਲਈ ਕਰਵਟ, ਲੁਧਿਆਣਾ ਦੇ ਵੱਖ-ਵੱਖ ਇਲਾਕਿਆਂ 'ਚ ਦੇਖਣ ਨੂੰ ਮਿਲੀ ਧੁੰਦ

ਲੁਧਿਆਣਾ, 8 ਨਵੰਬਰ। ਨਵੰਬਰ ਮਹੀਨੇ ਦੇ ਸ਼ੁਰੂ ਹੁੰਦਿਆਂ ਹੀ ਮੌਸਮ ਨੇ ਕਰਵਟ ਲੈਣੀ ਸ਼ੁਰੂ ਕਰ ਦਿਤੀ ਹੈ। ਪਿਛਲੇ ਕਈ ਦਿਨਾਂ ਤੋਂ ਲਗਾਤਾਰ ਰਾਤ ਦੇ ਸਮੇਂ ਤਾਪਮਾਨ ਘੱਟਣ ਨਾਲ ਮੌਸਮ ਵਿੱਚ ਠੰਡਕ ਆ ਰਹੀ ਸੀ, ਪਰ ਅੱਜ ਸਵੇਰੇ ਲੁਧਿਆਣਾ ਦੇ ਵੱਖ-ਵੱਖ ਇਲਾਕਿਆਂ 'ਚ ਧੁੰਦ ਨੇ ਦਸਤਕ ਦਿੱਤੀ।ਜਿਸ ਦੇ ਚੱਲਦੇ ਸ਼ਹਿਰ ਦੀਆਂ ਸੜਕਾਂ ਖ਼ਾਸਕਰ ਸ਼ਹਿਰ ਦੇ ਬਾਹਰ ਬਾਹਰ ਸੰਘਣੀ ਧੁੰਦ ਨਜ਼ਰ ਆਈ। ਲੋਕਾਂ ਵਲੋਂ ਮੌਸਮ 'ਚ ਠੰਡਕ ਵੀ ਮਹਿਸੂਸ ਕੀਤੀ ਤੇ ਠੰਡ ਤੋਂ ਬਚਣ ਲਈ ਅੱਗ ਦਾ ਸਹਾਰਾ ਲੈਂਦੇ ਵੀ ਨਜ਼ਰ ਆਏ। ਜਦੋਂ ਰਾਹਗੀਰਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਮੌਸਮ ਬੱਦਲ ਗਿਆ ਹੈ ਤੇ ਸੜਕਾਂ ਤੇ ਧੁੰਦ ਵੀ ਵੱਧ ਗਈ ਹੈ, ਉਹਨਾਂ ਇਹ ਵੀ ਕਿਹਾ ਕਿ ਲੋਕਾਂ ਨੂੰ ਹੁਣ ਗੱਡੀਆਂ ਦੀ fog ਲਾਈਟ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਤਾਂ ਜੋ ਕੋਈ ਦੁਰਘਟਨਾ ਨਾ ਹੋਵੇ।

Story You May Like