The Summer News
×
Sunday, 30 June 2024

ਜ਼ਮੀਨ ਦੇ ਰੌਲੇ ਨੂੰ ਲੈ ਕੇ ਚੱਲੀਆਂ ਗੋਲੀਆ ਤਿੰਨ ਦੀ ਮੌਤ

ਘਨੌਰ : ਘਨੌਰ ਦੇ ਪਿੰਡ ਚਤਰ ਨਗਰ ਵਿੱਚ ਅੱਜ ਗੋਲੀਆਂ ਚੱਲ ਗਈਆਂ ਹਨ। ਇਹ ਫਾਇਰਿੰਗ ਦੋ ਧਿਰਾ ਵਿਚਕਾਰ ਹੋਈ ਹੈ, ਜਿਨ੍ਹਾਂ ਦਾ ਆਪਸ ਵਿੱਚ ਜ਼ਮੀਨ ਦਾ ਰੌਲਾ ਸੀ । ਜਾਣਕਾਰੀ ਮੁਤਾਬਕ ਇਸ ਗੋਲੀਬਾਰੀ ਵਿੱਚ ਤਿੰਨ ਜਣਿਆ ਦੀ ਮੌਤ ਹੋ ਗਈ ਹੈ । ਜਿਸ ’ਚ ਮਰਨ ਵਾਲਿਆਂ ਦੀ ਪਛਾਣ ਪਹਿਲੀ ਧਿਰ ’ਚ ਦਿਲਬਾਗ ਸਿੰਘ ਨਗਾਵਾ ਤੇ ਉਸ ਦਾ ਪੁੱਤਰ ਜੱਸੀ ਅਤੇ ਦੂਜੇ ਪਾਸੇ ਸਤਵਿੰਦਰ ਸਿੰਘ ਸੱਤੀ ਜਿਨਾਂ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ ਹੈ।


ਦੂਜੀ ਧਿਰ ਦਾ ਸਤਵਿੰਦਰ ਸਿੰਘ ਸੱਤੀ ਚਤਰ ਨਗਰ ਦੇ ਸਾਬਕਾ ਸਰਪੰਚ ਧਰਮ ਸਿੰਘ ਦਾ ਪੁੱਤਰ ਦਾ ਸੀ । ਚਤਰ ਨਗਰ ਵਿੱਚ ਇਹ ਜ਼ਮੀਨ ਦਾ ਰੌਲਾ 30 ਏਕੜ ਪੈਲੀ ਨੂੰ ਲੈ ਕੇ ਚੱਲ ਰਿਹਾ ਸੀ ।ਇਸ ਜ਼ਮੀਨ ਨੂੰ ਲੈ ਕੇ ਦੋਵਾਂ ਧਿਰਾਂ ਵਿਚਕਾਰ ਪਿਛਲੇ ਇੱਕ ਮਹੀਨੇ ਤੋਂ ਵਿਵਾਦ ਚੱਲ ਰਿਹਾ ਸੀ।ਪਹਿਲਾਂ ਤਾਂ ਇਨ੍ਹਾਂ ਦੀ ਥੋੜ੍ਰੀ ਬਹੁਤ ਲੜਾਈ ਹੁੰਦੀ ਸੀ । ਪਰ ਅੱਜ ਇਸ ਲੜਾਈ ਨੇ ਖੂਨੀ ਰੂਪ ਧਾਰਨ ਕਰ ਲਿਆ ਹੈ।

Story You May Like